ਡੇਰਾਬੱਸੀ, (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) 26 ਜਨਵਰੀ ਨੂੰ ਹੁਸ਼ਿਆਰਪੁਰ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਡੇਰਾਬੱਸੀ ਦੇ ਥਾਣਾ ਇੰਚਾਰਜ ਇੰਸਪੈਕਟਰ ਸੁਮਿਤ ਮੋਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। 26 ਜਨਵਰੀ ਨੂੰ ਦਿੱਤੇ ਜਾਣ ਵਾਲੇ ਤਿੰਨ ਬਹਾਦਰੀ ਪੁਰਸਕਾਰਾਂ ਵਿੱਚ ਇੱਕ ਪੁਰਸਕਾਰ ਡੇਰਾਬੱਸੀ ਦੇ ਐਸਐਚ ਓ ਸਮਿਤ ਮੋਰ ਨੂੰ ਮਿਲਿਆ l ਹਰਿਆਣਾ ਦੇ ਪਿੰਡ ਬਾਸ, ਜ਼ਿਲ੍ਹਾ ਹਾਸੀ ਨਾਲ ਸੰਬੰਧਿਤ ਸੁਮਿਤ ਮੋਰ 4 ਮਾਰਚ 2014 ਨੂੰ ਪੰਜਾਬ ਪੁਲਿਸ ਵਿੱਚ ਭਰਤੀ ਹੋਏ। ਤਿੰਨ ਸਾਲਾਂ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ, 2017 ਵਿੱਚ ਉਹ ਪਹਿਲੀ ਵਾਰ ਡੇਰਾਬੱਸੀ ਸਬ-ਡਿਵੀਜ਼ਨ ਦੇ ਲਾਲੜੂ ਥਾਣੇ ਵਿੱਚ ਅਡੀਸ਼ਨਲ ਐਸਐਚਓ ਵਜੋਂ ਨਿਯੁਕਤ ਹੋਏ, ਜਿੱਥੇ ਉਨ੍ਹਾਂ ਨੇ ਲਗਭਗ ਇੱਕ ਸਾਲ ਤੱਕ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਉਹ ਸੀਟੀ ਖਰੜ ਚੌਂਕੀ ਇੰਚਾਰਜ, ਮੋਹਾਲੀ ਦੇ 8B ਫੇਜ਼-01, ਢਕੋਲੀ, ਰੋਪੜ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਰਹੇ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਆਪਣੀ ਸੇਵਾ ਦੌਰਾਨ ਉਨ੍ਹਾਂ ਨੂੰ ਇਸ ਸਨਮਾਨ ਤੋਂ ਪਹਿਲਾਂ ਵੀ ਡੀਜੀਪੀ ਪੰਜਾਬ ਵੱਲੋਂ ਪੰਜ ਵਾਰ ਡੀਜੀਪੀ ਡਿਸਕ, ਆਈਜੀ ਸਾਹਿਬ ਵੱਲੋਂ ਪ੍ਰਮਾਣ ਪੱਤਰ ਸਮੇਤ ਕਈ ਹੋਰ ਇਨਾਮਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਮੌਜੂਦਾ ਸਮੇਂ ਵਿੱਚ ਐਸਐਚਓ ਸੁਮਿਤ ਮੋਰ ਪਿਛਲੇ ਦਸ ਮਹੀਨਿਆਂ ਤੋਂ ਡੇਰਾਬੱਸੀ ਥਾਣੇ ਵਿੱਚ ਬਤੌਰ ਐਸਐਚਓ ਦੇ ਤੌਰ ‘ਤੇ ਆਪਣੀਆਂ ਜ਼ਿੰਮੇਵਾਰੀਆਂ ਬਖ਼ੂਬੀ ਨਿਭਾ ਰਹੇ ਹਨ। ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਸਰਕਾਰ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਦੇ ਇਲਾਕੇ ਦੇ ਐਸਐਚਓ ਸੁਮਿਤ ਮੋਰ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪਣੇ ਲੰਮੇ ਸਿਆਸੀ ਜੀਵਨ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਐਸਐਚਓ ਦੀ ਕਾਰਗੁਜ਼ਾਰੀ ਇੰਨੀ ਪ੍ਰਭਾਵਸ਼ਾਲੀ ਅਤੇ ਇਨਸਾਫ਼ਪੂਰਕ ਰਹੀ ਹੈ। ਜਦੋਂ ਤੋਂ ਐਸਐਚਓ ਸੁਮਿਤ ਮੋਰ ਦੀ ਡਿਊਟੀ ਡੇਰਾਬੱਸੀ ਵਿੱਚ ਲੱਗੀ ਹੈ, ਹਲਕੇ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਬਣੀ ਹੋਈ ਹੈ ਅਤੇ ਹਰ ਵਰਗ ਦੇ ਨਾਗਰਿਕ ਨੂੰ ਇਨਸਾਫ਼ ਮਿਲ ਰਿਹਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



