ਬਾਲ ਕਵਿਤਾ

ਹਰਜਿੰਦਰ ਸਿੰਘ ਚੰਦੀ ਮਹਿਤਪੁਰ

(ਸਮਾਜ ਵੀਕਲੀ)

ਮੇਰੇ ਪਿੰਡ ਜਾਦੂਗਰ ਆਇਆ
ਜਾਦੂਗਰ ਨੇ ਖੇਲ ਦਖਾਇਆ

ਜਾਦੂਗਰ ਦੀ ਹੱਥ ਸਫ਼ਾਈ
ਦੇਖ ਕੇ ਮੂੰਹ ਵਿਚ ਉਂਗਲ ਪਾਈ

ਸੋ ਦਾ ਨੋਟ ਛੂ ਮੰਤਰ ਪੜ ਕੇ
ਪੰਜ ਸੋ ਵਾਲਾ ਨੋਟ ਬਣਾਇਆ

ਮੇਰੇ ਪਿੰਡ ਜਾਦੂਗਰ ਆਇਆ
ਜਾਦੂਗਰ ਨੇ ਖੇਲ ਦਖਾਇਆ

ਗਠੜੀ ਵਿਚ ਪਾ ਹੱਥ ਹਿਲਾਵੇ
ਗਲਾਸ , ਕੋਲੀਆਂ ਕੱਢੀ ਆਵੇ

ਖਾਣ ਪੀਣ ਦੀਆਂ ਚੀਜ਼ਾਂ ਦੇਖ ਕੇ
ਮੂੰਹ ਦੇ ਵਿਚ ਸੀ ਪਾਣੀ ਆਇਆ

ਮੇਰੇ ਪਿੰਡ ਜਾਦੂਗਰ ਆਇਆ
ਜਾਦੂਗਰ ਨੇ ਖੇਲ ਦਖਾਇਆ

ਮੇਰੀਆ ਭੈਣਾਂ, ਬੱਚੇ, ਭਾਈ
ਇਹ ਜਾਦੂ ਮੇਰੀ ਹੱਥ ਸਫ਼ਾਈ

ਮਿਹਨਤ ਦਾ ਤੁਸੀਂ ਸਿਖ ਕੇ ਜਾਦੂ
ਕੱਟ ਗ਼ਰੀਬੀ ਪਲਟ ਲਉ ਕਾਇਆਂ

ਮੇਰੇ ਪਿੰਡ ਜਾਦੂਗਰ ਆਇਆ
ਜਾਦੂਗਰ ਨੇ ਖੇਲ ਦਖਾਇਆ

ਮਿੱਠੀ ਬੰਸਰੀ, ਡੁੱਗ ਡੁੱਗੀ ਵਜੇ
ਦੇਖਣ ਬੈਠ ਕੇ ਖੱਬੇ ਸੱਜੇ

ਹਰਜਿੰਦਰ ਚੰਦੀ , ਖੇਲ ਦਿਖਾ ਕੇ
ਸਭਨਾਂ ਦਾ ਸੀ ਮਨ ਪਰਚਾਇਆ

ਮੇਰੇ ਪਿੰਡ ਜਾਦੂਗਰ ਆਇਆ
ਜਾਦੂਗਰ ਨੇ ਖੇਲ ਦਖਾਇਆ

ਲੇਖਕ ਹਰਜਿੰਦਰ ਸਿੰਘ ਚੰਦੀ ਵਾਸੀ ਰਸੂਲਪੁਰ,
ਮੋਬਾਈਲ 9814601638

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੀਟੂ ਕੰਗ ਤੇ ਹੋਏ ਹਮਲੇ ਦੀ ਪੰਜਾਬ ਦੇ ਵਾਸੀਆਂ ਅਤੇ ਸਮੁੱਚੇ ਕਬੱਡੀ ਜਗਤ ਨੇ ਨਿੰਦਿਆ ਕੀਤੀ।
Next articleਰੋਪੜ ਦੇ ਸਭ ਤੋਂ ਪਹਿਲੇ IELTS/PTE/SPOKEN ENGLISH ਸੈਂਟਰ BONAFIDE ਵਿੱਚ ਨਵੇਂ ਸ਼ੈਸ਼ਨਾਂ ਲਈ ਦਾਖਲੇ ਸ਼ੁਰੂ