ਛੱਜ ਤਾਂ ਬੋਲੇ ਛਾਣਨੀ ਕਿਓਂ ਬੋਲੇ?

(ਸਮਾਜ ਵੀਕਲੀ)

ਅਮਨਦੀਪ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਸੀ। ਉਹ ਆਪਣਾ ਕੰਮ ਬਹੁਤ ਹੀ ਨਿਸ਼ਚੇ ਨਾਲ ਕਰਦੀ। ਬੇਸ਼ਕ ਤਨਖ਼ਾਹ ਘੱਟ ਨਹੀਂ ਸੀ ਤਾਂ ਵੀ ਉਹ ਆਪਣਾ ਸਾਰਾ ਕੰਮ ਸਮੇਂ ਸਿਰ ਕਰ ਲਿਆ ਕਰਦੀ।

ਪ੍ਰਿੰਸੀਪਲ ਸਰ ਦਾ ਛੋਟਾ ਮੁੰਡਾ ਜੋ ਕਿ ਕੁਝ ਖਾਸ ਪੜ੍ਹਿਆ ਲਿਖਿਆ ਨਹੀਂ ਸੀ, ਉਹ ਹਮੇਸ਼ਾਂ ਅਧਿਆਪਕਾਂ ਨੂੰ ਚੰਗਾ ਮਾੜਾ ਬੋਲਦਾ ਰਹਿੰਦਾ ਸੀ, ਸਾਰੇ ਅਧਿਆਪਕਾਂ ਨੂੰ ਵਧੀਆ ਕੰਮ ਕਰਨ ਦੇ ਬਾਵਜੂਦ ਉਸਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸਨ।

ਇੱਕ ਦਿਨ ਉਹ ਅਮਨਦੀਪ ਨੂੰ ਉਲਟਾ ਸਿੱਧਾ ਬੋਲਣ ਲੱਗਾ, ਅਮਨਦੀਪ ਨੂੰ ਬਹੁਤ ਗੁੱਸਾ ਆਇਆ ਤੇ ਉਹਦੇ ਮੂੰਹੋਂ ਸਹਿਜ ਹੀ ਨਿਕਲਿਆ ਕਿ ਛੱਜ ਤਾਂ ਬੋਲੇ ਛਾਣਨੀ ਕਿਓਂ ਬੋਲੇ? ਤੂੰ ਆਪ ਪੜ੍ਹਿਆ ਨਹੀਂ ਤੇ ਪਿਉ ਦੇ ਮਿਹਨਤ ਨਾਲ਼ ਬਣਾਏ ਸਕੂਲ ਵਿੱਚ ਆ ਕੇ ਰੋਹਬ ਮਾਰੀ ਜਾਨਾਂ। ਜੇ ਇੰਨਾ ਹੀ ਸਮਝਦਾਰ ਹੁੰਦਾ ਤਾਂ ਚੰਗੀ ਤਰ੍ਹਾਂ ਪੜ੍ਹ ਕੇ ਆਪਣੇ ਹੀ ਸਕੂਲ ਵਿੱਚ ਅਧਿਆਪਕ ਲੱਗ ਜਾਂਦਾ। ਘੱਟ ਤੋਂ ਘੱਟ ਇੱਕ ਅਧਿਆਪਕ ਦੀ ਤਨਖ਼ਾਹ ਹੀ ਬੱਚਦੀ ਤੇ ਤੈਨੂੰ ਵਿਹਲੇ ਨੂੰ ਕੋਈ ਕੰਮ ਵੀ ਮਿਲ ਜਾਵੇ।

ਅਮਨਦੀਪ ਦੇ ਮੂੰਹੋਂ ਇੰਨੀ ਗੱਲ ਸੁਣ ਕੇ ਉਹ ਚੁੱਪਚਾਪ ਉਥੋਂ ਖਿਸਕ ਗਿਆ।

ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਨਵੀਂ ਸੋਚ