ਬਾਲ ਕਵਿਤਾ

ਗੁਰਮੀਤ ਸਿੰਘ ਮਰਾੜ੍ਹ

(ਸਮਾਜ ਵੀਕਲੀ)

ਪੂਛਲ ਤਾਰਾ 

ਰਾਤੀਂ ਵੇਖਿਆ ਇੱਕ ਅਜ਼ਬ ਨਜ਼ਾਰਾ
ਅੰਬਰੀਂ ਦੌੜ ਰਿਹਾ ਸੀ ਇੱਕ ਤਾਰਾ
ਮਗਰ ਉਸ ਦੇ ਪੂਛ ਸੀ ਇੱਕ ਮੋਟੀ
ਲੱਗਦੀ ਕਦੇ ਲੰਬੀ ਅਤੇ ਕਦੇ ਛੋਟੀ
ਹੈ ਕੀ ਇਹ ? ਵੇਖ ਹੋਇਆ ਹੈਰਾਨ
ਪਰ ਨਾ ਕਿਤਿਓਂ ਸਕਿਆ ਮੈਂ ਜਾਣ
ਦਿਮਾਗ਼ ਵਿੱਚ ਜਦ ਉਲਝੀ ਤਾਣੀ
ਟੀਚਰ ਨੂੰ ਦੱਸੀ ਜਾ ਸਾਰੀ ਕਹਾਣੀ
ਸੁਣ ਬੱਚਿਆਂ ਫਿਰ ਰੌਲਾ ਪਾਇਆ
ਰਾਤੀਂ ਜਿੰਨ੍ਹਾਂ ਨੂੰ ਨਜ਼ਰ ਸੀ ਆਇਆ
ਅਧਿਆਪਕ ਸਭ ਨੂੰ ਚੁੱਪ ਕਰਾਇਆ
ਹੈ ਕੀ ਅਸਲ ‘ਚ, ਫਿਰ ਸਮਝਾਇਆ
ਧੂਮਕੇਤੂ ਹੈ ਇਹ , ਨਹੀਂ ਕੋਈ ਤਾਰਾ
ਪਰ ਦੇਖਣ ਨੂੰ ਇਹ ਦੁਰਲੱਭ ਨਜ਼ਾਰਾ
ਇਹ ਵੀ ਸੂਰਜ ਪਰਿਵਾਰ ਦਾ ਅੰਗ
ਕਰਦਾ ਪ੍ਰਕਰਮਾ ਇਹ ਆਪਣੇ ਪੰਧ
ਰਚਨਾ ਇਸ ਦੀ ਬਰਫ਼,ਧੂੜ ਤੋਂ ਹੋਈ
ਪੂਛ ਦਾ ਬਣਨਾ , ਕਾਰਨ ਨੇ ਸੋਈ
ਜਦ ਕਦੇ ਇਹ, ਸੂਰਜ ਨੇੜੇ ਆਵੇ
ਬਰਫ਼ ਧੂੜ ਰਲ਼, ਪਿੱਛੇ ਫੈਲ ਜਾਵੇ
ਦੂਰੋਂ ਦਿਸਦਾ ਜਦੋਂ ਇਹ ਪਸਾਰਾ                ਬਣਦਾ ਉਦੋਂ ਇੱਕ ਪੂਛਲ ਤਾਰਾ
ਸਦੀਵੀ ਵਾਪਰੇ, ਇਹ ਵਰਤਾਰਾ
ਪਝੰਤਰ ਸਾਲੀਂ,ਦਿਸਦਾ ਹੈਲੇ ਤਾਰਾ

ਗੁਰਮੀਤ ਸਿੰਘ ਮਰਾੜ੍ਹ 
ਸੰਪਰਕ 9501400397   

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article14ਵੇਂ ਓਲੰਪੀਅਨ ਪ੍ਰਿੰਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਗੇੜ ਦੇ ਮੁਕਾਬਲੇ 6 ਤੋਂ 9 ਤੱਕ ਜਰਖੜ ਵਿਖੇ ਹੋਣਗੇ
Next article,,,,,ਮਾਮੇ ਪਿੰਡ,,,,