HOME ਮੁੱਖ ਮੰਤਰੀ ਸਾਹਿਬ ਸਾਡੀਆਂ ਮਹਿਲਾਵਾਂ ਅਤੇ ਭੈਣਾਂ ਨੂੰ ਤੁਸੀਂ ਇੱਕ ਹਜ਼ਾਰ ਰੁਪਿਆ...

ਮੁੱਖ ਮੰਤਰੀ ਸਾਹਿਬ ਸਾਡੀਆਂ ਮਹਿਲਾਵਾਂ ਅਤੇ ਭੈਣਾਂ ਨੂੰ ਤੁਸੀਂ ਇੱਕ ਹਜ਼ਾਰ ਰੁਪਿਆ ਤਾਂ ਕੀ ਦੇਣਾ ਸੀ, ਤੁਸੀ ਤਾਂ ਅੰਗਹੀਣ ਅਤੇ ਬੁਢਾਪਾ ਪੈਨਸ਼ਨ ਵੀ ਬੰਦ ਕਰਤੀ-ਚੇਅਰਮੈਨ ਬਲਿਹਾਰ ਸੰਧੀ

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਪਿਛਲੇ ਮਹੀਨੇ ਪੈਨਸ਼ਨ ਦੀ ਉਡੀਕ ਵਿੱਚ ਅੰਗਹੀਣ ਅਤੇ ਬਜ਼ੁਰਗਾਂ ਦੇ ਬੈਂਕਾਂ ਵਿਚ ਚੱਕਰ ਲਗਾ ਕੇ ਗੋਡੇ ਗਿੱਟੇ ਦੁਖਣ ਲੱਗ ਪਏ ਅਤੇ ਜੁੱਤੀਆਂ ਘਿਸ ਗਈਆਂ ਪਰ ਹਾਲੇ ਤੱਕ ਦੂਸਰਾ ਮਹੀਨਾ ਚੜਨ ਦੇ ਬਾਵਜੂਦ ਪੈਨਸ਼ਨ ਨਹੀਂ ਮਿਲੀ। ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਅਤੇ ਤੁਹਾਡੇ ਨੁਮਾਇੰਦਿਆਂ ਵਲੋਂ ਪੰਜਾਬ ਸਮੇਤ ਪੂਰੇ ਦੇਸ਼ ਭਰ ਵਿੱਚ ਇਹੋ ਹੀ ਪਰਚਾਰ ਕੀਤਾ ਜਾ ਰਿਹਾ ਹੈ ਕਿ ਲੋਕ ਹਿਤੈਸ਼ੀ ਸਰਕਾਰ ਸਿਰਫ ਪੰਜਾਬ ਵਿੱਚ ਹੀ ਹੈ ਅਸੀਂ ਇਹ ਕਿਸ ਤਰਾਂ ਮੰਨ ਲਈਏ ਜਿੱਥੇ ਸਾਡੀ ਪੈਨਸ਼ਨ ਵੀ ਬੰਦ ਹੋ ਗਈ ਲੱਗਦੀ ਹੈ। ਨਾਲ ਦੇ ਰਾਜਾਂ ਵਿੱਚ ਪੈਨਸ਼ਨ ਦੀ ਰਕਮ ਵੀ ਸਾਡੇ ਨਾਲੋਂ ਵੱਧ ਹੈ ਪਰ ਉੱਥੇ ਅਜਿਹੀਆਂ ਗੱਲਾਂ ਸੁਣਨ ਨੂੰ ਨਹੀਂ ਮਿਲਦੀਆਂ। ਹੁਣ ਤਾਂ ਲੋਕਾਂ ਦੀ ਵੀ ਇਹੋ ਮੰਗ ਹੈ ਕਿ ਮਹਿਲਾਵਾਂ ਭੈਣਾਂ ਨੂੰ ਹਜ਼ਾਰ ਰੁਪਏ  ਮਹੀਨਾ ਦੇਣ ਦਾ ਵਾਅਦਾ ਜੌ ਤੁਸੀ ਕੀਤਾ ਸੀ ਉਹ ਤਾਂ ਨੇਪਰੇ ਨਹੀਂ ਚੜ ਸਕਿਆ ਪਰ ਪੈਨਸ਼ਨ ਹੀ ਚਾਲੂ ਰੱਖੀ ਜਾਵੇ। ਇਸ ਸਬੰਧੀ ਗੱਲਬਾਤ ਕਰਦਿਆਂ ਹੈਾਡੀਕੈਪਡ ਸੇਵਾ ਸੋਸਾਇਟੀ ਪੰਜਾਬ ਦੇ ਚੇਅਰਮੈਨ ਬਲਿਹਾਰ ਸੰਧੀ ਤੇ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਵਾਅਦੇ ਅਤੇ ਗੱਲਾਂ ਵੀ ਰਾਤ ਨੂੰ ਆਉਣ ਵਾਲੇ ਸੁਪਨਿਆਂ ਦੀ ਤਰ੍ਹਾਂ ਹੀ ਹੈ ਜੋ ਘੱਟ ਹੀ ਸੱਚ ਹੁੰਦੇ ਹਨ। ਜੇਕਰ ਤੁਸੀਂ ਅਤੇ ਤੁਹਾਡੀ ਸਰਕਾਰ ਲੋਕ ਹਿਤੈਸ਼ੀ ਹੈ ਤਾਂ ਪੈਨਸ਼ਨ ਦੋ ਚਾਰ ਦਿਨ ਤਾਂ ਲੇਟ ਹੋ ਜਾਵੇ ਨਾ ਕਿ ਮਹੀਨਿਆਂ ਬੱਧੀ ਲੇਟ ਹੋਵੇ। ਤੁਹਾਡੀ ਸਰਕਾਰ ਵਲੋਂ ਅਪਾਹਿਜਾਂ ਦੀ ਸਹੂਲਤ ਲਈ ਕਿਹੜੀਆਂ ਸਕੀਮਾਂ ਚਲਾਈਆਂ ਗਈਆਂ ਹਨ ਜਨਤਕ ਕੀਤੀਆ ਜਾਵਣ। ਪਿਛਲੇ ਮਹੀਨੇ ਪੂਰੇ ਪੰਜਾਬ ਭਰ ਵਿੱਚ ਲੱਗੇ ਤੁਹਾਡੇ ਫਲੈਕਸ ਬੋਰਡਾਂ ਨੇ ਦੱਸ ਦਿੱਤਾ ਸੀ ਕਿ ਤੁਸੀ ਜਨ ਹਿਤੈਸ਼ੀ ਨਹੀਂ ਪ੍ਰਸਿੱਧੀ ਦੇ ਭੁੱਖੇ ਹਨ। ਇਸ ਮੌਕੇ ਉਨਾਂ ਨਾਲ ਪ੍ਰਧਾਨ ਅਮਨਦੀਪ ਸਿੰਘ, ਮੱਖਣ ਸਿੰਘ,  ਮਨਜੀਤ ਸਿੰਘ ਵੀ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ 21 ਵਾਂ ਖੂਨਦਾਨ ਕੈਂਪ 18 ਦਸੰਬਰ ਨੂੰ ਗੁਰੂਦੁਆਰਾ ਭੱਠਾ ਸਾਹਿਬ ਵਿਖੇ :ਹਿੰਮਤ ਸਿੰਘ ਰਾਜਾ
Next articleਬੱਚਿਆਂ ਵਿੱਚ ਘੱਟ ਰਹੇ ਨੈਤਿਕ ਗੁਣ