ਬੱਚੇ ਅਤੇ ਮਾਪੇ

ਹਰਜੀਤ ਸਿੰਘ ਬੀਰੇਵਾਲਾ
ਹਰਜੀਤ ਸਿੰਘ ਬੀਰੇਵਾਲਾ
(ਸਮਾਜ ਵੀਕਲੀ) ਕਿਸੇ ਅੱਲ੍ਹੜ ਜਵਾਨ ਧੀਅ ਪੁੱਤ ਕੋਲੋਂ ਕੋਈ ਗਲਤੀ ਹੋ ਜਾਵੇ ਕੋਈ ਮੁਸ਼ਕਿਲ ਆ ਜਾਵੇ ਅਤੇ ਬੱਚਾ ਇਹ ਸੋਚੇ ਕੇ ਇਸ ਬਾਰੇ ਜੇ ਮੇਰੇ ਪਿਓ ਨੂੰ ਪਤਾ ਲੱਗ ਗਿਆ ਤਾਂ ਮੇਰੀ ਜਾਨ ਕੱਢ ਦੇਊਗਾ
ਜੇ ਮੇਰੀ ਮਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਮੇਰੀ ਖੈਰ ਨਹੀਂ,
ਕੀ ਤੁਸੀਂ ਇਹੋ ਜਿਹੇ ਮਾਪੇ ਹੋ,??
ਜਾ ਤੁਸੀਂ ਇਹੋ ਜਿਹੇ ਮਾਪੇ ਬਣਨਾ ਚਾਹੁੰਦੇ ਹੋ??
ਗਲਤੀ ਹੋਣ ਉਪਰੰਤ ਜਾ ਕਿਸੇ ਮੁਸ਼ਕਿਲ ਵਿੱਚ ਫਸਣ ਕਰਕੇ ਤੁਹਾਡੇ ਬੱਚੇ ਦੇ ਮਨ ਵਿੱਚ ਇਹ ਖਿਆਲ ਆਉਣਾ ਚਾਹੀਦਾ ਕੇ ਕੋਈ ਨਾਂ ਮੇਰਾ ਪਿਓ ਇਸ ਮਸਲੇ ਦਾ ਹੱਲ ਕਰੂਗਾ,, ਮੇਰੀ ਮਾਂ ਇਸ ਮਸਲੇ ਚ ਮੇਰਾ ਸਾਥ ਦੇਊਗੀ,,,
ਜਦੋਂ ਬੱਚੇ ਮਾਂ ਪਿਓ ਨਾਲ ਦੋਸਤਾਨਾ ਮਾਹੌਲ਼ ਵਿੱਚ ਜਿਓੰਦੇ ਹਨ ਤਾਂ ਬੱਚੇ ਸੌਖੇ ਰਹਿੰਦੇ ਹਨ, ਗਲਤ ਰਾਹ ਤੇ ਤੁਰਨੋ ਬਚ ਜਾਂਦੇ ਹਨ,
ਜਦੋਂ ਬੱਚਾ ਇਹ ਕਹੇ ਕੇ ਮੇਰਾ ਪਿਓ ਮੇਰੇ ਮਸਲੇ ਦਾ ਹੱਲ ਹੈ ਤਾਂ ਸਮਝੋ ਤੁਹਾਡੇ ਬੱਚੇ ਸਹੀ ਹੱਥਾਂ ਵਿੱਚ ਹਨ, ਸਹੀ ਰਾਹੇ ਤੁਰ ਰਹੇ ਹਨ,
ਜਦੋਂ ਸਾਡਾ ਸਾਡੇ ਬੱਚਿਆਂ ਤੇ ਦਹਿਸ਼ਤ ਵਾਲਾ ਮਾਹੌਲ਼ ਹੁੰਦਾ ਉਦੋਂ ਬੱਚੇ ਸਾਨੂੰ ਦੋਸਤ ਨਹੀਂ ਦੁਸ਼ਮਣ ਸਮਝਦੇ ਹਨ, ਕੋਈ ਗਲਤੀ ਹੋਣ ਉਪਰੰਤ ਕਿਸੇ ਮੁਸ਼ਕਿਲ ਚ ਫਸਣ ਉਪਰੰਤ ਤੁਹਾਡਾ ਸਹਾਰਾ ਨਾਂ ਲੈ ਕੇ ਗ਼ੈਰਾਂ ਦੀ ਝੋਲੀ ਡਿਗਦੇ ਹਨ, ਫੇਰ ਸਾਨੂੰ ਪਤੈ ਗ਼ੈਰ ਤਾਂ ਗ਼ੈਰ ਹੀ ਹੁੰਦੇ ਹਨ, ਗ਼ੈਰ ਕਦੀ ਸਾਡੇ ਬੱਚਿਆਂ ਨੂੰ ਸਹੀ ਮਾਰਗ ਦਰਸ਼ਨ ਨਹੀਂ ਕਰ ਸਕਦੇ,ਗ਼ੈਰ ਤਾਂ ਉਸ ਦਲਦਲ ਵੱਲ ਧੱਕ ਦਿੰਦੇ ਹਨ ਜਿਥੋਂ ਨਿਕਲਣਾ ਨਾਂ ਮੁਮਕਿਨ ਹੁੰਦਾ,ਹੋਰ ਅਤੇ ਹੋਰ ਧੱਸਦੇ ਧੱਸਦੇ ਤਬਾਹੀ ਤਹਿ ਹੁੰਦੀ ਹੈ,
ਸੋ   ਬੱਚੇ ਸਾਡੇ ਹਨ ਅਸੀਂ ਬੱਚਿਆ ਦੇ ਮਾਪੇ ਹਾਂ, ਹਮੇਸ਼ਾ ਦੋਸਤੀ ਵਾਲਾ ਆਪਣੇਪਨ ਵਾਲਾ ਮਾਹੌਲ਼ ਬਣਾਓ ਤਾਂ ਕੇ ਸਾਡੇ ਬੱਚੇ ਸਾਡੇ ਰਹਿਣ ਗ਼ੈਰਾਂ ਦੀ ਝੋਲੀ ਪੈ ਕੇ ਜ਼ਿੰਦਗੀ ਤਬਾਹ ਨਾਂ ਕਰ ਲੈਣ,ਬੱਚਿਆਂ ਨੂੰ ਤੁਹਾਡੇ ਤੋਂ ਡਰ ਨਹੀਂ ਲੱਗਣਾ ਚਾਹੀਦਾ, ਮਾਨ ਹੋਣਾ ਚਾਹੀਦਾ!!!!!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ੁਬਾਨ ਦੇ ਪੁਆੜੇ
Next articleਅਨੂਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ (ਰਜਿ.) ਪੰਜਾਬ ਦਾ ਸਾਲਾਨਾ ਕੈਲੰਡਰ ਜਲਦ ਹੋਵੇਗਾ ਰੀਲੀਜ਼