ਚੀਫ ਇੰਜੀਨੀਅਰ ਸੈਂਟਰ ਜੋਨ ਲੁਧਿਆਣਾ ਸਰਦਾਰ ਜਗਦੇਵ ਸਿੰਘ ਹਾਂਸ ਜਿਨ੍ਹਾਂ ਨੇ ਪਿਛਲੇ ਦਿਨੀ ਸੈਂਟਰ ਜ਼ੋਨ ਵਿਖੇ ਅਹੁਦਾ ਸੰਭਾਲਿਆ ਹੈ

ਲੁਧਿਆਣਾ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਟੈਕਨੀਕਲ ਸਰਵਿਸ ਯੂਨੀਅਨ ਜੋਨ ਕਮੇਟੀ ਦਾ ਵਫਦ ਬਹੁਤ ਹੀ ਸਤਿਕਾਰਯੋਗ ਚੀਫ ਇੰਜੀਨੀਅਰ ਸੈਂਟਰ ਜੋਨ ਲੁਧਿਆਣਾ ਸਰਦਾਰ  ਜਗਦੇਵ ਸਿੰਘ ਹਾਂਸ ਜਿਨ੍ਹਾਂ ਨੇ ਪਿਛਲੇ ਦਿਨੀ ਸੈਂਟਰ ਜ਼ੋਨ ਵਿਖੇ ਅਹੁਦਾ ਸੰਭਾਲਿਆ ਹੈ ਉਨਾਂ ਨੂੰ ਮੁਬਾਰਕਬਾਦ ਦੇਣ ਅਤੇ ਮੁਲਾਜ਼ਮ ਮਸਲਿਆਂ ਸਬੰਧੀ ਮਿਲਿਆ | ਚੀਫ ਸਾਹਿਬ ਨੇ ਵਫਦ ਨੂੰ ਵਿਸ਼ਵਾਸ ਦਵਾਇਆ ਕਿ ਮੁਲਾਜ਼ਮ ਮਸਲਿਆਂ ਸਬੰਧੀ ਜਥੇਬੰਦੀ ਕਦੇ ਵੀ ਉਹਨਾਂ ਨੂੰ ਮਿਲ ਸਕਦੀ ਹੈ। ਅਤੇ ਮੁਲਾਜ਼ਮਾਂ ਦੇ ਜਾਇਜ਼ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ,ਜਥੇਬੰਦੀ ਨੇ ਚੀਫ ਸਾਹਿਬ ਨੂੰ ਘੱਟ ਸਟਾਫ ਬਾਰੇ ਦੱਸਿਆ ਕਿ ਟੈਕਨੀਕਲ ਮੁਲਾਜ਼ਮ ਫੀਲਡ ਵਿੱਚ 35% ਤੋਂ ਵੀ ਘੱਟ ਰਹਿ ਗਏ ਨੇ ਘੱਟ ਸਟਾਫ ਦੇ ਨਾਲ ਝੋਨੇ ਦੇ ਸੀਜ਼ਨ ਵਿੱਚ ਨਿਰਵਿਗਨ ਸਪਲਾਈ ਦੇਣ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਨੇ ਚੀਫ ਸਾਹਿਬ ਨੇ ਜਥੇਬੰਦੀ  ਨੂੰ ਵਿਸ਼ਵਾਸ ਦਵਾਇਆ ਕਿ ਬੋਰਡ ਪੱਧਰ ਤੇ ਇਸ ਮਸਲੇ ਨੂੰ ਵਿਚਾਰਿਆ ਜਾਵੇਗਾ  ਵਰਨਣ ਯੋਗ ਹੈ ਸਰਦਾਰ ਜਗਦੇਵ ਸਿੰਘ ਜੀ ਹਾਂਸ ਜੀ ਨੇ ਇਸੇ ਜੋਨ ਦੇ ਵਿੱਚ ਐਸਡੀਓ ਸਿੱਧਵਾਂ ਬੇਟ ਵਿਖੇ ਜੁਆਇਨ ਕੀਤਾ ਸੀ ਅਤੇ ਅੱਠ ਸਾਲ ਲਗਾਤਾਰ ਐਸਡੀਓ ਦੇ ਤੌਰ ਤੇ ਸੇਵਾ ਕੀਤੀ ਅਤੇ ਇਸੇ ਜ਼ੋਨ  ਵਿੱਚ ਉਹਨਾਂ  ਮੰਡਲ ਰਾੲੋਕੋਟ  ਵਿਖੇ  ਬਤੋਰ ਐਕਸੀਅਨ  ਅੱਠ ਸਾਲ ਸੇਵਾ ਕੀਤੀ ਇਸੇ ਤਰ੍ਹਾਂ ਮੰਡਲ  ਅੱਡਾ ਦਾਖਾ  ਵੀ ਬਤੋਰ ਐਕਸੀਅਨ ਸੇਵਾ ਕੀਤੀ ਅਤੇ ਐਸ ਸੀ ਸਬਅਰਬਨ  ਸਰਕਲ ਲੁਧਿਆਣਾ ਵਿਖੇ ਵੀ ਸੇਵਾ ਕੀਤੀ ਅਤੇ ਹੁਣ ਸਿਖਰਲਾ ਉਹਦਾ ਚੀਫ ਇੰਜੀਨੀਅਰ ਸੈਂਟਰ ਜ਼ੋਨ  ਲੁਧਿਆਣੇ ਜੁਆਇਨ ਕਰਕੇ ਆਪਣੇ ਪਿੰਡ ਹਾਂਸ ਕਲਾਂ ਦਾ ਨਾਮ ਉੱਚਾ ਕੀਤਾ ਹੈ ਉਹਨਾਂ ਦੀਆਂ  ਇਸ ਸੇਵਾਵਾਂ ਲਈ ਟੈਕਨੀਕਲ ਸਰਵਿਸ ਯੂਨੀਅਨ ਮਾਣ ਮਹਿਸੂਸ ਕਰਦੀ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਕਿ ਚੀਫ ਸਾਹਿਬ ਹੋਰ ਤਰੱਕੀਆਂ ਕਰਦੇ ਰਹਿਣ| ਇਸ ਵਫ਼ਦ  ਵਿੱਚ ਸਰਦਾਰ ਰਘਵੀਰ ਸਿੰਘ ਜਥੇਬੰਦਕ ਸਕੱਤਰ  ਪੰਜਾਬ ,ਸੈਂਟਰ ਜ਼ੋਨ ਦੇ ਪ੍ਰਧਾਨ ਦਲਜੀਤ ਸਿੰਘ ਜੱਸੋਵਾਲ ਸਕੱਤਰ ਸੁਰਜੀਤ ਸਿੰਘ ਲੁਧਿਆਣਾ ਦਿਹਾਤੀ ਸਰਕਲ ਲੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਬੱਸੀਆਂ ,ਈਸਟ ਸਰਕਲ ਦੇ ਪ੍ਰਧਾਨ ਮੇਵਾ ਸਿੰਘ ਖੰਨਾ ਧਰਮਿੰਦਰ ਜੀ ,ਦਿਹਾਤੀ ਸਰਕਲ ਲੁਧਿਆਣਾ ਦੇ ਸਕੱਤਰ ਬੂਟਾ ਸਿੰਘ ਮਲਕ ,ਈਸਟ  ਸਰਕਲ ਦੇ ਸਕੱਤਰ ਸੋਵਨ ਸਿੰਘ ਇਸ ਤੋਂ ਇਲਾਵਾ ਹਰਮਿੰਦਰ ਸਿੰਘ ਕਾਕਾ ,ਦਲਜੀਤ ਸਿੰਘ ਨਾਰੰਗਵਾਲ ,ਉਪਦੇਸ ਸਿੰਘ ,ਤਰਲੋਚਨ ਸਿੰਘ ਹਠੂਰ ,ਬਲਜਿੰਦਰ ਸਿੰਘ ਅੱਡਾ ਦਾਖਾ ,ਸੁਖਚੈਨ ਸਿੰਘ ਰਾਏਕੋਟ ,ਹਰਪ੍ਰੀਤ ਲੰਮੇ ਅਤੇ ਹੋਰ ਜਥੇਬੰਦੀ ਦੇ ਦਰਜਾ ਬਦਰਜਾ ਆਗੂ ਸਾਹਿਬਾਨ ਹਾਜ਼ਰ ਸਨ ਗੱਲਬਾਤ ਬਹੁਤ ਹੀ ਖੁਸ਼ੀ ਪ੍ਰੇਮ ਮਾਹੌਲ ਵਿੱਚ ਹੋਈ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ‘ਚ ਸੀ.ਐਮ. ਵਿੰਡੋ ਸ਼ੁਰੂ, ਲੋਕ ਮਸਲੇ ਅਤੇ ਸ਼ਿਕਾਇਤਾਂ ਹੋਣਗੀਆਂ ਦਰਜ, ਪ੍ਰਸ਼ਾਸਨ ਵੱਲੋਂ ਸਵਾਗਤ ਅਤੇ ਸਹਾਇਤਾ ਕਾਊਂਟਰ ਵੀ ਸਥਾਪਤ
Next article317 ਸ਼ਰਧਾਲੂਆਂ ਨੇ ਖੂਨਦਾਨ ਕੀਤਾ ਖੂਨਦਾਨ ਸਭ ਤੋਂ ਉੱਤਮ ਸੇਵਾ ਹੈ