ਗੰਭੀਰਪੁਰ ਲੋਅਰ ਸਕੂਲ ਵਿੱਚ ਮਨਾਇਆ ” ਬਾਲ ਮੇਲਾ “

ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) (ਧਰਮਾਣੀ ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ਪੰਜਾਬ ਵਿਖੇ ਵਿਦਿਆਰਥੀਆਂ , ਵਿਦਿਆਰਥੀਆਂ ਦੇ ਮਾਤਾ – ਪਿਤਾ , ਸਕੂਲ ਦੇ ਸਮੂਹ ਸਟਾਫ , ਸਕੂਲ ਮੈਨੇਜਮੈਂਟ ਕਮੇਟੀ ਆਦਿ ਦੇ ਸਮੁੱਚੇ ‘ਤੇ ਸੌਹਾਰਦਪੂਰਨ ਸਹਿਯੋਗ ਨਾਲ ਸਕੂਲ ਵਿੱਚ ” ਬਾਲ – ਮੇਲਾ ” ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ , ਵਿਦਿਆਰਥੀਆਂ ਦੇ ਮਾਤਾ – ਪਿਤਾ ਅਤੇ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਵੱਖ – ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਜਿਵੇਂ ਕਿ ਭਾਸ਼ਣ , ਫੈਂਸੀ ਡਰੈੱਸ ਮੁਕਾਬਲਾ , ਅੜਿੱਕਾ ਦੌੜ , ਡੱਡੂ ਤੋਰ , ਸਿਰ ‘ਤੇ ਕਿਤਾਬ ਰੱਖ ਕੇ ਤੁਰਨਾ , ਪੰਜਾਬੀ – ਅੰਗਰੇਜ਼ੀ ਕਵਿਤਾਵਾਂ , ਚਿੱਤਰਕਾਰੀ ਕਰਨਾ , ਕਲੇਅ ਦੀਆਂ ਗਤੀਵਿਧੀਆਂ , ਮਿਊਜੀਕਲ ਚੇਅਰ ਗੇਮ , ਲੈਮਨ ਸਪੂਨ ਗੇਮ ਆਦਿ – ਆਦਿ ਗਤੀਵਿਧੀਆਂ ਕੀਤੀਆਂ ਅਤੇ ਕਰਵਾਈਆਂ ਗਈਆਂ।

ਜੇਤੂ ਵਿਦਿਆਰਥੀਆਂ ਅਤੇ ਨੂੰ ਇਨਾਮ ਵੰਡੇ ਗਏ।ਇਸ ਮੌਕੇ ਸਮੂਹ ਪਿੰਡ ਵਾਸੀਆਂ ਨੂੰ ਸਕੂਲ ਸਟਾਫ ਵੱਲੋਂ ਸਕੂਲ ਵਿੱਚ ਬੱਚਿਆਂ ਦਾ ਵੱਧ ਤੋਂ ਵੱਧ ਦਾਖਲਾ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਬਾਰੇ ਵੀ ਦੱਸਿਆ ਗਿਆ।ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਅਮਨਪ੍ਰੀਤ ਕੌਰ ਜੀ , ਸਟੇਟ ਐਵਾਰਡੀ ਅਧਿਆਪਕ ਸ੍ਰੀ ਪਰਮਜੀਤ ਕੁਮਾਰ ਜੀ ਤੇ ਅੰਤਰਰਾਸ਼ਟਰੀ ਉੱਘੇ ਲੇਖਕ ਮਾਸਟਰ ਸੰਜੀਵ ਧਰਮਾਣੀ ਜੀ ਨੇ ਹਾਜ਼ਰ ਵਿਦਿਆਰਥੀਆਂ ਦੇ ਮਾਤਾ – ਪਿਤਾ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਵਿਦਿਆਰਥੀਆਂ ਦੇ ਮਾਤਾ – ਪਿਤਾ ਅਤੇ ਹਾਜ਼ਰ ਪਤਵੰਤੇ ਸੱਜਣਾਂ ਨੇ ਕਰਵਾਏ ਗਏ ਇਸ ” ਬਾਲ ਮੇਲੇ ” ਦੀ ਵਿਸ਼ੇਸ਼ ਸ਼ਲਾਘਾ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਰਾਂ ਦੇ ਵਿਹੜਿਆਂ ਵਿੱਚੋਂ ਘੜੇ ਦੀ ਸਰਦਾਰੀ ਖ਼ਤਮ ਹੋਈ
Next articleਜਿੰਦਗੀ