ਕੁੱਲ 19 ਐਵਾਰਡ ਪ੍ਰਾਪਤ ਕਰ ਰਾਜ ਭਰ ਵਿਚ ਮੋਹਰੀ ਰਿਹਾ ਕਪੂਰਥਲਾ
ਡਿਪਟੀ ਕਮਿਸ਼ਨਰ ਵਲੋਂ ਸੁਧਾਰ ਮੁਹਿੰਮ ਨੂੰ ਹੋਰ ਤੇਜ ਕਰਨ ਦਾ ਸੱਦਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਿਹਤ ਵਿਭਾਗ ਕਪੂਰਥਲਾ ਨੇ ਸਵੱਛ ਭਾਰਤ ਤਹਿਤ ਚਲਾਈ ਗਈ ਕਾਇਆ ਕਲਪ ਮੁਹਿੰਮ ਵਿੱਚ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਇਆ ਕਲਪ ਮੁਹਿੰਮ ਵਿਚ ਸੀ.ਐਚ.ਸੀ. ਭਾਣੋਲੰਗਾ ਅਤੇ ਯੂ.ਪੀ.ਐਚ.ਸੀ. ਹਦਿਆਬਾਦ ਸੂਬੇ ਵਿਚ ਪਹਿਲੇ ਸਥਾਨ ਤੇ ਰਹੇ ਹਨ। ਜਿਲੇ ਦੀਆਂ ਵੱਖ -ਵੱਖ ਸਿਹਤ ਸੰਸਥਾਵਾਂ ਨੇ ਕੁੱਲ 19 ਐਵਾਰਡ ਜਿੱਤੇ ਹਨ ਜਿਨ੍ਹਾਂ ਦਾ ਅੰਕੜਾ ਪੰਜਾਬ ਦੇ ਸਾਰੇ ਜਿਲਿ੍ਆ ਨਾਲੋਂ ਵੱਧ ਹੈ। ਇਸ ਸਬੰਧੀ ਐਵਾਰਡ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵੱਲੋਂ ਅਮ੍ਰਿੰਤਸਰ ਵਿਖੇ ਹੋਏ ਸਟੇਟ ਪੱਧਰੀ ਸਮਾਰੋਹ ਦੌਰਾਨ ਭੇਂਟ ਕੀਤੇ ਗਏ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਪ੍ਰਾਪਤੀ ਉਪਰ ਸਿਹਤ ਵਿਭਾਗ ਸਮੇਤ ਸਮੁੱਚੇ ਜਿਲਾ ਪ੍ਰਸ਼ਾਸ਼ਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਿਹਤ ਸਹੂਲਤਾਂ ਵਿਚ ਸੁਧਾਰ ਦੀ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।
ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਸਿਹਤ ਕੇਂਦਰਾਂ ਦੀ ਗੁਣਵੱਤਾ ਨੂੰ ਵੇਸਟ ਮੈਨੇਜਮੈਂਟ, ਹਾਈਜੀਨ ਪ੍ਰਮੋਸ਼ਨ, ਸਪੋਰਟ ਸਰਵਿਸ ਤੇ ਇੰਨਫੈਕਸ਼ਨ ਕੰਟਰੋਲ ਮੈਨੇਜਮੈਂਟ ਆਦਿ ਬਿੰਦੂਆਂ ਦੇ ਆਧਾਰ ਉਪਰ ਪਰਖਿਆ ਜਾਂਦਾ ਹੈ ਜਿਸ ਵਿਚ ਸੀ.ਐਚ.ਸੀ.ਭਾਣੋਲੰਗਾ ਅਤੇ ਯੂ.ਪੀ.ਐਚ.ਸੀ.ਹਦਿਆਬਾਦ ਸਟੇਟ ਵਿਚ ਪਹਿਲੇ ਪੱਧਰ ਤੇ ਰਹੇ।
ਕਾਇਆ ਕਲਪ ਮੁਹਿੰਮ ਦੇ ਜਿਲਾ ਪ੍ਰੋਗਰਾਮ ਅਫਸਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਸਫਾਈ ਵਿਵਸਥਾ, ਇੰਨਫੈਕਸ਼ਨ ਕੰਟਰੋਲ ਆਦਿ ਨੂੰ ਵਧਾਵਾ ਦੇਣਾ ਇਸ ਮੁਹਿੰਮ ਦਾ ਉਦੇਸ਼ ਹੈ।
ਡਾ.ਸਾਰਿਕਾ ਦੁੱਗਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਇੱਕ ਸਿਹਤ ਸੰਸਥਾ ਨੂੰ 300 ਦੇ ਕਰੀਬ ਪੈਰਾਮੀਟਰਾਂ ਉਪਰ ਪੂਰਾ ਉਤਰਣਾ ਜਰੂਰੀ ਹੈ ਜੋਕਿ ਆਪਣੇ ਆਪ ਵਿੱਚ ਚੁਣੌਤੀ ਹੈ। ਐਵਾਰਡ ਪ੍ਰਾਪਤ ਕਰਨ ਵਾਲੀਆਂ ਸਿਹਤ ਸੰਸਥਾਵਾਂ ਵਿਚ ਐਸ.ਡੀ.ਐਚ.ਫਗਵਾੜਾ, ਸੀ.ਐਚ.ਸੀ.ਕਾਲਾ ਸੰਘਿਆ, ਸੀ.ਐਚ.ਸੀ.ਬੇਗੋਵਾਲ, ਸੀ.ਐਚ.ਸੀ.ਪਾਂਛਟ, ਸੀ.ਐਚ.ਸੀ.ਫੱਤੂਢਿੰਗਾ, ਪੀ.ਐਚ.ਸੀ.ਢਿਲਵਾਂ, ਪੀ.ਐਚ.ਸੀ.ਸੁਰਖਪੁਰ, ਪੀ.ਐਚ.ਸੀ.ਡਡਵਿੰਡੀ, ਪੀ.ਐਚ.ਸੀ.ਭਾਣੋਲੰਗਾ, ਯੂ.ਪੀ.ਐਚ.ਸੀ.ਹਦਿਆਬਾਦ, ਪੀ.ਐਚ.ਸੀ.ਅਠੋਲੀ, ਯੂ.ਪੀ.ਐਚ.ਸੀ.ਰਾਇਕਾ ਮੁੱਹਲਾ, ਪੀ.ਐਚ.ਸੀ.ਖਾਲੂ, ਪੀ.ਐਚ.ਸੀ.ਸਪਰੋੜ, ਪੀ.ਐਚ.ਸੀ.ਪਰਮਜੀਤਪੁਰ, ਪੀ.ਐਚ.ਸੀ.ਪਲਾਹੀ, ਹੰਬੋਵਾਲ, ਸੂਜੋ ਕਾਲੀਆ,ਢੁਢੀਆਵਾਲ ਨੇ ਵੱਖ ਵੱਖ ਰੈਂਕ ਪ੍ਰਾਪਤ ਕਰ ਐਵਾਰਡ ਹਾਸਲ ਕੀਤੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly