(ਸਮਾਜ ਵੀਕਲੀ)
ਅੱਜ ਘੁੰਮਦੇ ਫਿਰਦੇ ਯਾਰਾਂ ਨਾਲ
ਰੱਬ ਸਬੱਬੀ ਮਿਲੀਆਂ ਬਹਾਰਾਂ ਨਾਲ
ਜਾ ਪਹੁੰਚੇ ਬਚਪਨ ਦੇ ਸਕੂਲ ਵਿੱਚ
ਜਿੱਥੇ ਖੇਡਣਾ ਕੁੱਦਣਾ ਸਿੱਖਿਆ ਸੀ
ਉਸ ਤੰਦਰੁਸਤੀ ਦੇਣ ਵਾਲੀ ਗਰਾਉਂਡ ਵਿੱਚ
ਗਰਾਊਂਡ ‘ ਚ ਵੜਦੇ ਸਾਰ ਹੀ
ਮੈਨੂੰ ਬਚਪਨ ਚੇਤੇ ਆ ਗਿਆ
ਭੁੱਲ ਗਿਆ ਆਪਣੇ ਆਪ ਨੂੰ
ਬਚਪਨ ਅੱਖਾਂ ਅੱਗੇ ਛਾ ਗਿਆ
ਦਿਸਿਆ ਔਹ ਦੌੜਾਂ ਲਾਉਂਦਾ ਮੇਰਾ ਬਚਪਨ
ਪੁੱਠੀਆਂ ਸਿੱਧੀਆਂ ਛਾਲਾਂ ਮਾਰੇ ਮੇਰਾ ਬਚਪਨ
ਕੋਈ ਪਰਵਾਹ ਨਹੀਂ ਡਿੱਗ ਜਾਣ ਦੀ
ਹਰ ਕੋਈ ਆਖੇ ਲਾਓ ਵੱਡੀ ਛਾਲ ਮੇਰੇ ਨਾਲ ਦੀ
ਘਰ ਜਾਣ ਦੀ ਕੋਈ ਪਰਵਾਹ ਨਾ ਹੁੰਦੀ
ਜਾ ਕੇ ਘਰੋਂ ਖਾਣੀਆਂ ਗਾਲਾਂ ਨਾ ਚਿੰਤਾ ਹੁੰਦੀ
ਸ਼ਾਮ ਚਾਰ ਵਜੇ ਗਰਾਊਂਡ ‘ ਚ ਵੜ ਜਾਂਦੇ
ਹਨੇਰਾ ਹੋਣ ਤੱਕ ਸਭ ਖੇਡੀ ਜਾਂਦੇ
ਰੋਟੀ ਖਾਣ ਤੋਂ ਪਹਿਲਾਂ ਅਸੀਂ ਗਾਲਾਂ ਸੀ ਖਾਂਦੇ
ਮਾਂ ਨੇ ਕਹਿਣਾ ਨਹਾ ਲੈ ਛੇਤੀ
ਭੁੱਖਾ ਹੀ ਭੱਜਿਆ ਫਿਰਦਾ ਰਹਿਨਾ ਏਂ
ਰੋਟੀ ਤਾਂ ਖਾ ਲਿਆ ਕਰ ਟਾਈਮ ਨਾਲ
ਤੇਰਾ ਫ਼ਿਕਰ ਹੀ ਮੈਨੂੰ ਖਾਂਦਾ ਰਹਿੰਦਾ ਏ
ਚਾਹੇ ਮਾਂ ਸਾਨੂੰ ਘੂਰ ਸੀ ਦਿੰਦੀ
ਅੰਦਰੋਂ ਪਰ ਅਸੀਸਾਂ ਓਹ ਦਿੰਦੀ
ਕਿਤੇ ਪੁੱਤ ਜਾਂ ਬੇਟੀ ਮੇਰੀ ਭੁੱਖੀ ਨਾ ਸੋਂ ਜਾਵੇ
ਨੀਂਦੋਂ ਉਠਾ ਕੇ ਖਾਣਾ ਦਿੰਦੀ
ਕਬੀਲਦਾਰੀ ਦੇ ਹੁਣ ਮਸਲੇ ਪੈ ਗਏ
ਫ਼ਿਕਰ ਕਰਨ ਵਾਲੇ ਦੁਨੀਆਂ ਛੱਡ ਤੁਰ ਗਏ
ਮਿੱਠੀਆਂ ਗਾਲਾਂ ਨਾਲ ਹੀ ਲੈ ਗਏ
ਘਾਟ ਪਈ ਰਹਿੰਦੀ ਮੇਰੇ ਦਿਲ ਦੇ ਅੰਦਰ
ਧਰਮਿੰਦਰ ਮਾਪੇ ਖ਼ੁਸ਼ੀਆਂ ਨਾਲ ਹੀ ਲੈ ਗਏ।
ਧਰਮਿੰਦਰ ਸਿੰਘ ਮੁੱਲਾਂਪੁਰੀ 9872000461
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly