ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਸਿੱਖਿਆ ਬਲਾਕ ਕਪੂਰਥਲਾ -1 ਦੇ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸੈਲਫ ਮੇਡ ਸਮਾਰਟ ਸਕੂਲ ਸ਼ੇਖੂਪੁਰ ਵੱਲੋਂ ਬਾਲ ਦਿਵਸ ਦੇ ਮੌਕੇ ਸਾਇੰਸ ਸਿਟੀ ਦਾ ਇੱਕ ਵਿਦਿਅਕ ਟੂਰ ਲਗਾਇਆ ਗਿਆ । ਵਿਦਿਅਕ ਟੂਰ ਦੌਰਾਨ ਜੈਮਲ ਸਿੰਘ ਸੈਂਟਰ ਹੈੱਡ ਟੀਚਰ, ਪੰਜਵੀਂ ਜਮਾਤ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਸਾਇੰਸ ਸਿਟੀ ਦੀਆਂ ਵੱਖ ਵੱਖ ਗੈਲਰੀਆਂ, ਪਾਰਕਾਂ ਅਤੇ ਅੰਦਰ ਚੱਲ ਰਹੇ ਸ਼ੋਜ ਨੂੰ ਬੜੀ ਹੀ ਨੀਜ ਨਾਲ ਦੇਖਿਆ ਅਤੇ ਛੋਟੇ ਛੋਟੇ ਬੱਚਿਆਂ ਦਾ ਵਿਗਿਆਨ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਮੌਕੇ ਸਕੂਲ ਦੇ ਸੇਵਾ ਮੁਕਤ ਸੈਂਟਰ ਹੈੱਡ ਟੀਚਰ ਅਮਰਜੀਤ ਕੋਮਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਪੰਜਵੀਂ ਸ਼੍ਰੇਣੀ ਦੇ ਇੰਚਾਰਜ ਅਧਿਆਪਕਾਂ ਰਚਨਾਪੁਰੀ , ਮਨਮੋਹਣ ਕੌਰ ਵੱਲੋਂ ਸਕੂਲ ਮੁਖੀ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਇਹ ਵਿਦਿਅਕ ਟੂਰ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਅਤੇ ਸਾਇੰਸ ਵਿਸ਼ੇ ਨਾਲ ਜੋੜਨ ਲਈ ਸਹਾਈ ਸਿੱਧ ਹੋਵੇਗਾ। ਇਸ ਮੌਕੇ ਕਮਲਦੀਪ ਬਾਵਾ, ਨੀਤੂ ਆਨੰਦ, ਮੋਨਿਕਾ ਅਰੋੜਾ, ਸ਼ੈਲਜਾ ਸ਼ਰਮਾ, ਕੁਲਦੀਪ ਕੌਰ, ਮਮਤਾ ਦੇਵੀ, ਸ਼ਮਾ ਰਾਣੀ, ਮੰਜੂ ਰਾਣੀ, ਬਰਿੰਦਾ ਸ਼ਰਮਾ, ਸਰੋਜ ਰਾਣੀ ਆਦਿ ਸਖਸ਼ੀਅਤਾਂ ਸ਼ਾਮਿਲ ਸਨ।
HOME ਬਾਲ ਦਿਵਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਸਾਇੰਸ ਸਿਟੀ ਦਾ ਵਿੱਦਿਅਕ...



