ਕੈਮਿਸਟ ਐਸੋਸੀਏਸ਼ਨ ਭੀਖੀ ਵਲੋਂ ਖੂਨਦਾਨ ਕੈਂਪ ਆਯੋਜਿਤ, 31 ਯੁਨਿਟ ਖੂਨ ਇਕੱਤਰ

ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ ) ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਦੀ 50ਵੀਂ ਵਰ੍ਹੇਗੰਢ ਅਤੇ ਸੰਸਥਾ ਦੇ ਪ੍ਰਧਾਨ ਜੇ.ਐਸ. ਸ਼ਿੰਦੇ ਦੇ 75ਵੇਂ ਜਨਮਦਿਨ ਮੌਕੇ ਕੈਮਿਸਟ ਐਸੋਸੀਏਸ਼ਨ ਭੀਖੀ ਵਲੋਂ ਸਥਾਨਕ ਡੇਰਾ ਬਾਬਾ ਗੁੱਦੜ ਸ਼ਾਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਹਰ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦੀ ਜਿੰਦਗੀ ਨੂੰ ਬਚਾਇਆ ਜਾ ਸਕੇ। ਕੈਂਪ ਦੌਰਾਨ ਪੰਜਾਬ ਬਲੱਡ ਸੈਂਟਰ ਬਠਿੰਡਾ ਦੀ ਟੀਮ ਵਲੋਂ 31 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਬਾਲਕ ਦਾਸ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ, ਸਟੇਟ ਐਵਾਰਡ ਮਾ. ਵਰਿੰਦਰ ਸੋਨੀ, ਕੋਂਸਲਰ ਰਾਮ ਸਿੰਘ ਚਹਿਲ, ਕੋਂਸਲਰ ਬਾਬਾ ਸੁਖਰਾਜ ਦਾਸ, ਬਲਵਿੰਦਰ ਸ਼ਰਮਾ, ਆਸ਼ੂ ਅਸਪਾਲ, ਰਾਜ ਕੁਮਾਰ ਰਾਜੂ, ਸੁਰੇਸ਼ ਕੁਮਾਰ ਸ਼ਸ਼ੀ, ਇੰਦਰਜੀਤ ਸਿੰਘ, ਕੁਲਵੰਤ ਸਿੰਘ, ਡਾ. ਰਣਜੀਤ ਸਿੰਘ ਕੱਪੀ, ਅਰੁਣ ਕੁਮਾਰ, ਗੋਰਾ ਲਾਲ, ਰਣਬੀਰ ਸਿੰਘ, ਦਰਸ਼ਨ ਸਿੰਘ ਹੀਰੋਂ ਕਲਾਂ, ਅਮਨ ਸ਼ਰਮਾ, ਜਗਸੀਰ ਸਿੰਘ, ਯਾਦਵਿੰਦਰ ਸਿੰਘ ਕਾਲਾ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਲਬੀਰ ਸਿੰਘ ਬੱਬੀ ਨਾਲ ਭੁਮੱਦੀ ਵਿਚ ਰੂਬਰੂ ਐਤਵਾਰ ਨੂੰ
Next articleਇਲਾਕੇ ਦੇ ਅਣਗਿਣਤ ਨੌਜਵਾਨ ਨਸ਼ੇ ਦੀ ਦਲਦਲ ‘ਚ ਫਸੇ, ਪਿੰਡ ਛੋਕਰਾਂ ਦੇ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਣ ਮੌਤ