ਮੁੱਖ ਮੰਤਰੀ ਜੀ, ਸਾਨੂੰ ਦਿੱਲੀ ਨਾਲ ਨਾ ਜੋੜੋ, ਸਾਡੇ ਮਸਲੇ ਤੇ ਮੁੱਦੇ ਕੁੱਝ ਹੋਰ ਆ

ਗੁਰਮੀਤ ਡੁਮਾਣਾ

          (ਸਮਾਜ ਵੀਕਲੀ)      

ਸਾਨੂੰ ਮੁਫ਼ਤ ਬੱਸਾਂ ਦਾ ਸਫ਼ਰ ਨਹੀਂ ਚਾਹੀਦਾ ਨਾ ਮੁਫ਼ਤ ਦਾ ਦਾਣਾ ਪਾਣੀ 
ਪਹਿਲਾਂ ਥੋਨੂੰ ਜਾਨਣੀ ਪੈਣੀ,ਕੀ ਆ ਅਸਲ ਕਹਾਣੀ
ਜਿਨ੍ਹਾਂ ਨਾਲ ਤੇਰੀ ਬਹਿਣੀ ਉੱਠਣੀ
ਉਹਨਾਂ ਦਾ ਸਾਡੇ ਨਾਲ ਖੌਰ ਆ
ਮੁੱਖ ਮੰਤਰੀ ਜੀ, ਸਾਨੂੰ ਦਿੱਲੀ ਨਾਲ ਨਾ ਜੋੜੋ ਸਾਡੇ ਮਸਲੇ ਤੇ ਮੁੱਦੇ ਕੁੱਝ ਹੋਰ ਆ
ਮੁਫ਼ਤ ਦਿਓ ਸਿੱਖਿਆ ਬੱਚਿਆਂ ਨੂੰ
ਮੁਫ਼ਤ ਇਲਾਜ ਬਿਮਾਰੀ
ਐਸੀਆਂ ਸੁੱਖ ਸਹੁਲਤਾਂ ਦਿਓ ਜੀ
ਕੋਈ ਨਾ ਹੋਵੇ  ਲਚਾਰੀ
ਇਮਾਨਦਾਰੀ ਵਿੱਚ ਲੱਗਦਾ ਮੈਨੂੰ ਕਿਤੇ
ਨਾ ਕਿਤੇ ਖੋੜ ਆ
ਸਾਨੂੰ ਦਿੱਲੀ ਨਾਲ ਨਾ ਜੋੜੋ ਸਾਡੇ ਮਸਲੇ ਤੇ ਮੁੱਦੇ ਕੁਝ ਹੋਰ ਆ
ਨਸਿਆਂ ਦੀ ਭਰਮਾਰ ਆ ਏਥੇ
ਤਸਕਰ ਕਰਨ ਮਨਮਾਨੀ
ਪੰਜਾਬ ਦੇ ਵਿੱਚ ਨਾ ਲੱਭਿਆ ਲੱਭਦੀ
ਖੁਰ ਹੀ ਗਈ ਜਵਾਨੀ
ਉੱਡਦਾ ਪੰਜਾਬ ਜੋ ਆਖਣ ਸਾਨੂੰ ਗਲੋ
ਲਾਉਣ ਇਹ ਕੋੜ ਆ
ਸਾਨੂੰ ਦਿੱਲੀ ਨਾਲ ਨਾ ਜੋੜੋ ਸਾਡੇ ਮਸਲੇ ਤੇ ਮੁੱਦੇ ਕੁਝ ਹੋਰ ਆ
ਹੱਥ ਜੋੜਕੇ ਬੇਨਤੀ ਕਰਦਾ, ਅੱਜ ਗੁਰਮੀਤ ਡੁਮਾਣਾ
ਨਾਲ ਗਰੀਬੀ ਘੁੱਲਦੇ ਲੋਕੀਂ, ਕਿਵੇਂ
ਮੰਨੀਏ ਰੱਬ ਦਾ ਭਾਣਾ
ਹਰ ਪਿੰਡ ਵਿੱਚ ਡਿਸਪੈਂਸਰੀਆ ਬੱਸ
ਤੁਹਾਡਾ ਮੁਹੱਲਾ ਕਲੀਨਿਕ ਤੇ ਜੋਰ ਆ
ਸਾਨੂੰ ਦਿੱਲੀ ਨਾਲ ਨਾ ਜੋੜੋ ਸਾਡੇ ਮਸਲੇ ਤੇ ਮੁੱਦੇ ਕੁਝ ਹੋਰ ਆ
        ਗੀਤਕਾਰ- ਗੁਰਮੀਤ ਡੁਮਾਣਾ
        ਪਿੰਡ ਲੋਹੀਆਂ ਖਾਸ
           (ਜਲੰਧਰ)
    ਸੰਪਰਕ -76528 16074

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੋਹ ਮਹੀਨੇ ਨਿੱਕੀਆਂ ਜਿੰਦਾਂ ਵੱਡੇ ਸਾਕੇ
Next articleਦਰਦਾਂ ਦੀ ਕਹਾਣੀ