ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਭਾਰਤ ਵਿਕਾਸ ਪਰਿਸ਼ਦ ਵਲੋਂ ਵਾਤਾਵਰਣ ਦੀ ਸੰਭਾਲ ਅਤੇ ਖਾਦ ਪਦਾਰਥਾਂ ਵਿੱਚ ਵੱਧਦੇ ਰਸਾਇਣਾਂ ਦੇ ਪ੍ਰਭਾਵ ਵਿਸ਼ੇ ਤੇ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਬੈਠਕ ਕੀਤੀ ਗਈ। ਇਸ ਮੌਕੇ ਤੇ ਸੰਜੀਵ ਅਰੋੜਾ ਨੇ ਕਿਹਾ ਕਿ ਵਾਤਾਵਰਣ ਸੰਭਾਲ ਗੱਲਾਂ ਨਾਲ ਹੀ ਨਹੀਂ ਬਲਕਿ ਇਸ ਦੇ ਲਈ ਜ਼ਮੀਨੀ ਪੱਧਰ ਤੇ ਵੀ ਯਤਨ ਕਰਨ ਨਾਲ ਵੀ ਸੰਭਵ ਹੋ ਸਕੇਗਾ। ਉਨ੍ਹਾਂ ਨੇ ਕਿਹਾ ਕਿ ਵਿਗੜਦੇ ਵਾਤਾਵਰਣ ਸੰਤੁਲਨ ਦੇ ਲਈ ਮਾਨਵ ਸਭ ਤੋਂ ਵੱਧ ਜ਼ਿੰਮੇਦਾਰ ਹੈ ਕਿਉਂਕਿ ਮਾਨਵ ਘੱਟ ਸਮੇਂ ਵਿੱਚ ਜ਼ਿਆਦਾ ਮੁਨਾਫਾ ਲੈਣ ਦੇ ਚੱਕਰ ਵਿੱਚ ਜਿੱਥੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਰਨ ਵਿੱਚ ਲਗਾ ਹੋਇਆ ਹੈ ਉਥੇ ਕਣਕ, ਮੱਕੀ, ਫਲ ਅਤੇ ਸਬਜ਼ੀਆਂ ਵਿੱਚ ਵੱਧਦਾ ਰਸਾਇਣ ਦਾ ਪ੍ਰਭਾਵ ਵੀ ਇਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਐਨਾ ਹੀ ਨਹੀ ਮਿਠਾਈਆਂ ਵਿੱਚ ਵੱਧਦੇ ਸਕ੍ਰੀਨ ਤੇ ਪ੍ਰਯੋਗ ਅਤੇ ਸਿੰਥੈਟਿਕ ਮਿਠਾਈਆ ਦੇ ਚਲਨ ਨਾਲ ਵੀ ਮਾਨਵ ਜੀਵਨ ਅਤੇ ਵਾਤਾਵਰਣ ਤੇ ਵਿਪਰੀਤ ਅਸਰ ਪੈ ਰਿਹਾ ਹੈ ਜਿਸ ਨੂੰ ਰੋਕਣ ਦੇ ਲਈ ਜਿਥੇ ਸਬੰਧਿਤ ਵਿਭਾਗ ਨੂੰ ਪੂਰੀ ਸਖਤੀ ਦੇ ਨਾਲ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਉਥੇ ਸਮਾਜ ਸੇਵੀ ਅਤੇ ਵਾਤਾਵਰਣ ਸੰਭਾਲ ਦੇ ਕਾਰਜਾਂ ਵਿੱਚ ਲੱਗੀਆਂ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਤਾਂਕਿ ਰਸਾਇਣਯੁਕਤ ਵਸਤੂਆਂ ਦਾ ਪ੍ਰਯੋਗ ਨਾ ਕੀਤਾ ਜਾ ਸਕੇ। ਸੰਜੀਵ ਅਰੋੜਾ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਫਲਾਂ ਨੂੰ ਪਕਾਉਣ ਦੇ ਲਈ ਜਿੱਥੇ ਪੌਟਾਸ਼ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਸੀ ਉਥੇ ਹੁਣ ਚਾਈਨਾ ਦੁਆਰਾ ਤਿਆਰ ਪਾਊਡਰ ਦਾ ਪ੍ਰਯੋਗ ਵੱਧਣ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਾਊਡਰ ਬਹੁਤ ਹਾਨੀਕਾਰਕ ਹੈ। ਜਿਸ ਤੇ ਰੋਕ ਲਗਾਇਆ ਜਾਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਤੇ ਰਾਜਿੰਦਰ ਮੋਦਗਿਲ, ਐਚ.ਕੇ.ਨਕੜਾ, ਐਨ.ਕੇ.ਗੁਪਤਾ ਅਤੇ ਐਮ.ਪੀ.ਸਿੰਘ ਨੇ ਕਿਹਾ ਕਿ ਵਾਤਾਵਰਣ ਨਾਲ ਛੇੜਛਾੜ ਦੇ ਨਤੀਜੇ ਸਾਨੂੰ ਭੁਗਤਣੇ ਪੈ ਰਹੇ ਹਨ ਅਤੇ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ ਕਿਉਂਕਿ ਤਦ ਤੱਕ ਇਨਾਂ ਸਭ ਤੇ ਕਾਬੂ ਪਾਉਣਾ ਅਸੰਭਵ ਹੋ ਚੁੱਕਿਆ ਹੋਵੇਗਾ। ਉਨ੍ਹਾਂ ਨੇ ਫਲ ਵੇਚਣ ਵਾਲਿਆਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਲਾਂ ਅਤੇ ਸਬਜ਼ੀਆਂ ਨੂੰ ਪਕਾਉਣ ਦੇ ਲਈ ਕਿਸੀ ਵੀ ਪ੍ਰਕਾਰ ਦੇ ਰਸਾਇਣ ਅਤੇ ਮਸਾਲੇ ਦਾ ਪ੍ਰਯੋਗ ਨਾ ਕਰਨ ਅਤੇ ਹਲਵਾਈਆ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੰਥੈਟਿਕ ਰਸਾਂ ਅਤੇ ਮਿਠਾਈਆ ਤੋਂ ਪਰਹੇਜ਼ ਕਰਨ ਤਾਂਕਿ ਇਸ ਦਾ ਵਾਤਾਵਰਨ ਅਤੇ ਮਾਨਵ ਦੀ ਸਿਹਤ ਤੇ ਮਾੜਾ ਪ੍ਰਭਾਵ ਨਾ ਪਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly