HOME *ਚੌਧਰੀ ਹਰਮੇਸ਼ ਲਾਲ ਸਾਬਕਾ ਸਰਪੰਚ ਥਾਨਵਾਲਾ ਇੱਕ ਨੇਕ ਰੂਹ ਸਨ-ਅਜੇ ਮੰਗੂਪੁਰ ਜ਼ਿਲ੍ਹਾ...

*ਚੌਧਰੀ ਹਰਮੇਸ਼ ਲਾਲ ਸਾਬਕਾ ਸਰਪੰਚ ਥਾਨਵਾਲਾ ਇੱਕ ਨੇਕ ਰੂਹ ਸਨ-ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*

3
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਦੇ ਪਿੰਡ-ਥਾਨਵਾਲਾ ਤੋਂ ਕਾਂਗਰਸੀ ਸਾਬਕਾ ਸਰਪੰਚ ਚੌਧਰੀ ਹਰਮੇਸ਼ ਲਾਲ ਥਾਨਵਾਲਾ ਜੀ ਜੋ ਕਿ ਬੀਤੇ ਦਿਨੀ ਆਪਣੀ ਸਾਂਸਾਰਿਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ ਸਨ। ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸਰਪੰਚ ਸਾਹਿਬ ਇੱਕ ਨੇਕ ਰੂਹ ਸਨ, ਪੂਰੇ ਪਿੰਡ ਨੂੰ ਆਪਣਾ ਪਰਿਵਾਰ ਮੰਨਦੇ ਸਨ, ਨਗਰ ਨਿਵਾਸੀਆਂ ਦੇ ਹਰ ਦੁੱਖ-ਸੁੱਖ ਵਿੱਚ ਸਭ ਤੋਂ ਅੱਗੇ ਹੋ ਸ਼ਾਮਲ ਰੰਹਿਦੇ ਸਨ। ਉਨ੍ਹਾਂ ਦਾ ਜਾਣਾਂ ਕਾਂਗਰਸ ਪਾਰਟੀ ਅਤੇ ਸਾਥੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅਜੇ ਮੰਗੂਪੁਰ ਵੱਲੋਂ ਚੌਧਰੀ ਹਰਮੇਸ਼ ਲਾਲ ਜੀ ਦੇ ਅੰਤਿਮ ਸੰਸਕਾਰ ਸਮੇਂ ਕਾਂਗਰਸ ਪਾਰਟੀ ਦਾ ਝੰਡਾ ਪਾ ਉਨ੍ਹਾਂ ਦਾ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਲਈ ਉਨ੍ਹਾਂ ਦਾ ਸਤਿਕਾਰ ਕਰਦਿਆਂ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਗਿਆ। ਜਾਣਕਾਰੀ ਦਿੰਦਿਆਂ ਅਜੇ ਮੰਗੂਪੁਰ ਵੱਲੋਂ ਸਮੂਹ ਸਾਥੀਆਂ ਅਤੇ ਹਲਕਾ ਵਾਸੀਆਂ ਨੂੰ ਮਿਤੀ- 22!ਫਰਵਰੀ ਦਿਨ ਐਤਵਾਰ ਨੂੰ ਪਿੰਡ-ਥਾਨਵਾਲਾ ਵਿਖੇ ਚੌਧਰੀ ਹਰਮੇਸ਼ ਲਾਲ ਜੀ ਦੀ ਆਤਮਿਕ ਸ਼ਾਂਤੀ ਲਈ ਮਹਾਰਾਜ ਗਰੀਬ ਦਾਸ ਭੂਰੀ ਵਾਲਿਆਂ ਦੀ ਅਮ੍ਰਿਤਮਈ ਬਾਣੀ ਆਦਿ ਅੰਤ ਦਾ ਭੋਗ ਪਾਏ ਜਾਣਗੇ, ਜਿਸ ਵਿੱਚ ਸਭਨਾਂ ਨੂੰ ਪਹੁੰਚਣ ਲਈ ਪ੍ਰਾਰਥਨਾ ਕੀਤੀ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ…..
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇਰਾਨ ‘ਤੇ ਹਮਲਿਆਂ ਲਈ ਯੂ ਕੇ ਦੇ ਹਵਾਈ ਅੱਡੇ ਵਰਤਣ ਦੀ ਅਮਰੀਕਾ ਨੂੰ ਇਜਾਜ਼ਤ ਨਹੀਂ
Next articleਪੰਜਾਬੀ ਪਬਲਿਕ ਲਾਇਬ੍ਰੇਰੀ ਲਈ ਭਾਸ਼ਾ ਵਿਭਾਗ ਤੋਂ ਪੁਸਤਕਾਂ ਦਾ ਭੰਡਾਰ ਪ੍ਰਾਪਤ