ਮੁੱਖ ਮੰਤਰੀ ਚੰਨੀ ਨੇ ਹੈਲੀਕਾਪਟਰ ’ਚ ਲਾਇਆ ਦਫ਼ਤਰ

New Punjab Chief Minister Charanjit Singh Channi.

ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜਦੋਂ ਚੰਡੀਗੜ੍ਹ ਤੋੋਂ ਬਠਿੰਡਾ ਲਈ ਰਵਾਨਾ ਹੋਏ ਤਾਂ ਉਨ੍ਹਾਂ ਹੈਲੀਕਾਪਟਰ ’ਚ ਹੀ ਜ਼ਰੂਰੀ ਫਾਈਲਾਂ ਦਾ ਕੰਮ ਨਿਬੇੜਿਆ| ਉਨ੍ਹਾਂ ਨਾਲ ਗਏ ਅਧਿਕਾਰੀ ਅੱਜ ਫਾਈਲਾਂ ਦਾ ਥੱਬਾ ਵੀ ਨਾਲ ਚੁੱਕ ਕੇ ਲੈ ਗਏ ਸਨ ਜਿਨ੍ਹਾਂ ’ਤੇ ਮੁੱਖ ਮੰਤਰੀ ਨੇ ਹੈਲੀਕਾਪਟਰ ਵਿਚ ਹੀ ਸਹੀ ਪਾਈ| ਲੋਕ ਸੰਪਰਕ ਵਿਭਾਗ ਵੱਲੋਂ ਅੱਜ ਮੁੱਖ ਮੰਤਰੀ ਚੰਨੀ ਦੀ ਹੈਲੀਕਾਪਟਰ ’ਚ ਸਰਕਾਰੀ ਕੰਮ ਕਰਦਿਆਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਵਿਚ ਚੰਨੀ ਜ਼ਰੂਰੀ ਫਾਈਲਾਂ ਦੇਖਦੇ ਨਜ਼ਰ ਆ ਰਹੇ ਹਨ| ਤਸਵੀਰ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਚੰਨੀ ਬਿਨਾਂ ਕੰਮ ਤੋਂ ਕੋਈ ਪਲ ਨਹੀਂ ਗੁਆ ਰਹੇ ਹਨ| ਪਿਛਲੇ ਦਿਨੀਂ ਵੀ ਉਹ ਦੇਰ ਸ਼ਾਮ ਤੱਕ ਮੁੱਖ ਮੰਤਰੀ ਦਫ਼ਤਰ ਬੈਠਦੇ ਰਹੇ ਹਨ|

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਵਰਕਰ ਦੀ ਦੇਸ਼ ਭਗਤੀ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ: ਸ਼ਾਹ
Next articleਵਾਦੀ ’ਚ ਡਰ ਦਾ ਮਾਹੌਲ ਬਣਾ ਰਹੇ ਨੇ ਅਤਿਵਾਦੀ: ਭਾਗਵਤ