ਬਾਲ ਮਜ਼ਦੂਰੀ ਅਪਰਾਧ ਹੈ

ਦਵਿੰਦਰ ਕੌਰ

(ਸਮਾਜ ਵੀਕਲੀ)

ਬਾਲ ਮਜ਼ਦੂਰੀ ਨੂੰ ਸਾਡੇ ਦੇਸ਼ ਚ ਅਪਰਾਧ ਮੰਨਿਆ ਜਾਂਦਾ ਹੈ।ਕਈ ਲੋਕ ਘੱਟ ਮਜ਼ਦੂਰੀ ਤੇ ਛੋਟੇ ਬੱਚਿਆਂ ਨੂੰ ਤੋਂ ਕੰਮ ਕਰਵਾਉਣ ਲੱਗ ਜਾਂਦੇ ਹਨ।ਘਰਾਂ ਦੇ ਵਿੱਚ ਵੀ ਛੋਟੇ- ਛੋਟੇ ਬੱਚਿਆਂ ਨੂੰ ਕੰਮ ਕਰਾਉਣ ਲਈ ਰੱਖਿਆ ਜਾਂਦਾ ਹੈ।ਉਨ੍ਹਾਂ ਤੇ ਤਸ਼ੱਦਦ ਵੀ ਢਾਹਿਆ ਜਾਂਦਾ ਹੈ।ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਇਹੋ ਜਿਹੀ ਨਿੳੂਜ਼ ਜ਼ਰੂਰ ਦੇਖਦੇ ਹਾਂ।ਬੱਚਿਆਂ ਦੀ ਮਨ ਅਵਸਥਾ ਨੂੰ ਬਹੁਤ ਧੱਕਾ ਲੱਗਦਾ ਹੈ।ਇਕ ਡਰ ਉਨ੍ਹਾਂ ਦੇ ਦਿਲ ਵਿੱਚ ਛੋਟੇ ਹੁੰਦੇ ਹੀ ਬੈਠ ਜਾਂਦਾ ਹੈ।ਉਹ ਵੀ ਤਾਂ ਸਾਡੇ ਬੱਚਿਆਂ ਵਰਗੇ ਹੀ ਬੱਚੇ ਹਨ।

ਫਿਰ ਅਸੀਂ ਆਪਣੇ ਬੱਚਿਆਂ ਤੋਂ ਕੰਮ ਨਹੀਂ ਕਰਵਾਉਂਦੇ ਉਨ੍ਹਾਂ ਇੰਨੇ ਛੋਟੇ ਬੱਚਿਆਂ ਨੂੰ ਘੱਟ ਮਜ਼ਦੂਰੀ ਤੇ ਕਿਉਂ ਰੱਖ ਲੈਂਦੇ ਹਾਂ।ਫਿਰ ਉਨ੍ਹਾਂ ਤੋਂ ਕੰਮ ਵੀ ਦੁੱਗਣਾ ਲਿਆ ਜਾਂਦਾ ਹੈ।ਖਾਣਾ ਵੀ ਉਨ੍ਹਾਂ ਨੂੰ ਪੂਰਾ ਨਹੀਂ ਦਿੱਤਾ ਜਾਂਦਾ।ਕਈ ਬੱਚੇ ਤਾਂ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ।ਜੋ ਵਿਕਾਸ ਉਨ੍ਹਾਂ ਦੇ ਸਰੀਰ ਦਾ ਉਸ ਟਾਈਮ ਹੋਣਾ ਹੁੰਦਾ ਹੈ ,ਉਹ ਲੋਕਾਂ ਦੇ ਘਰਾਂ ਦਾ ਤਸ਼ੱਦਦ ਸਹਿਣ ਨਹੀਂ ਕਰਦੇ। ਸਰੀਰ ਦਾ ਵਿਕਾਸ ਵੀ ਉਨ੍ਹਾਂ ਦਾ ਰੁਕ ਜਾਂਦਾ ਹੈ ਉਨ੍ਹਾਂ ਨੂੰ ਖਾਣਾ ਵੀ ਪੂਰੀ ਤਰ੍ਹਾਂ ਨਹੀਂ ਮਿਲਦਾ।

ਕੋਈ ਵੀ ਕਾਨੂੰਨ ਦੀ ਪਾਲਣਾ ਨਹੀਂ ਕਰਦਾ, ਨਾ ਹੀ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਸਕਿਆ ਹੈ।ਇਹ ਬੱਚਿਆਂ ਤੋਂ ਘੱਟ ਪੈਸੇ ਦੇ ਕੇ ਕੰਮ ਕਰਵਾਉਂਦੇ ਹਨ ।ਅੱਜਕੱਲ੍ਹ ਹਰ ਦੁਕਾਨ ਤੇ ਹਰ ਠੇਕੇਦਾਰ ਕੋਲ ਬੱਚੇ ਕੰਮ ਕਰ ਰਹੇ ਹਨ। ਜੋ ਬੱਚੇ ਘਰਾਂ ਵਿੱਚ ਕੰਮ ਕਰਦੇ ਕਈ ਵਾਰ ਤਾਂ ਉਨ੍ਹਾਂ ਬੱਚਿਆਂ ਨਾਲ ਰੇਪ ਵੀ ਹੋ ਜਾਂਦੇ ਹਨ।ਉਨ੍ਹਾਂ ਦੇ ਮਾਂ ਬਾਪ ਪੈਸਾ ਆਉਂਦਾ ਦੇਖ ਕੇ ,ਗ਼ਰੀਬ ਹੋਣ ਦੇ ਨਾਤੇ ਵੀ ਚੁੱਪ ਕਰ ਜਾਂਦੇ ਹਨ।

ਕੰਮ ਕਰਨਾ ਉਨ੍ਹਾਂ ਬੱਚਿਆਂ ਦੀ ਮਜਬੂਰੀ ਵੀ ਹੁੰਦੀ ਹੈ।ਕਈ ਢਾਬਿਆਂ ਤੇ ਵੀ ਬਹੁਤ ਛੋਟੇ -ਛੋਟੇ ਬੱਚੇ ਕੰਮ ਕਰ ਰਹੇ ਹੁੰਦੇ ਹਨ।ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਕੰਮ ਕਿਉਂ ਕਰ ਰਹੇ ਹਾਂ।ਇਹ ਲੋਕ ਆਪਣੀ ਸਟੇਜ ਤੋਂ ਦੂਜੀ ਸਟੇਟ ਵਿੱਚ ਕੰਮ ਕਰਨ ਆਉਂਦੇ ਹਨ ।ਇਨ੍ਹਾਂ ਬੱਚਿਆਂ ਨੂੰ ਸਕੂਲ ਜਾਣਾ ਵੀ ਨਸੀਬ ਨਹੀਂ ਹੁੰਦਾ।ਪੜ੍ਹਨਾ ਤਾਂ ਇਹ ਵੀ ਬੱਚੇ ਚਾਹੁੰਦੇ ਹਨ।ਪਰ ਇਨ੍ਹਾਂ ਨੂੰ ਮਜਬੂਰੀ ਲੈ ਬੈਠਦੀ ਹੈ।ਬਚਪਨ ਤੋਂ ਬੱਚੇ ਆਪਣੇ ਨਾਲ ਅਪਮਾਨ ਹੁੰਦਾ ਸਹਿੰਦੇ ਆਉਂਦੇ ਹਨ। ਕਈ ਬੱਚੇ ਵੱਡੇ ਹੋ ਕੇ ਚੋਰੀ ਵੀ ਕਰਨ ਲੱਗ ਜਾਂਦੇ ਹਨ।ਪੈਸੇ ਲੈ ਕੇ ਗਲਤ ਕੰਮ ਕਰਨ ਲੱਗ ਜਾਂਦੇ ਹਨ।

ਇਨ੍ਹਾਂ ਬੱਚਿਆਂ ਦੀ ਕਮਾਈ ਇਨ੍ਹਾਂ ਦੇ ਹੱਥ ਵੀ ਨਹੀਂ ਲੱਗਦੀ।ਉਹ ਕਮਾਈ ਆਪਣੇ ਮਾਂ ਬਾਪ ਨੂੰ ਹੀ ਦੇ ਦਿੰਦੇ ਹਨ।ਚੋਰੀ ਛੁਪੇ ਇਨ੍ਹਾਂ ਬੱਚਿਆਂ ਨੂੰ ਫੈਕਟਰੀਆਂ ਵਿਚ ਵੀ ਰਾਤ ਨੂੰ ਕੰਮ ਕਰਾਇਆ ਜਾਂਦਾ ਹੈ ।ਜੇਕਰ ਕੋਈ ਬੱਚਾ ਅੱਗੇ ਬੋਲਦਾ ਹੈ, ਜਾਂ ਖਾਣ ਲਈ ਮੰਗਦਾ ਹੈ ਉਸ ਦੇ ਨਾਲ ਦੁਰ ਵਿਹਾਰ ਕੀਤਾ ਜਾਂਦਾ ਹੈ।ਕਈ ਬੱਚੇ ਗੁੱਝੀਆਂ ਸੱਟਾਂ ਲੱਗ ਕੇ ਮਰ ਚੁੱਕੇ ਹਨ। ਜਿਨ੍ਹਾਂ ਦੀ ਅੱਜ ਤਕ ਕੋਈ ਉੱਘ ਸੁੱਘ ਹੀ ਨਹੀਂ ਨਿਕਲੀ।ਉਨ੍ਹਾਂ ਦੇ ਮਾਂ ਬਾਪ ਦਾ ਵੀ ਪੈਸੇ ਦੇ ਕੇ ਮੂੰਹ ਬੰਦ ਕੀਤਾ ਜਾਂਦਾ ਹੈ।ਬਾਲ ਮਜ਼ਦੂਰ ਦਿਵਸ ਤਾਂ ਹਰ ਸਾਲ ਮਨਾਇਆ ਜਾਂਦਾ ਹੈ।ਜੋ ਇਨ੍ਹਾਂ ਬੱਚਿਆਂ ਦੀ ਦੁਰਦਸ਼ਾ ਹੁੰਦੀ ਹੈ, ਉਸ ਨੂੰ ਪੂਰਾ ਸਾਲ ਕਿਉਂ ਨਹੀਂ ਕੋਈ ਦੇਖਦਾ??

ਇਨ੍ਹਾਂ ਨੂੰ ਵੀ ਪੜ੍ਹਨ ਦਾ ਅਧਿਕਾਰ ਹੈ।ਆਮ ਬੱਚਿਆਂ ਦੀ ਤਰ੍ਹਾਂ ਜਿਊਣ ਦਾ ਵੀ ਤੇ ਖੇਡਣ ਕੁੱਦਣ ਦਾ ਵੀ ਅਧਿਕਾਰ ਹੈ।ਇਨ੍ਹਾਂ ਦਾ ਬਚਪਨ ਕਿਉਂ ਆਪਾਂ ਹੀ ਖੋਹ ਰਹੇ ਹਾਂ।ਉਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਾਂ। ਘੱਟ ਮਜ਼ਦੂਰੀ ਤੇ ਬੱਚਿਆਂ ਨੂੰ ਘਰਾਂ ਵਿਚ ਕੰਮ ਕਰਵਾਉਂਦੇ ਹਾਂ , ਫੈਕਟਰੀਆਂ ਵਿਚ ਕੰਮ ਕਰਾ ਲੈਂਦੇ ਹਾਂ।ਕਾਨੂੰਨ ਦਾ ਪਾਲਣ ਚੰਗੀ ਤਰ੍ਹਾਂ ਕੀਤਾ ਜਾਵੇ, ਤਾਂ ਸ਼ਾਇਦ ਬਾਲ ਮਜ਼ਦੂਰੀ ਦਿਵਸ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇ।ਬੱਚਿਆਂ ਨੂੰ ਵੀ ਸਿਰਫ਼ ਇੱਕ ਦਿਨ ਦੀ ਕਦੇ ਉਡੀਕ ਨਾ ਹੋਵੇ।ਹਰ ਦਿਨ ਬੱਚਿਆਂ ਦਾ ਆਪਣਾ ਹੋਵੇ।ਸਕੂਲ ਜਾਣ ਲਈ ਵੀ ਇਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇ।

ਇਨ੍ਹਾਂ ਦੇ ਘਰਾਂ ਚ ਬੱਚਿਆਂ ਦੀ ਜਨਸੰਖਿਆ ਜ਼ਿਆਦਾ ਹੋਣ ਕਰਕੇ ਵੀ, ਇਨ੍ਹਾਂ ਦੇ ਵੱਡੇ ਬੱਚੇ ਨੂੰ ਕੰਮ ਤੇ ਲਾਉਣ ਦੀ ਇੱਕ ਮਜਬੂਰੀ ਹੋ ਜਾਂਦੀ ਹੈ।ਜਾਂ ਵੱਡੇ ਬੱਚੇ ਨੂੰ ਛੋਟੇ ਭੈਣ ਭਰਾਵਾਂ ਨੂੰ ਸਾਂਭਣ ਲਈ ਵੀ ਬਿਠਾ ਦਿੱਤਾ ਜਾਂਦਾ ਹੈ।ਜੋ ਬੱਚੇ ਦਾ ਬਚਪਨ ਗਵਾਚ ਜਾਂਦਾ ਹੈ।ਇਸ ਕੰਮ ਲਈ ਸਰਕਾਰ ਨੂੰ ਕਈ ਐੱਨ ਜੀਓ ਬੱਚਿਆਂ ਲਈ ਚੱਲ ਰਹੇ ਹਨ, ਉਨ੍ਹਾਂ ਨੂੰ ਅੱਗੇ ਆਉਣਾ ਪਵੇਗਾ।ਤਾਂ ਹੀ ਸ਼ਾਇਦ ਬਾਲ ਮਜ਼ਦੂਰੀ ਨੂੰ ਕੁਝ ਠੱਲ੍ਹ ਪੈ ਸਕੇ।ਹਰ ਦਫ਼ਤਰ ਦੇ ਵਿਚ ਜੋ ਛੋਟੇ ਬੱਚਿਆਂ ਨੂੰ ਪਾਣੀ ਪਿਲਾਉਣ ਲਈ ਰੱਖਿਆ ਜਾਂਦਾ ਹੈ ,ਉਹ ਵੀ ਹਟਾਇਆ ਜਾਵੇ।

ਸ਼ਾਇਦ ਬਾਲ ਮਜ਼ਦੂਰ ਬੱਚਿਆਂ ਤੇ ਹੁੰਦੇ ਅੱਤਿਆਚਾਰ ਰੁਕ ਜਾਣ।ਸਾਡੇ ਵੀ ਇਕ ਰਿਸ਼ਤੇਦਾਰ ਦੇ ਘਰੇ ਇਕ ਬਹੁਤ ਛੋਟੀ ਕੁੜੀ ਕੰਮ ਕਰਦੀ ਹੈ।ਉਹ ਨੌੰ ਭੈਣ ਭਰਾ ਹਨ। ਉਨ੍ਹਾਂ ਦੇ ਮਾਂ ਬਾਪ ਨਹੀਂ ਹਨ।ਉਨ੍ਹਾਂ ਬੱਚਿਆਂ ਦੀ ਮਜਬੂਰੀ ਹੈ ਕਿ ਛੋਟੇ ਬੱਚਿਆਂ ਨੂੰ ਪਾਲਣ ਲਈ ਉਨ੍ਹਾਂ ਨੂੰ ਕੰਮ ਕਰਨਾ ਹੀ ਪਵੇਗਾ।ਪਰ ਬਾਲ ਮਜ਼ਦੂਰੀ ਅਪਰਾਧ ਹੈ। ਜਿਨ੍ਹਾਂ ਬੱਚਿਆਂ ਦੇ ਮਾਂ ਬਾਪ ਮਰ ਜਾਂਦੇ ਹਨ ,ਉਨ੍ਹਾਂ ਬੱਚਿਆਂ ਨੂੰ ਅਨਾਥ ਆਸ਼ਰਮ ਦੇ ਵਿੱਚ ਸ਼ਰਨ ਦੇਣੀ ਚਾਹੀਦੀ ਹੈ।

ਤਾਂ ਕਿ ਉਨ੍ਹਾਂ ਬੱਚਿਆਂ ਦਾ ਬਚਪਨ ਵੀ ਗਵਾਚ ਨਾ ਸਕੇ ਤੇ ਉਹ ਕੁਝ ਪੜ੍ਹ ਲਿਖ ਸਕਣ, ਜਦੋਂ ਵੱਡੇ ਹੋ ਜਾਣ ਖੁਦ ਆਪਣਾ ਕੰਮ ਕਰਕੇ ਛੋਟੇ ਬੱਚਿਆਂ ਦਾ ਪੇਟ ਪਾਲ ਸਕਣ।ਜਦੋਂ ਕਿ ਖ਼ੁਦ ਉਨ੍ਹਾਂ ਨੂੰ ਆਪਣੇ ਆਪ ਸਾਂਭਣ ਦੀ ਸਮਝ ਨਹੀਂ ਹੁੰਦੀ, ਉਸ ਟਾਈਮ ਛੋਟੇ ਭੈਣ ਭਰਾਵਾਂ ਨੂੰ ਕਿਵੇਂ ਸਾਂਭ ਲੈਂਦੇ ਹਨ।ਇਕ ਮਜਬੂਰੀ ਹੀ ਬੱਚੇ ਨੂੰ ਬਹੁਤ ਵੱਡਾ ਬਣਾ ਦਿੰਦੀ ਹੈ।ਬਾਲ ਮਜ਼ਦੂਰੀ ਕਰਾਉਣ ਨਾਲੋਂ ਚੰਗਾ ਹੈ ,ਕਿ ਸਾਨੂੰ ਅੱਗੇ ਆ ਕੇ ਇਨ੍ਹਾਂ ਬੱਚਿਆਂ ਦੀ ਹੈਲਪ ਕਰਨੀ ਚਾਹੀਦੀ ਹੈ ।

ਜਿੰਨੀ ਵੱਧ ਤੋਂ ਵੱਧ ਹੋ ਸਕੇ ਅਸੀਂ ਅਨਾਥ ਬੱਚਿਆਂ ਦੀ ਹੈਲਪ ਕਰੀਏ, ਤੇ ਬਾਲ ਮਜ਼ਦੂਰੀ ਨੂੰ ਕੁਝ ਠੱਲ੍ਹ ਪਾਈ ਜਾਵੇ।ਇਨ੍ਹਾਂ ਦੇ ਮਾਂ ਬਾਪ ਨੂੰ ਵੀ ਬੱਚਿਆਂ ਤੋਂ ਕੰਮ ਕਰਾਉਣ ਲਈ ਰੋਕਿਆ ਜਾਵੇ।ਦੇਸ਼ ਵਿੱਚ ਬਾਲ ਮਜ਼ਦੂਰੀ ਲਈ ਕਾਨੂੰਨ ਬਣਿਆ ਹੈ, ਉਸ ਤੋਂ ਇਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ।ਤਾਂ ਜੋ ਇਹ ਲੋਕ ਵੀ ਆਪਣੇ ਛੋਟੇ ਬੱਚਿਆਂ ਨੂੰ ਮਜ਼ਦੂਰੀ ਲਈ ਨਾ ਭੇਜਣ।ਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਵੀ ਨਾ ਹੋਣ, ਤੇ ਬਚਪਨ ਵੀ ਨਾ ਗੁਆਚੇ ,ਜਿੱਥੇ ਕੋਈ ਬਾਲ ਮਜ਼ਦੂਰੀ ਕਰਦਾ ਬੱਚਾ ਦਿਸਦਾ ਹੈ, ਤਾਂ ਤੁਹਾਨੂੰ ਉਸ ਜਗ੍ਹਾ ਤੇ ਜ਼ਰੂਰ ਬੋਲਣਾ ਚਾਹੀਦਾ ਹੈ।ਨਾ ਕਿ ਗ਼ਲਤ ਹੁੰਦੇ ਦੇਖ ਕੇ ਅੱਖਾਂ ਬੰਦ ਕਰ ਲਓ।ਦੇਸ਼ ਦੇ ਇੱਕ ਚੰਗੇ ਨਾਗਰਿਕ ਬਣੋ ,ਤੇ ਬਾਲ ਮਜ਼ਦੂਰੀ ਨੂੰ ਰੋਕੋ।

ਦਵਿੰਦਰ ਕੌਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePM apprises floor leaders of both houses on govt response to Covid
Next articleਆਨਲਾਈਨ ਕਵੀ ਦਰਬਾਰ