(ਸਮਾਜ ਵੀਕਲੀ)
ਰੂਸ ਬੇਸ਼ੱਕ ਸਾਡੇ ਦੇਸ਼ ਦਾ ਮਿੱਤਰ ਰਿਹਾ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਚੰਗੇ ਸਬੰਧ ਵੀ ਹਨ।ਪਰ ਰੂਸ ਅਤੇ ਯੂਕ੍ਰੇਨ ਜੰਗ ਵਿਚਕਾਰ ਜੇਕਰ ਸ਼ੈਤਾਨ ਰੂਪੀ ਚੀਨ ਦਖ਼ਲ ਦਿੰਦਾ ਹੈ ਤਾਂ ਇਹ ਸਾਡੇ ਮੁਲਕ ਲਈ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਲਈ ਘਾਤਕ ਸਿੱਧ ਹੋ ਸਕਦਾ ਹੈ। ਇਹ ਗੱਲ ਹੁਣ ਕਿਸੇ ਤੋਂ ਲੁਕੀ ਨਹੀਂ ਹੈ ਕਿ ਚੀਨ ਬਹੁਤ ਸ਼ਾਤਿਰ ਦਿਮਾਗ ਹੈ। ਉਹ ਦੁਨੀਆਂ *ਤੇ ਆਪਣੀ ਹਕੂਮਤ ਖੜੀ ਕਰਨ ਅਤੇ ਆਪਣੇ ਆਪ ਨੂੰ ਵਿਸ਼ਵ ਦੀ ਮਹਾਂਸ਼ਕਤੀ ਦੇਖਣ ਦੇ ਸੁਪਨੇ ਲੈਂਦਾ ਰਹਿੰਦਾ ਹੈ।
ਮੌਜੂਦਾ ਸਮੇਂ *ਚ ਰੂਸ ਅਤੇ ਯੂਕ੍ਰੇਨ ਦਰਮਿਆਨ ਪਣਪ ਰਹੇ ਤਣਾਅਪੂਰਣ ਮਾਹੌਨ *ਚ ਵੀ ਚੀਨ ਆਪਣਾ ਸਵਾਰਥ ਸਿੱਧ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗਾ, ਪਰ ਚੀਨ ਨੂੰ ਇਹ ਨਹੀਂ ਪਤਾ ਕਿ ਮੌਜੂਦਾ ਹਲਾਤਾਂ *ਚ ਉਸ ਵੱਲੋਂ ਕੀਤੀ ਗਈ ਛੋਟੀ ਜਿਹੀ ਗਲਤੀ ਪੂਰੀ ਦੁਨੀਆਂ ਨੂੰ ਵਿਸ਼ਵ ਯੁੱਧ ਵੱਲ ਲਿਜਾ ਸਕਦੀ ਹੈ। ਪਰ ਚੀਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਵਿਸ਼ਵ ਜੰਗ ਲੱਗਦੀ ਹੈ ਤਾਂ ਉਹ ਖੁਦ ਵੀ ਇਸਦੇ ਸੇਕ ਤੋਂ ਬੱਚ ਨਹੀਂ ਸਕਦਾ।ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੱਲ ਕਰਕੇ ਜੰਗ ਸਮਾਪਤ ਕਰਨ ਦੀ ਗੱਲ ਕਹੀ ਹੈ।
ਦੁਨੀਆਂ ਦੇ ਹੋਰਨਾ ਦੇਸ਼ਾਂ ਨੂੰ ਵੀ ਇਨ੍ਹਾਂ ਦੋਹਾਂ ਵਿਚਕਾਰ ਸਮਝੌਤਾ ਕਰਵਾਉਣ ਲਈ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਅਮਰੀਕਾ ਨੂੰ ਅਜਿਹਾ ਕੋਈ ਕਦਮ ਨਹੀਂ ਚੱਕਣਾ ਚਾਹੀਦਾ ਜੋ ਮੱਚਦੀ ਅੱਗ *ਚ ਘਿਓ ਦਾ ਕੰਮ ਕਰੇ। ਜਪਾਨ ਦੇ ਦੋ ਸ਼ਹਿਰਾਂ ਨਾਗਾਸਾਕੀ ਅਤੇ ਹਿਰੋਸ਼ਿਮਾ ਦੇ ਲੋਗ ਅੱਜ ਤੱਕ ਅਮਰੀਕਾ ਵੱਲੋਂ ਸੱੁਟੇ ਗਏ ਪਰਮਾਣੂ ਬੰਬਾਂ ਦੀ ਮਾਰ ਝੱਲ ਰਹੇ ਹਨ। ਵੈਸੇ ਵੀ ਜੇਕਰ ਵਿਸ਼ਵ ਦੇ ਕਿਨ੍ਹਾਂ ਦੇਸ਼ਾਂ ਦਰਮਿਆਨ ਆਪਸੀ ਜੰਗ ਛਿੜਦੀ ਹੈ ਤਾਂ ਉਸਦਾ ਅਸਰ ਸਾਰੇ ਮੁਲਕਾਂ *ਤੇ ਪੈਂਦਾ ਹੈ, ਕਿਉਂਕਿ ਦੁਨੀਆਂ ਦੇ ਸਾਰੇ ਹੀ ਦੇਸ਼ ਕਿਸੇ ਨਾ ਕਿਸੇ ਰੂਪ *ਚ ਇਕ ਦੂਜੇ ਨਾਲ ਜੁੜੇ ਹਨ ਅਤੇ ਇਕ ਦੂਜੇ *ਤੇ ਥੋੜੇ ਬਹੁਤ ਨਿਰਭਰ ਹਨ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬਠਿੰਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly