ਬਾਲ ਕਵਿਤਾ

(ਸਮਾਜ ਵੀਕਲੀ)

ਇੱਕ ਚੰਨ ਅੰਬਰਾਂ ਦੇ ਵਿੱਚ , ਚਾਨਣ ਰਿਹਾ ਖਿਲਾਰ
ਇੱਕ ਚੰਨ ਮੇਰੇ ਵਿਹੜੇ ਵਿੱਚ , ਬਣਿਆਂ ਹੈ ਦਿਲਦਾਰ
ਸੋਹਣੀਆਂ ਸੋਹਣੀਆਂ , ਅੱਖਾਂ ਉਸਦੀਆਂ ,
ਜਿਉਂ ਅੰਬਰਾਂ ਵਿੱਚ ਤਾਰੇ ,
ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ,
ਦਿਲ ਸਭ ਦਾ ,ਓਹ ਠਾਰੇ
ਨਾ ਵਿਰੋਧੀ , ਈਰਖਾ ਕਿਸੇ ਨਾਲ
ਕਰਦਾ , ਸਭ ਨਾਲ ਪਿਆਰ ।
ਇੱਕ ਚੰਨ …………………………
ਚਿਹਰਾ ਹਰਦਮ ਖਿੜਿਆ ਰਹਿੰਦਾ ,
ਬੁੱਲ੍ਹੀ ਬਣੀ ਰਹਿੰਦੀ ਮੁਸਕਾਨ ,
ਰੱਬੀ ਰੂਹ ਕੋਈ ਜਾਪੇ ਮੈਨੂੰ ,
ਜਿਉ ਘੱਲਿਆ ਆਪ ਭਗਵਾਨ ,
ਘੁੱਟ ਕੇ ਜਦ ਮੈਂ ਸੀਨੇ ਲਾਵਾਂ ,
ਦਿੰਦਾ ਸੀਨਾ ,ਅੰਦਰੋਂ ਠਾਰ ।
ਇੱਕ ਚੰਨ …………………………
ਬੜੇ ਹੀ ਚਾਵਾਂ ਨਾਲ ਹੈ ਰੱਖਿਆ ,
ਕੀਰਤ ਉਸਦਾ ਨਾਂ ,
ਲਵੇ ਬਲਾਵਾਂ , ਆਪਣੇ ਉਪਰ
‘ਮਮਤਾ’ ਉਸਦੀ ਮਾਂ ,
‘ਦਰਦੀ’ ਜੁੱਗ ਜੁੱਗ ਜੀਵੇ ,
ਤੇਰਾ ਸੋਹਣਾ ਰਾਜ ਕੁਮਾਰ ।
ਇੱਕ ਚੰਨ ………………………….

ਸ਼ਿਵਨਾਥ ਦਰਦੀ
ਸੰਪਰਕ :- 9855155392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ – 242
Next articleਨਿਪੁੰਨ ਭਾਰਤ ਪ੍ਰੋਜੈਕਟ ਤਹਿਤ ਇਕ ਰੋਜ਼ਾ ਅਧਿਆਪਕਾਂ ਦਾ ਸੈਮੀਨਾਰ ਸਮਾਪਤ