ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਗੁਰੂ ਤੇਗਬਹਾਦਰ ਨਗਰ ਨਵਾਂਸ਼ਹਿਰ ਵਿਖੇ ਬੱਚਿਆਂ ਦੇ ਖੇਡ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ।ਇਹਨਾਂ ਦਾ ਅਯੋਜਨ ਬੱਬਰ ਅਕਾਲੀ ਮੈਮੋਰੀਅਲ ਕਾਲਜ ਦੇ ਪ੍ਰੋਫੈਸਰ ਸੰਘਾ ਗੁਰਬਖਸ਼ ਕੌਰ(ਡਾ) ਨੇ ਕੀਤਾ।ਇਹ ਮੁਕਾਬਲੇ ਦੌੜਾਂ, ਕਵਿਤਾ,ਗੀਤ,ਹਾਸ-ਵਿਅੰਗ ਅਤੇ ਡਾਨਸ ਦੇ ਸਨ। 100 ਮੀਟਰ ਦੌੜ (ਗਰੁੱਪ ਏ-5 ਤੋਂ 8 ਸਾਲ ਉਮਰ)ਵਿੱਚ ਮੁਹੰਮਦ ਅਰਸ਼ਦ, ਅੰਕੁਸ਼, ਅਨਮੋਲ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।ਗਰੁੱਪ ਬੀ (ਉਮਰ ਵਰਗ 9-12 ਸਾਲ )ਵਿੱਚ ਪਾਇਲ,ਜਾਨਵੀ ਅਤੇ ਅਵਨੀਤ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।200 ਮੀਟਰ ਦੌੜ ਵਿੱਚ (ਗਰੁੱਪ ਏ ਉਮਰ ਵਰਗ 5-8)ਵਿੱਚ ਜੀਆ,ਰੀਆ ਅਤੇ ਅਰਸ਼ਿਤਾ ਕਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ।ਗਰੁੱਪ ਬੀ(ਉਮਰ ਵਰਗ 9-12 ਸਾਲ) ਵਿੱਚ ਪਾਇਲ, ਜਾਨਵੀ ਅਤੇ ਲਵਪ੍ਰੀਤ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।ਲੰਗੜੀ ਦੌੜ (ਲੜਕੇ): ਲਵ ਪਹਿਲੇ ਅਤੇ ਅਰਸ਼ਦ ਦੂਜੇ ਸਥਾਨ ਤੇ ਰਹੇ।ਲੜਕੀਆਂ ਦੇ ਮੁਕਾਬਲੇ ਵਿੱਚ ਅਵਨੀਤ, ਪਾਇਲ, ਜਾਨਵੀ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।ਨਿੰਬੂ ਦੌੜ (ਲੜਕੀਆਂ): ਜੀਆ,ਲਵਜੀਤ,ਜਾਨਵੀ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।ਲੜਕੇ:ਲਵੀ ਪਹਿਲੇ ਅਤੇ ਧਰੁੱਵ ਦੂਜੇ ਸਥਾਨ ਤੇ ਰਹੇ।
ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ।ਇਸ ਮੌਕੇ ਸੰਬੋਧਨ ਕਰਦਿਆਂ ਡਾ.ਸੰਘਾ ਗੁਰਬਖਸ਼ ਕੌਰ ਨੇ ਕਿਹਾ ਕਿ ਸਰਕਾਰ ਨੂੰ ਮੁਹੱਲਿਆਂ ਵਿੱਚ ਪਾਰਕ ਅਤੇ ਖੇਡ ਮੈਦਾਨ ਬਣਾਉਣ ਵੱਲ ਧਿਆਨ ਦੇਣਾਂ ਚਾਹੀਦਾ ਹੈ ਜਿੱਥੇ ਬੱਚੇ ਆਪਣੀ ਖੇਡ ਕਲਾ ਅਤੇ ਸੱਭਿਆਚਾਰਕ ਕਲਾ ਨੂੰ ਵਿਕਸਤ ਕਰ ਸਕਣ।ਉਹਨਾਂ ਬੱਚਿਆਂ ਨੂੰ ਆਪਣੀ ਰੁਚੀ ਅਨੁਸਾਰ ਮਿਹਨਤ ਕਰਨ ਦਾ ਸੁਨੇਹਾ ਦਿੱਤਾ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj