ਬੈਂਕਾਕ (ਸਮਾਜ ਵੀਕਲੀ): ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਬਾਹਰਵਾਰ ਰਸਾਇਣ ਫੈਕਟਰੀ ’ਚ ਅੱਜ ਤੜਕੇ ਹੋਏ ਜ਼ੋਰਦਾਰ ਧਮਾਕੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 62 ਹੋਰ ਫੱਟੜ ਹੋ ਗਏ। ਧਮਾਕੇ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹੋਰ ਧਮਾਕਿਆਂ ਅਤੇ ਜ਼ਹਿਰੀਲੀ ਗੈਸ ਫੈਲਣ ਦੇ ਖ਼ਦਸ਼ੇ ਕਾਰਨ ਨੇੜਲੇ ਇਲਾਕਿਆਂ ’ਚੋਂ ਲੋਕਾਂ ਨੂੰ ਕੱਢਿਆ ਗਿਆ ਹੈ।
ਸੁਵਰਨਭੂਮੀ ਹਵਾਈ ਅੱਡੇ ਨੇੜੇ ਫੋਮ ਅਤੇ ਪਲਾਸਟਿਕ ਦੇ ਪੈਲੇਟ ਬਣਾਉਣ ਵਾਲੀ ਫੈਕਟਰੀ ’ਚ ਅੱਗ ਤੜਕੇ ਕਰੀਬ ਤਿੰਨ ਵਜੇ ਲੱਗੀ। ਇਸ ਮਗਰੋਂ ਫੈਕਟਰੀ ’ਚ ਕਈ ਧਮਾਕੇ ਹੋਏ। ਅੱਗ ’ਤੇ ਕਈ ਘੰਟਿਆਂ ਮਗਰੋਂ ਕਾਬੂ ਪਾ ਲਿਆ ਗਿਆ ਪਰ ਰਸਾਇਣ ਨਾਲ ਭਰੇ ਵੱਡੇ ਟੈਂਕ ’ਚ ਅਜੇ ਵੀ ਅੱਗ ਲੱਗੀ ਹੋਈ ਸੀ। ਦੁਪਹਿਰ ਬਾਅਦ ਤੱਕ ਆਕਾਸ਼ ’ਚ ਸੰਘਣਾ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਸੀ।
ਹੈਲੀਕਾਪਟਰਾਂ ਰਾਹੀਂ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਫ਼ਲਤਾ ਨਹੀਂ ਮਿਲੀ। ਅਧਿਕਾਰੀਆਂ ਮੁਤਾਬਕ ਧਮਾਕੇ ’ਚ 62 ਵਿਅਕਤੀ ਜ਼ਖ਼ਮੀ ਹੋੲੇ ਹਨ ਜਿਨ੍ਹਾਂ ’ਚ ਅੱਗ ਬੁਝਾਊ ਅਮਲੇ ਦੇ ਮੈਂਬਰ ਅਤੇ ਬਚਾਅ ਕਰਮੀ ਵੀ ਸ਼ਾਮਲ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly