(ਸਮਾਜ ਵੀਕਲੀ)
ਗਲੀ ਸਾਡੀ ਵਿੱਚ ਭਾਈ ਆਇਆ,
ਕੁਲਫੀ ਲ਼ੈ ਲਓ ਹੋਕਾ ਲਾਇਆ।
ਬੜੀ ਸੁਆਦੀ ਇਹ ਮਜ਼ੇਦਾਰ,
ਆਜੋ ਖਾ ਲਉ ਠੰਡੀ ਠਾਰ।
ਨਾਲੇ ਪਾਂ ਪਾਂ ਹਾਰਨ ਵਜਾਵੇ,
ਸੁੱਤਿਆ ਤਾਂਈ ਉਹ ਉਠਾਵੇ।
ਪੈਸੇ, ਕੋਈ ਲਿਆਇਆ ਦਾਣੇ,
ਮਿੰਟੋ ਮਿੰਟੀ ਕੱਠੇ ਹੋਏ ਨਿਆਣੇ।
ਬੰਟੀ’ ਮੰਮੀ ਦੀ ਉਂਗਲੀ ਫੜਕੇ,
ਔਹ ਲੈਣੀ ਕਹੇ ਇਸ਼ਾਰਾ ਕਰਕੇ।
ਚਿੱਟੀ, ਹਰੀ ਤੇ ਪੀਲੀ, ਲਾਲ,
ਬੁੱਲ ਕਰ ਦਿੰਦੀ ਲਾਲ ਗੁਲਾਲ।
ਗਰਮੀਆਂ ਦਾ ਤੋਹਫ਼ਾ ਅਖਵਾਵੇ,
ਗਰੀਬ ਅਮੀਰ ਹਰ ਕੋਈ ਖਾਵੇ।
ਜਦ ਚੂਸੀਏ ,ਪੱਤੋ, ਆਉਣ ਨਜ਼ਾਰੇ,
ਕੁਲਫੀ ਖਾ ਖੁਸ਼ ਹੁੰਦੇ ਸਾਰੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly