HOME ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਸੀਐੱਸਸੀ ਵੀਐੱਲਈ ਦਾ 4...

ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਸੀਐੱਸਸੀ ਵੀਐੱਲਈ ਦਾ 4 ਰੁਪਏ ਮਿਹਨਤਾਨਾ ਨਿਰਧਾਰਿਤ ਕਰਨਾ ਇੱਕ ਕੋਝ ਮਜਾਕ : ਸਤਨਾਮ ਦੀਪਕ

11
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਇੱਕ ਅਹਿਮ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਅੰਦਰ ਪੰਜਾਬ ਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਹਸਪਤਾਲ ਅੰਦਰ ਮੁਫ਼ਤ ਇਲਾਜ ਕਰਵਾਉਣ ਦੀ ਸੁਵਿਧਾ ਮਿਲੇਗੀ। ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਇਹ ਯੋਜਨਾ ਬਹੁਤ ਹੀ ਲੋਕ ਪੱਖੀ ਯੋਜਨਾ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਲਾਭ ਮਿਲੇਗਾ। ਇਸ ਯੋਜਨਾ ਦੇ ਕਾਰਡ ਬਣਾਉਣ ਲਈ ਸਰਕਾਰ ਵਲੋਂ ਸੀਐੱਸਸੀ ਵੀਐੱਲਈ ਨੂੰ ਨਿਰਧਾਰਿਤ ਕੀਤਾ ਗਿਆ ਹੈ ਜੋ ਕਿ ਪਿੰਡਾਂ ਵਿਚ ਅਤੇ ਸ਼ਹਿਰਾਂ ਵਿਚ ਜਮੀਨੀ ਪੱਧਰ ਤੱਕ ਇਹ ਕਾਰਡ ਬਣਾਉਣਗੇ। ਇਹ ਯੋਜਨਾ ਲੋਕਾਂ ਦੀ ਭਲਾਈ ਲਈ ਇਕ ਬਹੁਤ ਹੀ ਮਹੱਤਵਪੂਰਨ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਐੱਸਸੀ ਵੀਐੱਲਈ ਐੱਸਪੀਵੀ ਸੋਸਾਇਟੀ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਦੀਪਕ ਨੇ ਦੱਸਿਆ ਕਿ ਸਰਕਾਰ ਵਲੋਂ ਸਮੇਂ ਸਮੇਂ ਤੇ ਚਲਾਈਆਂ ਜਾਂਦੀਆਂ ਯੋਜਨਾਵਾਂ ਨੂੰ ਘਰ ਘਰ ਤੱਕ ਪਹੁੰਚਣ ਲਈ ਵੀਐੱਲਈ ਦਾ ਇੱਕ ਅਹਿਮ ਰੋਲ ਹੁੰਦਾ ਹੈ ਜੋ ਕਿ ਸਰਕਾਰ ਲਈ ਇਕ ਵਲੰਟੀਅਰ ਦੇ ਤੌਰ ਤੇ ਕੰਮ ਕਰਦਾ ਹੈ ਕਿਉਂਕਿ ਸੀਐੱਸਸੀ ਵਲੋਂ ਕਿਸੇ ਵੀ ਵੀਐੱਲਈ ਨੂੰ ਕੋਈ ਨਿਰਧਾਰਿਤ ਤਨਖਾਹ ਨਹੀਂ ਦਿੱਤੀ ਜਾਂਦੀ ਸਗੋਂ ਵੀਐੱਲਈ ਵਲੋਂ ਪਿੰਡਾਂ ਵਿਚ ਆਪਣੇ ਖਰਚੇ ਤੇ ਸੀਐੱਸਸੀ ਸੈਂਟਰ ਖੋਲ੍ਹੇ ਜਾਂਦੇ ਹਨ ਜਿਸ ਵਿਚ ਉਹ ਆਪਣੇ ਖਰਚੇ ਤੇ ਲੱਖਾਂ ਰੁਪਏ ਲਗਾ ਕੇ ਕੰਪਿਊਟਰ, ਲੈਪਟੋਪ, ਪ੍ਰਿੰਟਰ, ਡਿਵਾਈਸ ਅਤੇ ਹੋਰ ਵੀ ਕੀਮਤੀ ਮਸ਼ੀਨਾਂ ਲਗਾ ਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਕੋਲ ਹੀ ਸਾਰੀਆਂ ਸਹੂਲਤਾਂ ਦਿੰਦੇ ਹਨ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਇਸ ਦੇ ਨਾਲ ਹੀ ਉਸ ਨੂੰ ਆਪਣੇ ਸੈਂਟਰ ਦੇ ਖਰਚੇ ਜਿਵੇਂ ਬਿਜਲੀ ਦਾ ਬਿੱਲ, ਇੰਟਰਨੈਟ ਦਾ ਬਿੱਲ ਅਤੇ ਬਿਲਡਿੰਗ ਦਾ ਕਿਰਾਇਆ ਆਦਿ ਆਪਣੀ ਇਸੇ ਤੁੱਛ ਜਿਹੀ ਆਮਦਨ ਵਿਚੋਂ ਹੀ ਪੂਰੇ ਕਰਨੇ ਪੈਂਦੇ ਹਨ। ਹੁਣ ਸਰਕਾਰ ਵਲੋਂ ਵੀਐੱਲਈ ਨੂੰ 10 ਲੱਖ ਦੀ ਸਿਹਤ ਯੋਜਨਾ ਵਾਲਾ ਕਾਰਡ ਬਣਾਉਣ ਲਈ ਜੋ 4 ਰੁਪਏ  ਮਿਹਨਤਾਨਾ ਨਿਰਧਾਰਿਤ ਕੀਤਾ ਗਿਆ ਹੈ ਉਹ ਵੀਐੱਲਈ ਨਾਲ ਇਕ ਕੋਝਾ ਮਜਾਕ ਹੀ ਕੀਤਾ ਗਿਆ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਜਿਲਾ ਉੱਪ ਪ੍ਰਧਾਨ ਅਵਤਾਰ ਸਿੰਘ ਧੀਮਾਨ ਅਤੇ ਸਕੱਤਰ ਜੀਵਨ ਕੁਮਾਰ ਨੇ ਦੱਸਿਆ ਕਿ ਵੀਐੱਲਈ ਨੂੰ ਸਰਕਾਰ ਵਲੋਂ ਹਿਦਾਇਤ ਹੈ ਕਿ ਰੋਜਾਨਾ 35 ਤੋਂ 40 ਕਾਰਡ ਬਣਾਏ ਜਾਣ ਪ੍ਰੰਤੂ ਜਿਨ੍ਹਾਂ ਸਮਾਂ ਇੱਕ ਕਾਰਡ ਬਣਾਉਣ ਲਈ ਲੱਗਦਾ ਹੈ ਉਸ ਅਨੁਸਾਰ 35 ਤੋਂ 40 ਕਾਰਡ ਨਹੀਂ ਬਣ ਸਕਦੇ। ਉਨ੍ਹਾਂ ਦੱਸਿਆ ਕਿ ਜੇਕਰ 40 ਕਾਰਡ ਬਣ ਵੀ ਜਾਣ ਤਾਂ ਵੀ ਕਾਰਡ ਦੀ ਡਲਿਵਰੀ ਤਕ 7 ਰੁਪਏ ਕਾਰਡ ਦੇ ਹਿਸਾਬ ਨਾਲ ਕੇਵਲ 280 ਰੁਪਏ ਹੀ ਬਣਦੇ ਹਨ। ਜੇਕਰ ਵੀਐੱਲਈ ਇਹ ਕਾਰਡ ਬਣਾਉਂਦਾ ਹੈ ਤਾਂ ਉਸ ਦੇ ਰੋਜਾਨਾ ਦੇ ਬਾਕੀ ਕੰਮ ਰਹਿ ਜਾਣਗੇ ਅਤੇ ਜੇਕਰ ਇਹ ਦੇਖਿਆ ਜਾਵੇ ਤਾਂ ਇਹ ਮਿਹਨਤਾਨਾ ਇਕ ਅਨਪੜ੍ਹ ਮਜਦੂਰ ਦੀ ਦਿਹਾੜੀ ਜੋ ਅੱਜ ਲਗਭਗ 600 ਰੁਪਏ ਹੁੰਦੀ ਹੈ ਉਸ ਤੋਂ ਵੀ ਅੱਧੀ ਹੀ ਹੈ ਜਿਸ ਨਾਲ ਉਸ ਦਾ ਗੁਜਾਰਾ ਕਦੀ ਵੀ ਨਹੀਂ ਹੋ ਸਕਦਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਕ ਵੀਐੱਲਈ ਨੂੰ ਪ੍ਰਤੀ ਵਿਅਕਤੀ ਘੱਟ ਤੋਂ ਘੱਟ 50 ਰੁਪਏ ਮਿਹਨਤਾਨਾ ਕੀਤਾ ਜਾਵੇ ਅਤੇ ਜੇਕਰ ਸਰਕਾਰ ਇਹ ਮਿਹਨਤਾਨਾ ਦੇਣ ਵਿਚ ਅਸਮਰਥ ਹੈ ਤਾਂ ਕਾਰਡ ਬਣਾਉਣ ਵਾਲੇ ਲਾਭਪਾਤਰੀ ਤੋਂ ਇਹ ਮਿਹਨਤਾਨਾ ਆਪਣੀ ਸਰਵਿਸ ਚਾਰਜ ਦੇ ਤੌਰ ਤੇ ਲੈਣਾ ਨਿਰਧਾਰਿਤ ਕੀਤਾ ਜਾਵੇ ਤਾਂ ਜੋ ਵੀਐੱਲਈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਜਾ ਫੇਰ ਵੀਐੱਲਈ ਨੂੰ 1000 ਰੁਪਏ ਪ੍ਰਤੀ ਦਿਨ ਦਿੱਤਾ ਜਾਵੇ।  ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਇਸ ਜਾਇਜ ਮੰਗ ਵੱਲ ਧਿਆਨ ਨਹੀਂ ਦਿੰਦੀ ਤਾਂ ਵੀਐੱਲਈ ਇਹ ਕਾਰਡ ਬਣਾਉਣ ਵਿਚ ਅਸਮਰਥ ਹੋਣਗੇ ਕਿਓਂਕਿ ਇਸ ਮਿਹਨਤਾਨੇ ਨਾਲ ਤਾਂ ਪਰਿਵਾਰ ਦੇ ਸਵੈ ਘੋਸ਼ਣਾ ਫਾਰਮ ਦੇ ਪ੍ਰਿੰਟ ਦੇ ਪੈਸੇ ਵੀ ਪੂਰੇ ਨਹੀਂ ਹੋਣਗੇ ਅਤੇ ਵੀਐੱਲਈ ਸਾਰਾ ਦਿਨ ਕੰਮ ਕਰ ਕੇ ਵੀ ਖਾਲੀ ਹੱਥ ਹੀ ਘਰ ਨੂੰ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਡਵੋਕੇਟ ਦਿਲਜੋਤ ਸ਼ਰਮਾ ਨੂੰ ਇਨਸਾਫ਼ ਦਵਾਉਣ ਲਈ ਜ਼ਿਲ੍ਹਾ ਸਕੱਤਰੇਤ ਮਾਨਸਾ ਸਾਹਮਣੇ ਧਰਨਾ 22 ਜਨਵਰੀ ਨੂੰ
Next articleसोमनाथ मंदिरः इतिहास फिर बना सियासी औज़ार