ਬਾਲ ਕਹਾਣੀ : ਚਿੜੀ , ਹਾਥੀ ਅਤੇ ਸ਼ੇਰ

(ਸਮਾਜ ਵੀਕਲੀ)  ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ। ਉਹਨਾਂ ਵਿੱਚ ਚਿੜੀ , ਹਾਥੀ ਅਤੇ ਸ਼ੇਰ ਵੀ ਰਹਿੰਦੇ ਸਨ। ਉਹਨਾਂ ਵਿੱਚੋਂ ਚਿੜੀ ਨੇ ਉੱਚੇ ਸੋਹਣੇ ਦਰਖਤ ‘ਤੇ ਆਪਣਾ ਆਲਣਾ ਬਣਾਇਆ ਹੋਇਆ ਸੀ ਅਤੇ ਹਾਥੀ ਵੱਡੇ ਰੁੱਖਾਂ ਦੇ ਝੁੰਡਾਂ ਵਿੱਚ ਅਤੇ ਸ਼ੇਰ ਆਪਣੀ ਵੱਡੀ ਅਤੇ ਆਲੀਸ਼ਾਨ ਗੁਫਾ ਵਿੱਚ ਰਹਿੰਦਾ ਸੀ। ਇਸ ਕਰਕੇ ਉਹਨਾਂ ਵਿੱਚ ਬਹੁਤ ਹੰਕਾਰ ਸੀ। ਇੱਕ ਵਾਰ ਚਿੜੀ ਸੋਚਦੀ ਹੈ ਕਿ ਉਹ ਹਾਥੀ ਨੂੰ ਸ਼ੇਰ ਬਾਰੇ ਭੜਕਾ ਦੇਵੇਗੀ ਅਤੇ ਹਾਥੀ ਸ਼ੇਰ ਨੂੰ ਮਾਰ ਦੇਵੇਗਾ। ਹਾਥੀ ਸੋਚਦਾ ਹੈ ਕਿ ਉਹ ਸ਼ੇਰ ਨੂੰ ਚਿੜੀ ਬਾਰੇ ਭੜਕਾ ਦੇਵੇਗਾ ਅਤੇ ਸ਼ੇਰ ਉਸਦੇ ਦਰਖਤ ‘ਤੇ ਚੜ੍ਹ ਕੇ ਚਿੜੀ ਨੂੰ ਮਾਰ ਦੇਵੇਗਾ। ਸ਼ੇਰ ਸੋਚਦਾ ਹੈ ਕਿ ਚਿੜੀ ਨੂੰ ਹਾਥੀ ਬਾਰੇ ਭੜਕਾ ਦੇਵਾਂਗਾ ਅਤੇ ਚਿੜੀ ਹਾਥੀ ਦੀ ਧੋਣ ‘ਤੇ ਚੁੰਝਾਂ ਮਾਰ –  ਮਾਰ ਕੇ ਉਸਦੀ ਧੋਣ ‘ਤੇ ਜਖਮ ਕਰ ਦੇਵੇਗੀ। ਜਿਸ ਕਾਰਨ ਉਸਦੇ ਜਖਮਾਂ ‘ਤੇ ਕੀੜੇ ਪੈ ਜਾਣਗੇ ਤੇ ਉਹ ਕੀੜੇ ਉਹਦੀ ਧੋਣ ‘ਤੇ ਡੂੰਘਾ ਜਖਮ ਕਰ ਦੇਣਗੇ ਤੇ ਹਾਥੀ ਮਰ ਜਾਵੇਗਾ। ਉਹ ਤਿੰਨੇ ਇਕੱਠੇ ਮਿਲਦੇ ਹਨ ਅਤੇ ਇੱਕ – ਦੂਜੇ ਨੂੰ ਭੜਕਾ ਦਿੰਦੇ ਹਨ। ਜਿਸ ਕਾਰਨ ਤਿੰਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਉਹ ਤਿੰਨੋਂ ਜਖਮੀ ਹੋ ਜਾਂਦੇ ਹਨ। ਕੁਝ ਦਿਨ ਬਾਅਦ ਉਹ ਭੁੱਖ – ਪਿਆਸ ਤੋਂ ਤੜਫ ਕੇ ਮਰ ਜਾਂਦੇ ਹਨ।  ਸਿੱਖਿਆ : ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ; ਕਿਉਂਕਿ ਜੇਕਰ ਅਸੀਂ ਹੰਕਾਰੀ ਹੋਵਾਂਗੇ ਤਾਂ ਸਾਨੂੰ ਦੂਸਰਿਆਂ ਪ੍ਰਤੀ ਨਫਰਤ ਪੈਦਾ ਹੋਵੇਗੀ। ਨਫਰਤ ਅਕਸਰ ਰਿਸ਼ਤੇ ਤੋੜ ਦਿੰਦੀ ਹੈ। ਜੋ ਇਨਸਾਨ ਹੰਕਾਰੀ ਹੁੰਦਾ ਹੈ ਪਰਮਾਤਮਾ ਉਹਨੂੰ ਸਬਕ ਜਰੂਰ ਦਿੰਦਾ ਹੈ।

 ਨਵਰਾਜ ਸਿੰਘ  , ਜਮਾਤ ਪੰਜਵੀਂ ,  ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,  ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਸੈਂਟਰ ਢੇਰ , ਜ਼ਿਲ੍ਹਾ  ਰੂਪਨਗਰ ( ਪੰਜਾਬ )
ਗਾਈਡ ਅਧਿਆਪਕ ਸਟੇਟ ਐਵਾਰਡੀ ਤੇ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ ਮਾਸਟਰ ਸੰਜੀਵ ਧਰਮਾਣੀ  ( ਸ਼੍ਰੀ ਅਨੰਦਪੁਰ ਸਾਹਿਬ ) 9478561356 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਂ ਤਰਕਸੀਲ ਕਿਵੇਂ ਬਣਿਆ–ਮਾਸਟਰ ਪਰਮਵੇਦ
Next articleਥੋੜਾ ਥੋੜਾ ਹੱਸਣਾ****