(ਸਮਾਜ ਵੀਕਲੀ) ਪਿਛਲੇ ਸਾਲ ਦੀ ਗੱਲ ਹੈ। ਗਰਮੀਆਂ ਦਾ ਮੌਸਮ ਸੀ। ਮੈਂ ਤੇ ਮੇਰੇ ਚਾਚਾ ਜੀ ਬਾਹਰ ਸੁੱਤੇ ਹੋਏ ਹੋਏ ਸਨ। ਉੱਧਰ ਤੋਂ ਛਣ – ਛਣ ਦੀ ਆਵਾਜ਼ ਆਉਣ ਲੱਗ ਪਈ। ਜਦ ਮੈਂ ਤੇ ਮੇਰੇ ਚਾਚਾ ਜੀ ਨੇ ਉੱਠ ਕੇ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ। ਥੋੜ੍ਹੀ ਦੇਰ ਬਾਅਦ ਫਿਰ ਤੋਂ ਛਣ – ਛਣ ਦੀ ਆਵਾਜ਼ ਆਉਣ ਲੱਗ ਪਈ। ਮੇਰੇ ਚਾਚਾ ਨੂੰ ਲੱਗਿਆ ਕਿ ਇੱਧਰ ਭੂਤਾਂ ਦਾ ਸਾਇਆ ਹੈ। ਮੈਂ ਘਬਰਾ ਗਿਆ ਸੀ। ਜਦ ਮੈਂ ਉੱਠ ਕੇ ਇੱਧਰ – ਉੱਧਰ ਦੇਖਿਆ ਤਾਂ ਉੱਥੇ ਇੱਕ ਚਿੱਟੇ ਰੰਗ ਦਾ ਕੁੱਤਾ ਸੀ। ਉਸ ਦੇ ਗਲ ਵਿੱਚ ਪਟਾ ਸੀ। ਉਸ ਦੇ ਗਲ ਵਿੱਚ ਪਏ ਪਟੇ ‘ਤੇ ਘੁੰਗਰੂ ਲੱਗੇ ਹੋਏ ਸਨ। ਮੈਂ ਸਮਝ ਗਿਆ ਕਿ ਇਹ ਕੁੱਤੇ ਦੇ ਪਟੇ ਦੇ ਲੱਗੇ ਘੁੰਗਰੂਆਂ ਦੀ ਆਵਾਜ਼ ਹੈ। ਸਾਡੇ ਅਧਿਆਪਕ ਜੀ ਮਾਸਟਰ ਸੰਜੀਵ ਧਰਮਾਣੀ ਨੇ ਵੀ ਦੱਸਿਆ ਕਿ ਕੋਈ ਭੂਤ – ਪ੍ਰੇਤ ਨਹੀਂ ਹੁੰਦੇ। ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕੋਈ ਭੂਤ ਨਹੀਂ ਹੁੰਦਾ।ਅੰਮ੍ਰਿਤਪਾਲ ਸਿੰਘ , ਜਮਾਤ ਚੌਥੀ , ਸਰਕਾਰੀ ਪ੍ਰਾਇਮਰੀ ਸਮਾਜ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ ( ਪੰਜਾਬ) ਜਮਾਤ ਇੰਚਾਰਜ ਤੇ ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਬਾਲ ਕਹਾਣੀ : ਕੋਈ ਭੂਤ ਨਹੀਂ ਹੁੰਦਾ
9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj