ਬਚਪਨ ਦੇ ਖਿਡੌਣੇ

ਦੀਪ ਸੈਂਪਲਾ

(ਸਮਾਜ ਵੀਕਲੀ)

ਨਿਹਾਲ ਸਿੰਘ ਕਰਜੇ ਤੋਂ‌ ਪ੍ਰੇਸ਼ਾਨ ਦਿਹਾੜੀ ਜੋਤਾ ਕਰ ਕਰਜਾ ਉਤਾਰਨ ਲ‌ਈ ਅਣਥੱਕ ਮਿਹਨਤਾਂ ਕਰਦਾ ਚਾਰ ਧਿਆਂ ਵਿਆਹੁਣ ਲ‌ਈ ਚੁੱਕਿਆਂ ਕਰਜਾ ਦਿਨ ਰਾਤ ਉਸ ਨੁੂੰ ਤੰਗ ਕਰਦਾ ਇੱਕ ਪੁੱਤਰ ਜੋ ਸਹਿਰ ਦੀ ਇੱਕ ਕੁੜੀ ਨਾਲ ਵਿਆਹ ਪਿਛੋਂ ਪਿੰਡ ਛੱਡ ਸ਼ਹਿਰ ਚ ਰਹਿਣ ਲੱਗਾ ਇਕ ਦਿਨ ਕੰਮ ਤੋਂ ਵਾਪਿਸ ਆਉਂਦਿਆਂ ਨਿਹਾਲ ਸਿੰਘ ਦਾ ਸਾਇਕਲ ਇਕ ਗੱਡੀ ਨਾਲ ਜਾ ਲੱਗਾ ਪਰਮਾਤਮਾ ਦਾ ਸੁਕਰ ਕੋਈ ਨੁਕਸਾਨ ਨਾ ਹੋਇਆ ਗੱਡੀ ਚੋ ਇੱਕ ਨੋਜਵਾਨ ਉਤਰਿਆ ਤੇ ਬੋਲਿਆ।

ਬਾਪੂ ਤੈਨੂੰ ਦਿਸਦਾ ਨਹੀ ਐਡੀ ਗੱਡੀ ਨੀ ਦਿਸੀ ਤੈਨੂੰ ਤੇ ਕੀ ਸੋਚਦਾ ਜਾ ਰਿਹੈਂ ??

ਨਿਹਾਲ ਸਿੰਘ ਬੋਲਿਆ ,ਤੰਗ ਆ ਗਿਐਂ ਇਸ ਉਮਰ ਤੋਂ ਪੁੱਤ ਸੋਚ ਰਿਹੈਂ ਕਿ ਫਿਰ ਤੋਂ ਬੱਚਾ ਬਣ ਜਾਵਾ ਤੇ ਬਚਪਨ ਦੇ ਖਿਡੌਣੇ ਚੱਕ ਖੇਡਾਂ ਨੱਚਾਂ ਗਾਵਾਂ ਸ‌ਇਦ ਇਸ ਕਰਜੇ ਦੇ ਚਿੰਬੜੇ ਭੂਤ ਤੌਂ ਛੁਟਕਾਰਾ ਮਿਲ ਜਾਵੇ।

ਬਚਪਨ ਦੇ ਖਿਡੌਣੇ ਮੈਨੂੰ ਮਿਲ ਜਾਵਣ ,
ਇਸ ਉਮਰ ਨੇ ਬੜਾ ਜਿਆਦਾ ਪ੍ਰੇਸ਼ਾਨ ਕੀਤਾ।
ਬਚਪਨ ਚੜੀ ਲੱਥੀ ਤੋਂ ਹੁੰਦਾ ਦੂਰ ਬੜਾ,
ਇਸ ਉਮਰ ਦੀਆਂ ਖਾਹਿਸ਼ਾਂ ਨੇ ਨੁਕਸਾਨ ਕੀਤਾ।
ਜੋ ਨਿਹਾਲ ਵਹਿੜੇ ਦੀ ਰੋਣਕ ਹੁੰਦਾ ਸੀ,
ਦੀਪ ਸੈਪਲਿਆ ਵੇਖ ਉਹਨੂੰ ਸਮਸਾਨ ਕੀਤਾ।

ਲੇਖਕ ਦੀਪ ਸੈਂਪਲਾ
ਸ਼੍ਰੀ ਫ਼ਤਹਿਗੜ੍ਹ ਸਾਹਿਬ
62837024

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੱਗਦਾ ਭਾਰਤ ਦੇਸ਼ ਰਿਹਾ ਨਾ
Next article*ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ, ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ*