(ਸਮਾਜ ਵੀਕਲੀ)-
ਮੌਜੂਦਾ ਭਾਰਤ ਦੇ ਰਾਜਿਆਂ ਵਿੱਚ ਸਭ ਤੋਂ ਵੱਡੇ ਨਾਵਾਂ ਵਿੱਚੋਂ ਇੱਕ ਨਾਂ, ਛਤ੍ਰਪਤਿ ਸ਼ਾਹੂ ਜੀ ਮਹਾਰਾਜ ਦਾ ਹੈ।
ਰਾਸ਼ਟਰਪਿਤਾ ਜੋਤਿਰਾਵ ਫੂਲੇ ਵਲੋਂ 1848 ਵਿੱਚ ਸ਼ੁਰੂ ਕੀਤੇ ਗਏ ਸਮਾਜਿਕ ਇਨਕਲਾਬ ਨੂੰ ਅੱਗੇ ਵਧਾਉਣ ਦੀ ਜਿੰਮੇਵਾਰੀ, ਉਨ੍ਹਾਂ ਦੇ ਬਾਅਦ ਛਤ੍ਰਪਤਿ ਸ਼ਾਹੂ ਜੀ ਮਹਾਰਾਜ ਨੇ ਹੀ ਆਪਣੇ ਮੋਢਿਆਂ ਤੇ ਚੁੱਕੀ ਸੀ।
SC, ST, OBC ਨੂੰ ਉਨ੍ਹਾਂ ਨੇ ਆਪਣੇ ਰਾਜ ਕੋਲ੍ਹਾਪੁਰ ਵਿਖੇ ਸਮਾਜੀ, ਸਿੱਖਿਆ, ਆਰਥਿਕ ਅਤੇ ਜੀਵਨ ਦੇ ਸਾਰਿਆਂ ਪੱਖਾਂ ਵਿੱਚ ਅੱਗੇ ਵਧਾਉਣ ਦੇ ਲਈ ਬੇਮਿਸਾਲ ਕੋਸ਼ਿਸ਼ਾਂ ਕੀਤੀਆਂ।
ਉਨ੍ਹਾਂ ਨੇ ਹੀ 26 ਜੁਲਾਈ 1902 ਨੂੰ ਆਪਣੇ ਜਨਮ ਦਿਨ ਦੇ ਮੌਕੇ ਤੇ SC, ST, OBC ਨੂੰ ਆਪਣੇ ਰਾਜ ਦੇ ਪ੍ਰਸ਼ਾਸਨ ਵਿੱਚ 50% ਹਿੱਸੇਦਾਰੀ ਦਿੱਤੀ।
ਆਪਣੇ ਜੀਵਨ ਦੇ ਆਖਰੀ ਦਿਨਾਂ ਵਿੱਚ ਉਨ੍ਹਾਂ ਨੇ ਇਸ ਲਹਿਰ ਨੂੰ ਉਨ੍ਹਾਂ ਦੇ ਬਾਅਦ ਅੱਗੇ ਵਧਾਉਣ ਦੇ ਲਈ ਕੋਲ੍ਹਾਪੁਰ ਦੇ ਨੇੜੇ ਮਨਗਾਓਂ ਪਰਿਸ਼ਦ ਕਰਵਾ ਕੇ ਬਾਬਾਸਾਹਿਬ ਨੂੰ SC, ST, OBC ਦੇ ਆਗੂ ਦੇ ਤੌਰ ਤੇ ਵੀ ਸਥਾਪਿਤ ਕੀਤਾ।
ਪ੍ਰਾਚੀਨ ਭਾਰਤ ਵਿੱਚ ਜਿੱਥੇ ਸਮਰਾਟ ਅਸ਼ੋਕ ਨੇ ਭਾਰਤ ਦੇ ਆਮ ਲੋਕਾਂ ਦੇ ਲਈ ਇੱਕ ਕਲਿਆਣਕਾਰੀ ਰਾਜ ਸਥਾਪਿਤ ਕੀਤਾ, ਓੱਥੇ ਮੌਜੂਦਾ ਭਾਰਤ ਵਿੱਚ ਇਹ ਮਾਣ ਛਤ੍ਰਪਤਿ ਸ਼ਾਹੂ ਜੀ ਮਹਾਰਾਜ ਨੂੰ ਹਾਸਿਲ ਹੋਇਆ।
26 ਜੁਲਾਈ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ।
ਸਤਵਿੰਦਰ ਮਦਾਰਾ
EKTA ਸੰਗਠਨ
(Economic and Knowledge Transformation Association)