(ਸਮਾਜ ਵੀਕਲੀ): ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਸਹਿਯੋਗੀ ਮੈਬਰਾਂ ਛਿੰਦਾ ਸਿੰਘ ਛਿੰਦਾ ਤੇ ਰਣਜੀਤ ਬਿੱਟਾ ਨੂੰ ਮਿਤੀ 15 ਦਸੰਬਰ 2022 ਨੂੰ 15ਵੇਂ ਰਾਜ ਪੱਧਰੀ ਪੁਰਸਕਾਰ ਸਮਾਰੋਹ ਤੇ ਵਿਰਾਸਤ ਮੇਲੇ ਮੌਕੇ ‘ਯੂਥ ਆਈਕਨ ਸਟੇਟ ਐਵਾਰਡ’ ਨਾਲ ਨਿਵਾਜਿਆ ਜਾ ਰਿਹਾ ਹੈ। ਇਹ ਸਮਾਰੋਹ ‘ਰਿਦਮ ਇੰਸਟੀਚਿਊਟ ਆਫ਼ ਪਰਫੋਰਮਿੰਗ ਆਰਟਸ ਐਂਡ ਪ੍ਰੋਫੈਸ਼ਨਲ ਐਜੂਕੇਸ਼ਨ, ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਾਨਯੋਗ ਡਾ.ਬਲਜੀਤ ਕੌਰ, ਕੈਬਨਿਟ ਮੰਤਰੀ , ਪੰਜਾਬ ਸ਼ਿਰਕਤ ਕਰਨਗੇ।
ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ, ਪ੍ਰਧਾਨ ਸ਼ਿਵਨਾਥ ਦਰਦੀ, ਸਮੂਹ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੇ ਸਭਾ ਦੇ ਸਹਿਯੋਗੀ ਮੈਬਰਾਂ ਛਿੰਦਾ ਸਿੰਘ ਛਿੰਦਾ ਤੇ ਰਣਜੀਤ ਬਿੱਟਾ ਨੂੰ ਯੂਥ ਆਈਕਨ ਸਟੇਟ ਐਵਾਰਡ’ ਮਿਲਣ ‘ਤੇ ਮੁਬਾਰਕਬਾਦ ਦਿੱਤੀ। ਉੱਘੇ ਰੰਗਕਰਮੀ ਛਿੰਦਾ ਸਿੰਘ ਛਿੰਦਾ , ਜੋ ਕਿ ਪਿਛਲੇ 35 ਸਾਲਾਂ ਤੋਂ ਰੰਗਮੰਚ ‘ਤੇ ਭਾਰਤ ਤੋਂ ਇਲਾਵਾ ਕੈਨੇਡਾ, ਦੁਬਈ ਅਤੇ ਮਲੇਸ਼ੀਆ ਤੱਕ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਵਾਹ ਵਾਹ ਖੱਟੀ ।ਇਸ ਤੋਂ ਇਲਾਵਾ ਪੰਜਾਬੀ ਮਾਂ-ਬੋਲੀ ਦੀ ਝੋਲੀ ‘ਚ ਦੋ ਪੁਸਤਕਾਂ ਪਾ ਚੁਕੇ ਹਨ । ਰਣਜੀਤ ਬਿੱਟਾ ਦੀ ਗੱਲ ਕਰੀਏ ਤਾਂ ਓਨਾਂ ਨੇ ਰੰਗਕਰਮੀ ਤੋਂ ਇਲਾਵਾ ਪੰਜਾਬ ਸਾਈਕਲ ਟੂਰ , ਦੁਨੀਆਂ ਉੱਚੀ ਸੜਕ ਤੇ ਕਈ ਚੋਟੀਆਂ ਸਰ ਕਰ , ਪਰਬਤਾਰੋਹੀ ਦਾ ਖਿਤਾਬ ਵੀ ਹਾਸਿਲ ਕੀਤਾ ਹੋਇਆ ਹੈ।
ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਅਹੁਦੇਦਾਰਾਂ ਪ੍ਰੋ.ਬੀਰ ਇੰਦਰ ਸਰਾਂ ਚੇਅਰਮੈਨ ,ਸ਼ਿਵਨਾਥ ਦਰਦੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਸਿਕੰਦਰ ਚੰਦਭਾਨ ਤੇ ਜਸਵੀਰ ਫੀਰਾ, ਜਨਰਲ ਸਕੱਤਰ ਜਸਵਿੰਦਰ ਸਿੰਘ, ਸਕੱਤਰ ਰਾਜ ਗਿੱਲ ਭਾਣਾ, ਸੰਯੁਕਤ ਸਕੱਤਰ ਸੁਖਜਿੰਦਰ ਮੁਹਾਰ, ਸਹਾਇਕ ਸਕੱਤਰ ਸੁਖਬੀਰ ਬਾਬਾ, ਪ੍ਰਚਾਰ ਸਕੱਤਰ ਸਾਗਰ ਸ਼ਰਮਾਂ ਤੇ ਪਰਵਿੰਦਰ ਸਿੰਘ, ਖਜਾਨਚੀ ਕਸ਼ਮੀਰ ਮਾਨਾ, ਮੁੱਖ ਸਲਾਹਕਾਰ ਸੁੰਦਰਪਾਲ ਰਾਜਾਸਾਸੀ, ਸਲਾਹਕਾਰ ਆਸ਼ਾ ਰਾਣੀ, ਪ੍ਰੋਗਰਾਮ ਸਲਾਹਕਾਰ ਕੁਲਵਿੰਦਰ ਵਿਰਕ, ਕਾਨੂੰਨੀ ਸਲਾਹਕਾਰ ਪ੍ਰਦੀਪ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਪਰਮਪ੍ਰੀਤ ਸਿੰਘ, ਜਸਵਿੰਦਰ ਕੌਰ ਜੱਸੀ, ਸਤਪਾਲ ਕੌਰ ਮੋਗਾ , ਗੁਰਮੀਤ ਰਾਜ , ਬਲਵਿੰਦਰ ਗਰਾਈਂ , ਗਗਨ ਫੂਲ , ਟੈਣੀ ਕੋਟਕਪੂਰਾ , ਰਾਜਦੀਪ ਦਬੜੀਖਾਨਾ, ਕੁਲਦੀਪ ਕੌਰ ਮਾਨ , ਅਮਨਦੀਪ ਖੀਵਾ ਮੈਂਬਰ ਸਾਹਿਬਾਨ ਆਦਿ ਨੇ ਰਾਜ ਪੱਧਰੀ ਪੁਰਸਕਾਰ ਲਈ ਛਿੰਦਾ ਸਿੰਘ ਛਿੰਦਾ ਤੇ ਰਣਜੀਤ ਬਿੱਟਾ ਨੂੰ ਮੁਬਾਰਕਾਂ ਦਿੱਤੀਆਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly