ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਾਣਯੋਗ ਅਦਾਲਤ ਸ਼੍ਰੀਮਤੀ ਤਨਵੀ ਗੁਪਤਾ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਸੁਨਾਮ ਵੱਲੋਂ ਚੈੱਕ ਬਾਉਂਸ ਦੇ ਕੇਸ ਦਾ ਫ਼ੈਸਲਾ ਸੁਣਾਉਦਿਆ ਦੋਸ਼ੀ ਦਰਸ਼ਨ ਸਿੰਘ ਪੁੱਤਰ ਚੇਤ ਸਿੰਘ ਪ੍ਰੋਪਰਾਇਟਰ ਮੈ/ਸ ਗੁਰੂ ਨਾਨਕ ਟਰੇਡਿੰਗ ਕੰਪਨੀ ਪਿੰਡ ਤਲਵਾੜਾ ਜ਼ਿਲਾ ਫਤਿਹਾਬਾਦ (ਹਰਿਆਣਾ) ਨੂੰ 204000/- ਰੁਪੈ ਦਾ ਚੈੱਕ ਬਾਊਂਸ ਹੋਣ ਦੇ ਕੇਸ ਵਿੱਚ ਸੀਨੀਅਰ ਐਡਵੋਕੇਟ ਸ੍ਰੀ ਅਨਿਲ ਕੁਮਾਰ ਸਿੰਗਲਾ ਅਤੇ ਵਿਵੇਕ ਸਿੰਗਲਾ ਦੀਆ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਇੱਕ ਸਾਲ ਦੀ ਸਜ਼ਾ ਅਤੇ 204000/- ਬਤੌਰ ਮੁਆਵਜ਼ਾ ਮੁੱਦਈ ਕਰੋਪ ਆਰਗੈਨਿਕਸ ਪ੍ਰਾਈਵੇਟ ਲਿਮਿਟਿਡ (ਕੋਪਲ) ਸੂਲਰ ਘਰਾਟ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ । ਇਸ ਸੰਬੰਧੀ ਸੁਨਾਮ ਬਾਰ ਐਸੋਸੀਏਸਨ ਦੇ ਸਾਬਕਾ ਵਾਈਸ ਪ੍ਰਧਾਨ ਵਕੀਲ ਵਿਵੇਕ ਸਿੰਗਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰੂ ਨਾਨਕ ਟਰੇਡਿੰਗ ਕੰਪਨੀ ਤਲਵਾੜਾ ਨੂੰ ਕੋਪਲ ਕੰਪਨੀ ਵੱਲੋਂ ਕੀੜੇ ਮਾਰ ਦਵਾਈਆਂ ਸਪਲਾਈ ਕੀਤੀਆਂ ਗਈਆਂ ਸਨ ਜਿਸ ਬਦਲੇ ਫਰਮ ਦੇ ਮਾਲਿਕ ਦਰਸ਼ਨ ਸਿੰਘ ਨੇ ਕੰਪਨੀ ਨੂੰ ਚੈੱਕ ਦਿੱਤਾ ਸੀ। ਜਦੋ ਇਹ ਚੈੱਕ ਬੈਂਕ ਵਿੱਚ ਪੇਸ਼ ਕੀਤਾ ਗਿਆ ਤਾਂ ਫਰਮ ਦੇ ਖਾਤੇ ਵਿੱਚ ਪੈਸੇ ਨਾ ਹੋਣ ਕਰਕੇ ਇਹ ਚੈੱਕ ਬਾਊਂਸ ਹੋ ਗਿਆ । ਉਸ ਤੋਂ ਬਾਅਦ ਕੰਪਨੀ ਵੱਲੋਂ ਇਹ ਮਾਮਲਾ ਸੀਨੀਅਰ ਵਕੀਲ ਅਨਿਲ ਕੁਮਾਰ ਸਿੰਗਲਾ ਰਾਹੀ ਮਾਣਯੋਗ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ। ਮਾਣਯੋਗ ਅਦਾਲਤ ਨੇ ਵਕੀਲ ਸਿੰਗਲਾ ਦੀਆਂ ਦਲੀਲਾਂ ਤੋ ਬਾਅਦ ਦੋਸ਼ੀ ਧਿਰ ਨੂੰ ਇੱਕ ਸਾਲ ਦੀ ਸਜ਼ਾ ਅਤੇ 204000/- ਬਤੌਰ ਮੁਆਵਜ਼ਾ ਕੋਪਲ ਕੰਪਨੀ ਨੂੰ ਅਦਾ ਕਰਨ ਦਾ ਹੁਕਮ ਕੀਤਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly