ਮੁਹੱਬਲੀਪੁਰ ਸਕੂਲ ਵਿਖੇ ਬੱਚਿਆਂ ਅੰਦਰ ਮੁਢਲੀ ਸਿੱਖਿਆ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਐਫ.ਐਲ.ਐਨ. ਮੇਲੇ ਦਾ ਆਯੋਜਨ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਵਿਦਿਆਰਥੀਆਂ ਅੰਦਰ ਮੁਢਲੀ ਸਿੱਖਿਆ ਦੇ ਹੁਨਰ ਨੂੰ ਵਿਕਸਿਤ ਕਰਨ ਦੇ ਪ੍ਰੋਗਰਾਮ ਤਹਿਤ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਆਫਿਸਰ ਐਲੀਮੈਂਟਰੀ  ਸਿੱਖਿਆ ਅਤੇ ਡਾਕਟਰ ਬਲਵਿੰਦਰ ਸਿੰਘ ਬੱਟੂ ਉਪ ਜਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਮਲਜੀਤ ਬੀ.ਪੀ.ਈ.ਓ. ਮਸੀਤਾਂ (ਸ-2) ਦੀ ਯੋਗ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ  ਸਮਾਰਟ ਸਕੂਲ ਮੁਹੱਬਲੀਪੁਰ ਵਿਖੇ ਐਫ.ਐਲ.ਐਨ. ਮੇਲੇ ਦਾ ਆਯੋਜਨ ਕੀਤਾ ਗਿਆ । ਸੈਂਟਰ ਹੈਡ ਟੀਚਰ ਕੁਲਦੀਪ ਸਿੰਘ ਵੱਲੋਂ ਮੇਲੇ ਵਿੱਚ ਆਏ ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਸੁਆਗਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਵਾਉਣ ਜਿੱਥੇ ਮਿਹਨਤੀ ਅਤੇ ਤਜਰਬੇਕਾਰ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦਾ ਭਵਿੱਖ ਉਜਵਲ ਕੀਤਾ ਜਾਂਦਾ ਹੈ। ਉਹਨਾਂ ਸਿੱਖਿਆ ਦੀ ਗੁਣਵੱਤਾ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਆਪਣੇ ਦੇਸ਼ ਦੇ ਹਰੇਕ ਬੱਚੇ ਲਈ ਅਜਿਹਾ ਮਾਹੌਲ ਸਿਰਜੀਏ ਕਿ ਬੱਚੇ ਲਈ ਸਿੱਖਿਆ ਜੀਵਨ ਭਰ ਸਮੇਂ ਦੇ ਨਾਲ-ਨਾਲ ਪੜਨ ਲਿਖਣ ਅਤੇ ਸੰਖਿਆਵਾਂ ਨੂੰ ਸਮਝਣ ਲਈ ਹੁਨਰ ਵਿਕਸਿਤ ਹੋਵੇ।  ਮੇਲੇ ਦੌਰਾਨ ਅਧਿਆਪਕਾਂ ਵੱਲੋਂ ਕਰਵਾਈਆਂ ਗਈਆਂ ਰੋਚਕ ਕਿਰਿਆਵਾਂ ਵਿੱਚ ਮਾਪਿਆਂ ਵੱਲੋਂ ਦਿਲਚਸਪੀ ਨਾਲ ਭਾਗ ਲਿਆ ਗਿਆ ਇਸ ਮੌਕੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।  ਸਕੂਲ ਸਟਾਫ ਕਮਲਜੀਤ ਸਿੰਘ  ਨੇ ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਵਿਸ਼ੇਸ਼ ਭੂਮਿਕਾ ਨਿਭਾਈ ਮੇਲੇ ਵਿੱਚ ਐਸ.ਐਮ.ਸੀ. ਮੈਂਬਰ ਬੱਚਿਆਂ ਦੇ ਮਾਪੇ ਪਤਵੰਤੇ ਸੱਜਣ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖ਼ਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਫਾਰ ਵੂਮੈਨ ਸਿਵਲ ਲਾਈਨਜ ਲੁਧਿਆਣਾ ਵਿਖੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ
Next articleਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਸੰਭਾਲਿਆ ਪੁਲਿਸ ਚੌਂਕੀ ਅੱਪਰਾ ਦਾ ਚਾਰਜ