ਚੀ ਗੁਵੇਰਾ ਦੇ ਜਨਮ ਦਿਨ ਤੇ ਵਿਸ਼ੇਸ਼

ਮਹਾਨ ਕ੍ਰਾਂਤੀਕਾਰੀ ਚੀ ਗੁਵੇਰਾ
(ਸਮਾਜ ਵੀਕਲੀ)  ਅੱਜ ਮਹਾਨ ਕ੍ਰਾਂਤੀਕਾਰੀ ਚੀ ਗੁਵੇਰਾ ਦਾ ਜਨਮ ਦਿਨ ਹੈ ਪੇਸ਼ ਹੈ ਉਨ੍ਹਾਂ ਦੀ ਜ਼ਿੰਦਗੀ ਸੰਬੰਧੀ ਕੁੱਝ ਵਿਸ਼ੇਸ਼ ਜਾਣਕਾਰੀ
ਚੀ ਗੁਵੇਰਾ ਦਾ ਅਸਲੀ ਨਾਮ ਡਾਕਟਰ ਅਰਨੈਸਤੋ ਚੀ ਗੁਵੇਰਾ ਸੀ ਉਨ੍ਹਾਂ ਦਾ ਜਨਮ ਅਰਜਨਟੀਨਾ ਦੇ ਇੱਕ ਮੱਧ ਵਰਗੀ ਪ੍ਰਵਾਰ ਵਿੱਚ 14 ਜੂਨ 1928 ਨੂੰ ਹੋਇਆ।ਉਹ ਇੱਕ ਮਾਰਕਸਵਾਦੀ ਕ੍ਰਾਂਤੀਕਾਰੀ, ਡਾਕਟਰ ਅਤੇ ਲੇਖਕ ਸੀ। ਚੀ ਨੇ ਚੌਵੀ ਸਾਲ ਦੀ ਉਮਰ ਵਿੱਚ ਆਪਣੇ ਇੱਕ ਦੋਸਤ ਐਲਬਰਟੋ ਨਾਲ ਲਾਤੀਨੀ ਅਮਰੀਕਾ ਦੀ ਦਸ ਹਜ਼ਾਰ ਦੋ ਸੌ ਚਾਲੀ ਕਿਲੋਮੀਟਰ ਲੰਬੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਹੰਢਾਏ ਤਜਰਬੇ ਬਾਰੇ ਚੀ ਦਾ ਕਹਿਣਾ ਹੈ ਕਿ, “ਮੈਂ ਜਿੰਨੀ ਬੇ-ਇਨਸਾਫ਼ੀ ਅਤੇ ਦੁੱਖ ਮਹਿਸੂਸ ਕੀਤਾ। ਉਸ ਤੋਂ ਬਾਅਦ ਮੈਂ ਉਹ ਨਹੀਂ ਰਿਹਾ ਜੋ ਮੈਂ ਪਹਿਲਾਂ ਸੀ।” ਉਸਨੇ ਪੇਸ਼ਾਵਰ ਕਮਿਊਨਿਸਟ ਇਨਕਲਾਬੀ ਦਾ ਜੀਵਨ ਰਾਹ ਚੁਣ ਲਿਆ। ਕਿਊਬਾ ਦੀ ਕ੍ਰਾਂਤੀ ਦੀ ਲੜਾਈ ਵਿੱਚ ਫੀਦਲ ਕਾਸਤਰੋ ਦਾ ਆਖਰ ਤੱਕ ਉਸਨੇ ਸਾਥ ਦਿੱਤਾ।
ਚੀ ਗੁਵੇਰਾ
ਡਾਕਟਰੀ ਦੇ ਵਿਦਿਆਰਥੀ ਹੋਣ ਦੇ ਨਾਤੇ  ਪੂਰੇ ਲਾਤੀਨੀ ਅਮਰੀਕਾ ਵਿੱਚ ਕਾਫ਼ੀ ਘੁੰਮਿਆ ਅਤੇ ਇਸ ਦੌਰਾਨ ਪੂਰੇ ਮਹਾਂਦੀਪ ਵਿੱਚ ਵਿਆਪਤ ਗਰੀਬੀ ਨੇ ਉਸ ਨੂੰ ਹਿੱਲਾ ਕੇ ਰੱਖ ਦਿੱਤਾ।ਉਸ ਨੇ ਸਿੱਟਾ ਕੱਢਿਆ ਕਿ ਇਸ ਗਰੀਬੀ ਅਤੇ ਆਰਥਿਕ ਬਿਪਤਾ ਦੇ ਮੁੱਖ ਕਾਰਨ ਸਨ ਏਕਾਧਿਕਾਰੀ ਪੂੰਜੀਵਾਦ, ਨਵ-ਉਪਨਿਵੇਸ਼ਵਾਦ ਅਤੇ ਸਾਮਰਾਜਵਾਦ, ਜਿਹਨਾਂ ਤੋਂ ਛੁਟਕਾਰਾ ਪਾਉਣ ਦਾ ਇੱਕਮਾਤਰ ਤਰੀਕਾ ਸੀ-ਸੰਸਾਰੀ ਇਨਕਲਾਬ। ਲਾਤੀਨੀ ਅਮਰੀਕਾ ਦੀ ਸੰਯੁਕਤ ਰਾਸ਼ਟਰ ਅਮਰੀਕਾ ਵਲੋਂ ਲੁੱਟ ਦੇ ਖਾਤਮੇ ਦੀ ਉਸ ਦੀ ਤੀਬਰ ਤਾਂਘ ਨੇ ਉਸਨੂੰ ਗੁਆਟੇਮਾਲਾ ਵਿੱਚ ਪ੍ਰਧਾਨ ਜੈਕੋਬੋ ਅਰਬੇਂਜ਼, ਦੀ ਅਗਵਾਈ ਵਿੱਚ ਚੱਲ ਰਹੇ ਸਮਾਜ ਸੁਧਾਰਾਂ ਵਿੱਚ ਉਸ ਦੀ ਸ਼ਮੂਲੀਅਤ ਅਤੇ 1954 ਵਿੱਚ ਯੂਨਾਇਟਡ ਫਰੂਟ ਕੰਪਨੀ ਦੇ ਜੋਰ ਦੇਣ ਤੇ ਗੁਆਟੇਮਾਲਾ ਵਿੱਚ ਸੀ ਆਈ ਏ ਵਲੋਂ ਕਰਵਾਏ ਰਾਜਪਲਟੇ ਨੇ ਉਸਨੂੰ ਵਿਚਾਰਧਾਰਕ ਤੌਰ ‘ਤੇ ਹੋਰ ਪੱਕਾ ਕਰ ਦਿੱਤਾ।ਇਸ ਦੇ ਕੁੱਝ ਹੀ ਸਮਾਂ ਬਾਅਦ ਮੈਕਸੀਕੋ ਸਿਟੀ ਵਿੱਚ ਉਸ ਨੂੰ ਰਾਊਲ ਅਤੇ ਫ਼ੇਦਲ ਕਾਸਤਰੋ ਮਿਲੇ, ਅਤੇ ਉਹ ਕਿਊਬਾ ਦੇ 26 ਜੁਲਾਈ ਅੰਦੋਲਨ ਵਿੱਚ ਸ਼ਾਮਿਲ ਹੋ ਗਏ। ਅਤੇ ਕਿਊਬਾ ਦੇ ਤਾਨਾਸ਼ਾਹ ਬਤਿਸਤਾ ਦਾ ਤਖਤਾ ਪਲਟ ਕਰਨ ਲਈ ਕਿਊਬਾ ਚਲਿਆ ਗਿਆ.। ਚੀ ਜਲਦੀ ਹੀ ਕਰਾਂਤੀਕਾਰੀਆਂ ਦੀ ਕਮਾਨ ਵਿੱਚ ਦੂਜੇ ਸਥਾਨ ਤੱਕ ਪਹੁੰਚ ਗਿਆ ਅਤੇ ਬਤਿਸਤਾ ਦੇ ਵਿਰੋਧ ਵਿੱਚ ਦੋ ਸਾਲ ਤੱਕ ਚਲੇ ਅਭਿਆਨ ਵਿੱਚ ਉਸ ਨੇ ਮੁੱਖ ਭੂਮਿਕਾ ਨਿਭਾਈ। ਇਤਹਾਸਕਾਰਾਂ ਮੁਤਾਬਕ ਉਨ੍ਹਾਂ ਨੇ ਕਿਊਬਾ ਵਿੱਚ ਮੰਤਰੀ ਹੁੰਦਿਆਂ ਭਾਰਤ ਦੀ ਯਾਤਰਾ ਵੀ ਕੀਤੀ ਅਤੇ ਭਾਰਤ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਦਸ਼ਾ ਦੀ ਸਾਰੀ ਜਾਣਕਾਰੀ ਫੀਦੇਲ ਕਾਸਤਰੋ ਨੂੰ ਦਿੱਤੀ। ਅਤੇ ਉਨ੍ਹਾਂ ਨੇ ਐਸ਼ੋ ਆਰਾਮ ਦੀ ਜ਼ਿੰਦਗੀ ਤਿਆਗ ਕੇ ਸਾਰਾ ਜੀਵਨ ਦੱਬੇ ਕੁੱਚਲੇ ਲੋਕਾਂ ਦੀ ਸੇਵਾ ਵਿੱਚ ਲਾ ਦਿੱਤਾ।ਮੌਤ ਉੱਪਰੰਤ ਚੀ ਦਾ ਚਿਹਰਾ ਕ੍ਰਾਂਤੀਕਾਰੀ ਸਰਗਰਮੀਆਂ ਦਾ ਪ੍ਰਤੀਕ ਬਣ ਗਿਆ ਅਤੇ ਉਹ ਕੁੱਲ ਦੁਨੀਆਂ ਦੇ ਨੌਜਵਾਨਾਂ ਦਾ ਆਪਣਾ ਹੀਰੋ ਬਣ ਗਿਆ।
ਅਮਰਜੀਤ ਸਿੰਘ ਫ਼ੌਜੀ 
ਪਿੰਡ ਦੀਨਾ ਸਾਹਿਬ 
ਜ਼ਿਲ੍ਹਾ ਮੋਗਾ ਪੰਜਾਬ 
95011-27033
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਤਪਿਆ ਜਿਹਾ ਜੇਠ ਜਦੋਂ ਮੁੱਕ ਨੀਂ ਗਿਆ
Next article(ਲੜੀਵਾਰ ਕਹਾਣੀ)ਮਰਦਾਨੀ ਜਨਾਨੀ ਭਾਗ -5