ਕਾਇਆ ਕਲਪ ਮੁਹਿੰਮ ਤਹਿਤ ਸੀ.ਐਚ.ਸੀ. ਟਿੱਬਾ ਦੀ ਚੈਕਿੰਗ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਵੱਛ ਭਾਰਤ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਦੇ ਮੰਤਵ ਨਾਲ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ ਕਾਇਆ ਕਲਪ ਮੁਹਿੰਮ ਤਹਿਤ ਡਾ. ਮੋਹਨਪ੍ਰੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਟਿੱਬਾ ਅਤੇ ਡਾ. ਮੇਧਾ ਸੇਠੀ ਕਾਇਆ ਕਲਪ ਮੁਹਿੰਮ ਦੇ ਨੋਡਲ ਅਫਸਰ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਹਸਪਤਾਲ ਦੀ ਕਾਇਆ ਕਲਪ ਤਹਿਤ ਚੈਕਿੰਗ ਕੀਤੀ ਗਈ।ਇਹ ਚੈਕਿੰਗ ਡਾ. ਗੁਰਬੀਰ ਸਿੰਘ ਢਿੱਲੋਂ ਕਾਇਆ ਕਲਪ ਜਿਲਾ ਨੋਡਲ ਅਫ਼ਸਰ ਅਮ੍ਰਿੰਤਸਰ ਅਤੇ ਡਾ. ਵਰੁਣ ਜੋਸ਼ੀ ਏ.ਐਚ.ਏ. ਡੀ.ਐਮ.ਸੀ ਦਫਤਰ ਅੰਮ੍ਰਿਤਸਰ ਵੱਲੋਂ ਕੀਤੀ ਗਈ ਹੈ। ਚੈਕਿੰਗ ਦੌਰਾਨ ਟੀਮ ਨੇ ਵੱਖ-ਵੱਖ ਰਜਿਸਟਰਾਂ ਅਤੇ ਸਰਕਾਰੀ ਗਤੀਵਿਧਿਆ ਦਾ ਮੈਨਟੇਨ ਰਜਿਸਟਰਾਂ ਅਤੇ ਲੋਕਾਂ ਨੂੰ ਹਸਪਤਾਲ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਚੈਕ ਕੀਤਾ।

ਚੈਕਿੰਗ ਵਿੱਚ ਟੀਮ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ, ਜਰਨਲ ਵਾਰਡ, ਜੱਚਾ-ਬੱਚਾ ਵਾਰਡ ਲੇਬਰ ਰੂਮ, ਡੇਂਗੂ ਵਾਰਡ, ਦਫਤਰ, ਲੈਬ, ਐਕਸ-ਰੇ ਰੂਮ, ਡਾਕਟਰਾਂ ਦੇ ਕਮਰੇ, ਦਵਾਈਆਂ ਦਾ ਸਟੋਰ ਸਾਈਓ ਮੈਡੀਕਲ ਵੈਸਟ ਰੂਮ, ਬੀ.ਈ.ਈ ਰੂਮ ਸਟਾਫ ਪਾਰਕਿੰਗ, ਜਰਨਲ ਪਾਰਕਿੰਗ, ਅਤੇ ਸੀ.ਐਚ.ਸੀ. ਟਿੱਬਾ ਹਸਪਤਾਲ ਨੂੰ ਕਵਰ ਕਰਦੀ ਸਾਰੀ ਇਮਾਰਤ ਵਿੱਚ ਸਾਫ-ਸਫਾਈ ਪੱਖੋਂ ਸਾਰੀ ਜਾਂਚ-ਪੜਤਾਲ ਕੀਤੀ। ਹਸਪਤਾਲ ਦੇ ਕੈਂਪਸ ਵਿੱਚ ਬਣਾਏ ਗਏ ਹਰਬਲ ਗਾਰਡਨ ਵੀ ਚੈੱਕ ਕੀਤਾ ਇਸ ਤੋਂ ਇਲਾਵਾ ਸਰਕਾਰ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਸਪਤਾਲ ਵਿੱਚ ਦਰਸਾਏ ਗਏ ਸਿਹਤ ਸਬੰਧੀ ਪੋਸਟਰ ਅਤੇ ਫਲੈਕਸ, ਨਿਰਦੇਸ਼ ਦੇਣ ਵਾਲੇ ਗਾਇਡ-ਮੈਪ ਆਦਿ ਵੀ ਚੈੱਕ ਕੀਤਾ।

ਇਸ ਤੋਂ ਇਲਾਵਾ ਚੈਕਿੰਗ ਟੀਮ ਨੇ ਹਸਪਤਾਲ ਦਾ ਸਟਾਫ ਅਤੇ ਮਰੀਜਾਂ ਤੋਂ ਸਵਾਲ -ਜਵਾਬ ਵੀ ਕੀਤੇ ।ਇਸ ਮੌਕੇ ਡਾ. ਮਨਪ੍ਰੀਤ ਸਿੰਘ, ਡਾ. ਤਵਨੀਤ ਸਿੰਘ ( ਬੱਚਿਆ ਦੇ ਮਾਹਰ ਡਾਕਟਰ )ਡਾ. ਨੇਹਾ ਜਰਿਆਲ, ਡਾ. ਸੂਰਜ ਸ਼ਰਮਾ, ਸਿਮਰਜੀਤ ਕੌਰ ਨਰਸਿੰਗ ਸਿਸਟਰ, ਬਲਾਕ ਐਕਸਟੈਂਸ਼ਨ ਐਜੂਕੇਟਰ ਸੁਸਮਾ, ਬਲਵਿੰਦਰ ਸਿੰਘ ਫਾਰਮੇਸੀ ਅਫਸਰ, ਅਮਨਪ੍ਰੀਤ ਸਿੰਘ, ਕੋਮਲ ਰਾਣੀ ਐਮ.ਐਨ.ਟੀ. ਨਵਕਿਰਨ ਕੌਰ ਰੇਡਿਓਗਰਾਫਰ, ਰਣਬੀਰ ਕੌਰ, ਦਲਜੀਤ ਕੌਰ ਅਤੇ ਗੁਰਪੀਤ ਕੌਰ ਸਟਾਫ ਨਰਸ, ਪਰਮਜੀਤ ਕੌਰ ਆਸਾ ਵਰਕਤ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ ਹਾਜਰ ਸੀ।

 

Previous articleਰੋਮੀ ਘੜਾਮੇਂ ਵਾਲ਼ਾ ਹੋਏ ਕੁਰੂਕਸ਼ੇਤਰ ਯੂਨੀਵਰਸਿਟੀ ਖੋਜਾਰਥੀਆਂ ਦੇ ਰੂਬਰੂ
Next articleਭਾਰਤ ਮੁਕਤੀ ਮੋਰਚਾ ਅਤੇ ਬਹੁਜਨ ਕ੍ਰਾਂਤੀ ਮੋਰਚਾ ਦੇ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਡੀ ਸੀ ਨੂੰ ਦਿੱਤਾ ਮੰਗ ਪੱਤਰ