ਨਿਰਜਲਾ ਇਕਾਦਸ਼ੀ ‘ਤੇ ਲਗਾਈ ਛਬੀਲ

ਡੇਰਾਬਸੀ, ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਅੰਬਾਲਾ ਚੰਡੀਗੜ੍ਹ ਮੁੱਖ ਮਾਰਗ ‘ਤੇ ਬ੍ਰਾਹਮਣ ਸਭਾ ਡੇਰਾਬੱਸੀ 359 ਅਤੇ ਭਗਵਾਨ ਪਰਸ਼ੂਰਾਮ ਭਵਨ ਸੰਕੀਰਤਨ ਮੰਡਲੀ ਵੱਲੋਂ ਅੱਜ ਠੰਡੇ ਮਿੱਠੇ ਜਲ, ਛੋਲੇ ਪ੍ਰਸ਼ਾਦ ਅਤੇ ਖਰਬੂਜੇ ਦੇ ਫਲ ਵੰਡ ਕੇ ਨਿਰਜਲਾ ਇਕਾਦਸ਼ੀ ਦਾ ਤਿਉਹਾਰ ਮਨਾਇਆ ਗਿਆ!

ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਰਵਿੰਦਰ ਵੈਸ਼ਨਵ ਨੇ ਦੱਸਿਆ ਕਿ ਮਹਿਲਾ ਸੰਕੀਰਤਨ ਮੰਡਲ ਦੀ ਪ੍ਰਧਾਨ ਅਤੇ ਉਨ੍ਹਾਂ ਦੇ ਸਮੂਹ ਵਰਕਰਾਂ ਨੇ ਬ੍ਰਾਹਮਣ ਸਭਾ ਦੇ ਸਹਿਯੋਗ ਨਾਲ ਜਲ ਛਕਾਇਆ ਅਤੇ ਇਸ ਸੇਵਾ ਦਾ ਲਾਭ ਅੰਬਾਲਾ ਚੰਡੀਗੜ੍ਹ ਮੇਨ ‘ਤੇ ਆਉਣ ਵਾਲੇ ਰਾਹਗੀਰਾਂ ਅਤੇ ਸਰਸਵਤੀ ਵਿਹਾਰ ਕਲੋਨੀ ਦੇ ਵਸਨੀਕਾਂ ਨੇ ਲਿਆ! ਵੈਸ਼ਨਵ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਭਵਨ ਦੀ ਪਹਿਲੀ ਮੰਜ਼ਿਲ ‘ਤੇ ਸ਼ਨੀ ਭਗਵਾਨ ਦੀ ਮੂਰਤੀ ਸਥਾਪਿਤ ਕਰਨ ਤੋਂ ਬਾਅਦ ਹੋਰ ਸਨਾਤਨ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਸਤਿਸੰਗ ਹਾਲ ਅਤੇ ਸਾਧੂ ਨਿਵਾਸ ‘ਚ ਲੈਂਟਰ ਪਾਉਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ |

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤਾਪ
Next articleਨਹਿਰੂ ਯੁਵਾ ਕੇਂਦਰ ਸੰਗਰੂਰ ਦੁਆਰਾ ਮਿਲਟਸ ਖੁਰਾਕ ਮੇਲੇ ਦਾ ਆਯੋਜਨ ਕੀਤਾ ਗਿਆ