(ਸਮਾਜ ਵੀਕਲੀ)
ਬੇਬੇ ਨੇ ਜਦ ਭੇਜਣਾ ਸੋਦਾ ਲੈਣ
ਹੱਟੀ ਤੋਂ,
ਪੈਸਿਆਂ ਦੇ ਵਿੱਚੋਂ ਅਸੀਂ ਪੈਸੇ ਰੱਖ
ਲੈਂਦੇ ਸੀ।
ਉਹਨਾਂ ਦੀ ਲੈਣੀ ਇਮਲੀ ਮਰੂੰਡਾ
ਜਾਂ,
ਨਾਲੇ ਲੈ ਰੂੰਗਾਂ, ਖਾਣ ਰਾਹ ਵਿੱਚ
ਬਹਿੰਦੇ ਸੀ।
ਝੱਗੇ ਨਾਲ ਮੂੰਹ ਪੂੰਝ ਘਰੇ ਆ
ਵੜਨਾ,
ਹੱਟ ਤੇ ਸੀ ਭੀੜ ਘਰਦਿਆਂ ਨੂੰ
ਕਹਿੰਦੇ ਸੀ।
ਕੋਈ ਨਾ ਕੋਈ ਬਹਾਨਾ ਉਦੋਂ ਅਸੀਂ
ਲੱਭ ਲੈਣਾ,
ਪੈਣੀਆਂ ਜਦ ਗਾਲਾਂ ਉਹ ਵੀ ਫਿਰ
ਸਹਿੰਦੇ ਸੀ।
ਕਦੋਂ ਬੇਬੇ ਭੇਜੇ ਸਾਨੂੰ ਸੋਦਾ ਲੈਣ
ਹੱਟੀ ਤੋਂ,
ਇਹੀ ਸਾਰੀ ਦਿਹਾੜੀ ,ਪੱਤੋ, ਸੋਚਦੇ
ਈ ਰਹਿੰਦੇ ਸੀ।
ਬਚਪਨ ਦੇ ਦਿਨ ਬੜੇ ਸੀ ਨਰਾਲੇ
ਯਾਰੋ,
ਰੁੱਸ ਜਾਣਾ ਜਦ, ਫਿਰ ਕੰਧਾਂ ਨਾਲ
ਖਹਿੰਦੇ ਸੀ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417