
(ਸਮਾਜ ਵੀਕਲੀ) ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਹਾਥੀ ਅਤੇ ਗਲਹਿਰੀ ਰਹਿੰਦੇ ਸਨ। ਹਾਥੀ ਬਹੁਤ ਗੁੱਸੇ ਵਾਲਾ ਸੀ। ਉਹ ਰੁੱਖਾਂ ਨੂੰ ਤੋੜਦਾ ਰਹਿੰਦਾ ਸੀ। ਇੱਕ ਦਿਨ ਜਦ ਹਾਥੀ ਰੁੱਖਾਂ ਨੂੰ ਤੋੜਨ ਲੱਗਾ ਤਾਂ ਉਸ ਰੁੱਖ ਉੱਤੇ ਗਲਹਿਰੀ ਰਹਿੰਦੀ ਸੀ। ਉਸ ਗਲਹਿਰੀ ਨੇ ਹਾਥੀ ਨੂੰ ਕਿਹਾ ਕਿ ਮੇਰਾ ਘਰ ਨਾ ਤੋੜ ; ਕਿਉਂਕਿ ਇਹਨਾਂ ਰੁੱਖਾਂ ‘ਤੇ ਪੰਛੀ ਵੀ ਆਪਣਾ ਘਰ ਬਣਾਉਂਦੇ ਹਨ ਤੇ ਰਹਿੰਦੇ ਹਨ। ਇਹ ਰੁੱਖ ਸਾਨੂੰ ਆਕਸੀਜਨ , ਫਲ , ਲੱਕੜੀਆਂ ਦਿੰਦੇ ਹਨ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਦਿੰਦੇ ਹਨ। ਹਾਥੀ ਗਲਹਿਰੀ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ। ਫਿਰ ਹਾਥੀ ਨੂੰ ਸਮਝ ਆ ਗਈ। ਹੁਣ ਅੱਗੇ ਤੋਂ ਉਸ ਨੇ ਰੁੱਖ ਤੋੜਨਾ ਬੰਦ ਕਰ ਦਿੱਤਾ। ਸਿੱਖਿਆ :- ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਰੁੱਖ ਕਦੇ ਨਹੀਂ ਤੋੜਨੇ ਚਾਹੀਦੇ ਤੇ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਬਲਜੋਤ ਸਿੰਘ , ਜਮਾਤ ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ , ਜਮਾਤ ਇੰਚਾਰਜ ਤੇ ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



