ਬੱਚੇ ਤੇ ਫੋਨ

(ਸਮਾਜ ਵੀਕਲੀ)

ਮਾਂ ਦੇ ਗਰਭ ਵਿੱਚ ਆਉਣ ਤੋਂ ਪੰਦਰਾਂ ਕੁ ਵਰਿਆ ਦੀ ਉਮਰ ਤੱਕ ਇਨਸਾਨ ਬੱਚਾ ਹੁੰਦਾ ਹੈ । ਮਾਂ ਜੋ ਵੀ ਗਰਭ ਸਮੇਂ ਕਰਦੀ ਹੈ ਬੱਚਾ ਨਾਲ ਨਾਲ ਸਾਰਾ ਗਹਿਣ ਕਰਦਾ ਹੈ। ਜੇਕਰ ਅਸੀਂ ਆਪਣੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਹਰ ਸਿੱਖ ਯੋਧੇ ਦੀ ਮਾਤਾ ਵੀ ਮਹਾਨ , ਸੋਹਣੇ ਜੀਵਨ ਜਾਂਚ ਦੀ ਮਾਲਕ ਸੀ ਪੜ੍ਹਨ, ਸੁਣਨ ਨੂੰ ਮਿਲਦਾ ਹੈ। ਮੁਢਲੇ ਚਾਰ ਪੰਜ ਸਾਲ ਤੱਕ ਬੱਚਾ ਕੋਰੇ ਕਾਗਜ਼ ਵਾਂਗ ਹੁੰਦਾ ਹੈ ਜੋ ਤੁਸੀਂ ਲਿਖ ਕੇ ਜਾ ਖੂਬਸੂਰਤ ਰੰਗ ਕਰਕੇ ਸਜਾਉਣਾ ਚਾਹੁੰਦੇ ਹੋ ਬੱਚਾ ਉਝ ਦਾ ਹੀ ਬਣ ਜਾਂਦਾ , ਜਾ

ਫੇਰ ਕਹਿ ਲਵੋ ਘਰ ਵਿੱਚ ਜਿਸ ਤਰਾ ਦਾ ਮਾਹੌਲ ਬੱਚੇ ਨੂੰ ਮਿਲਦਾ ਬੱਚਾ ਸੁਭਾਵਿਕ ਹੀ ਉਸ ਤਰਾਂ ਦੇ ਸੁਭਾਅ ਦਾ ਮਾਲਕ ਬਣ ਜਾਂਦਾ ਹੈ। ਸੁਰੂਆਤੀ ਸਾਲਾ ਵਿੱਚ ਬੱਚੇ ਬਹੁਤ ਚੰਚਲ ਹੁੰਦੇ ਹਨ ਹਰ ਨਿੱਕੀ ਗੱਲ ਵੀ ਗੋਹ ਨਾਲ ਸੁਣਦੇ ਤੇ ਮੰਨਦੇ ਹਨ। ਅਸੀਂ ਕਈ ਵਾਰ ਆਪਣੇ ਸੁਆਰਥ ਲਈ ਬੱਚੇ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾ ਆਪਣੀ ਹਰ ਗੱਲ ਕਿਸੇ ਨਾ ਕਿਸੇ ਤਰਾਂ ਮਨਵਾਉਣ ਦੀ, ਥੋਪਣ ਦੀ । ਮਾਤਾ- ਪਿਤਾ ਨੂੰ ਬਿਲਕੁਲ ਵੀ ਇਸ ਤਰਾਂ ਨਹੀਂ ਕਰਨਾ ਚਾਹੀਦਾ। ਕਈ ਵਾਰ ਮਾਂ ਬਾਪ ਦੀ ਨਿੱਕੀ ਗਲਤੀ ਬੱਚੇ ਦੀ ਜ਼ਿੰਦਗੀ ਤਬਾਹ ਕਰ ਦਿੰਦੀ ਹੈ। ਕਦੇ ਵੀ ਬੱਚੇ ਤੇ ਦਬਾਅ ਨਾ ਪਾਉ, ਖੁੱਲ੍ਹੇ ਸੁਭਾਅ ਨਾਲ , ਖੁੱਲ੍ਹੇ

ਵਿਚਾਰਾਂ ਨਾਲ, ਪਿਆਰ ਨਾਲ, ਸਹਿਮਤੀ ਤੇ ਸਹਿਜਤਾਂ ਨਾਲ ਬੱਚੇ ਦਾ ਪਾਲਣ ਪੋਸ਼ਣ ਕਰੋ। ਅੱਜ ਬਹੁਤ ਜ਼ਿਆਦਾ ਬੱਚੇ ਗਲਤ ਰਸਤੇ ਤੇ ਜਾ ਰਹੇ ਹਨ । ਅਸੀਂ ਦੋਸ਼ ਕਿਸ ਨੂੰ ਦੇਈਏ? ਮਾਂ ਬਾਪ ਨੂੰ ਬੱਚੇ ਦੀ ਉਮਰ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਨਿੱਕੀ ਉਮਰ ਦੇ ਬੱਚੇ ਨੂੰ ਵੱਡੀ ਉਮਰ ਦੇ ਬੱਚੇ ਨਾਲ ਹੋ ਸਕੇ ਇਕੱਲਾ ਨਾ ਛੱਡੋ। ਜਦ ਕਦੇ ਨਿੱਕੀ ਉਮਰ ਦਾ ਬੱਚਾ ਕੋਈ ਗਲਤ ਸੰਗਤ ਵਿੱਚ ਪੈ ਜਾਵੇ ਤਾਂ ਮਾਂ ਬਾਪ ਦੇ ਰੋਕਣ ਤੇ ਵੀ ਨਹੀਂ ਰੁਕਦਾ

ਕਿਉਂਕਿ ਇਨਸਾਨ ਆਪਣੇ ਸੁਭਾਅ ਅਨੁਸਾਰ ਹਰ ਚੰਗੀ ਗੱਲ ਵੱਲ ਸਹਿਜੇ ਤੇ ਗਲਤ ਗੱਲ ਵੱਲ ਤੇਜ਼ੀ ਨਾਲ ਵੱਧ ਜਾਂਦਾ ਹੈ। ਬੱਚੇ ਦੀ ਉਮਰ ਅਨੁਸਾਰ ਹਰ ਚੰਗੀ ਮਾੜੀ ਗੱਲ ਸਮਝਾਉਣੀ ਚਾਹੀਦੀ ਹੈ। ਛੋਟੇ ਬੱਚੇ ਦਾ ਸਰੀਰਕ ਸ਼ੋਸ਼ਣ ਹੋ ਰਿਹਾ ਹੁੰਦਾ ਪਰ ਬੱਚਾ ਸੋਚਦਾ ਮੇਰੀ ਮਾਂ ਬਾਪ ਦੀ ਤਰਾਂ ਮੈਨੂੰ ਕੋਈ ਪਿਆਰ ਕਰ ਰਿਹਾ। ਬੱਚਾ ਉਦੋਂ ਤੱਕ ਆਪਣਾ ਬਚਾਅ ਆਪ ਨਹੀਂ ਕਰ

ਸਕਦਾ ਜਦੋ ਤੱਕ ਉਸਨੂੰ ਇਹ ਨਹੀਂ ਪਤਾ ਕਿ ਕੀ ਸਹੀ ਹੈ ? ਕੀ ਗਲਤ ਹੈ? ਬੱਚੇ ਨੂੰ ਆਪਣਾ ਬਚਾਅ ਕਰਨ ਦੀ ਸੋਝੀ ਦੇਣੀ ਬਹੁਤ ਜ਼ਰੂਰੀ ਹੈ। ਜਦ ਬੱਚਾ ਖੇਡ ਕੇ ਆਉਂਦਾ ਜਾ ਸਕੂਲ ਤੋਂ ਆਉਂਦਾ ਉਸ ਨੂੰ ਉਸ ਦੇ ਵਕਤ ਵਾਰੇ ਜ਼ਰੂਰ ਪੁੱਛੋ । ਉਸਨੂੰ ਅੱਜ ਕੀ ਮਾੜਾ ਲੱਗਾ ? ਕੀ ਚੰਗਾ ਲੱਗਾ ? ਸਭ ਕੁਝ ਪਿਆਰ ਨਾਲ ਜਾਨਣ ਦੀ ਕੋਸ਼ਿਸ਼ ਕਰੋ, ਬੱਚੇ ਦੀ ਹਰ ਗੱਲ ਧਿਆਨ ਨਾਲ ਸੁਣੋ, ਆਪਣੇ ਬੱਚੇ ਨੂੰ ਵਕਤ ਦਿਉ । ਇਹ ਬੱਚੇ ਸਾਡਾ ਆਉਣ ਵਾਲਾ ਕੱਲ ਹਨ। ਮਾਂ ਬਾਪ ਬੱਚੇ ਦੇ ਜੀਵਨ ਦਾ ਪੂਰਾ ਭਾਗ ਹੁੰਦੇ ਹਨ । ਬੱਚੇ ਰੂਪੀ ਖਿੜਦਾ ਹਰ ਫੁੱਲ ਖੁਸ਼ਬੂਦਾਰ ਹੋਵੇਗਾ, ਖਿੱਚ ਦਾ ਕੇਂਦਰ ਬਣੇਗਾ ਜੇਕਰ ਮਾਂ ਬਾਪ ਨੇ ਨੇਕੀ, ਵਫ਼ਾਦਾਰੀ , ਪਿਆਰ ਤੇ ਰਿਸ਼ਤੇ ਦੇ ਨਿੱਘ ਵਾਲਾ ਪਾਣੀ ਸਹੀ ਵਕਤ ਤੇ ਸਹੀ ਤਰੀਕੇ ਨਾਲ ਦਿੱਤਾ ਹਉਂ ।

ਜਿੰਨਾ ਹੋ ਸਕੇ ਨਿੱਕੇ ਬੱਚੇ ਨੂੰ ਫੋਨ ਤੋਂ ਦੂਰ ਰੱਖੋ ਜੀ। ਦੇਖਣ ਸੁਣਨ ਨੂੰ ਮਿਲਦਾ ਹੈ ਮਾਂ ਆ ਸਲੇਟ ਜਹੀ ਹੱਥ ਵਿੱਚ ਫੜਕੇ ਸਵਖਤੇ ਬੱਚੇ ਨੂੰ ਜਗਾਉਂਦੀ ਹੈ , ਕਾਲੀ ਸਲੇਟ ਮੁਹਰੇ ਰੱਖ ਕੇ ਹੀ ਖਾਣਾ ਖੁਆਉਂਦੀ ਹੈ। ਮੁਆਫ ਕਰਨਾ ਅੱਜ ਬਹੁਤ ਸਾਰੇ ਬੱਚੇ ਇਸ ਤਰਾ ਦੇ ਹਨ ਜ਼ਿਹਨਾਂ ਦੀ ਕਾਲੀ ਸਲੇਟ ਨਾਲ ਜੀਵਨ ਲੀਲਾ ਹੀ ਕਾਲੀ ਹੋ ਚੁੱਕੀ ਹੈ। ਆਉ ਰਲਕੇ ਆਪਣੇ ਆਪਣੇ ਬੱਚਿਆ ਨੂੰ ਪਿਆਰ ਨਾਲ ਪਾਲੀਏ ਤੇ ਸੋਹਣਾ ਸਲੀਕੇ ਵਾਲਾ ਭਵਿੱਖ ਬਣਾਈਏ ।

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleहिमाचल प्रदेश चुनाव: क्या टूट जाएगी लोकतंत्र की लय!
Next articleਆਓ ਆਪਣੀ ਪੜਚੋਲ ਕਰੀਏ