(ਸਮਾਜ ਵੀਕਲੀ)
ਤੂੰ ਉਸ ਪਾਸੇ ਮੈਂ ਇਸ ਪਾਸੇ
ਚਲ ਆ ਸ਼ਤਰੰਜ ਵੀ ਖੇਡ ਲਈਏ
ਦਿਲ ਦੋ ਦੋ ਭਾਵੇਂ ਇੱਕੋ ਨੇ
ਪਰ ਤਿੰਨ ਪੰਜ ਵੀ ਖੇਡ ਲਈਏ
ਹੈ ਹੁਣ ਤਾਂ ਮੋਹਰਾ ਹੱਥ ਤੇਰੇ ਚਲ ਪੈ ਦਿਮਾਗੀ ਚਾਲ ਉੱਤੇ
ਅੱਖ ਤੇਰੀ ਵੀ ਅੱਖ ਮੇਰੀ ਵੀ ਬਸ ਟੀਕੀ ਹੋਈ ਏ ਮਾਲ ਉੱਤੇ
ਤੂੰ ਘੜਦਾ ਰਹੀਂ ਸਕੀਮਾਂ ਨੂੰ
ਕੋਈ ਮੈਂ ਵੀ ਤਾਂ ਹੱਲ ਲੱਭ ਲੈਣਾ
ਜੇ ਅੱਗੇ ਲੰਘਿਆ ਦਿਸਿਆ ਤੂੰ
ਮੈਂ ਪਾ ਤੇਰੇ ਨਾਲ਼ ਯੱਭ ਲੈਣਾ
ਜੇ ਰੌਲ਼ਾ ਸਾਡਾ ਪੈ ਗਿਆ ਗੱਲ ਫੇਰ ਚਲੀ ਜਾਊ ਸਾਲ ਉੱਤੇ
ਅੱਖ ਤੇਰੀ ਵੀ ਅੱਖ ਮੇਰੀ ਵੀ ਬਸ ਟੀਕੀ ਹੋਈ ਏ ਮਾਲ ਉੱਤੇ
ਹੈ ਤੇਰੇ ਲਈ ਵੀ ਮੇਰੇ ਲਈ
ਏਹ ਜੂਆ ਸੌਦਾ ਹਾਨੀ ਦਾ
ਘਰ ਰੁਲ਼ ਜਾਵਣਗੇ ਦੋਵਾਂ ਦੇ
ਤੂੰ ਫ਼ਿਕਰ ਕਰ ਜਿੰਦਗਾਨੀ ਦਾ
ਏਹ ਜਿੱਤ ਹਾਰ ਦੀ ਬਾਜੀ ਹੀ ਬਸ ਅਟਕੀ ਹੋਈ ਖਿਆਲ ਉੱਤੇ
ਅੱਖ ਤੇਰੀ ਵੀ ਅੱਖ ਮੇਰੀ ਵੀ ਬਸ ਟੀਕੀ ਹੋਈ ਏ ਮਾਲ ਉੱਤੇ
ਚਲ ਜਿੱਤਣ ਵਾਲਿਆ ਚਲ ਚੱਲੀਏ
ਮੈਂ ਫੜਿਆ ਸੀ ਉਧਾਰ ਹੁਣੇ
ਤੂੰ ਰੇਲ ਦੀ ਟਿਕਟ ਕਟਾਈ ਏ
ਮੈਂ ਬੱਸ ਚ ਟੁਰਜੂੰ ਯਾਰ ਹੁਣੇ
ਤੂੰ ਜਿਸ ਡੱਬੇ ਵਿੱਚ ਬੈਠੇਂਗਾ ਪਰ ਸੁੱਤਾ ਹੋਊ ਧਾਲੀਵਾਲ਼ ਉੱਤੇ
ਅੱਖ ਤੇਰੀ ਵੀ ਅੱਖ ਮੇਰੀ ਵੀ ਬਸ ਟੀਕੀ ਹੋਈ ਏ ਮਾਲ ਉੱਤੇ
ਧੰਨਾ ਧਾਲੀਵਾਲ਼
:-9878235714
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly