ਚੱਠਾ ਦੀ ਗਿਰਫਤਾਰੀ ਆਪ ਦਾ ਚੋਣ ਸਟੰਟ – ਕਲੇਰ

ਕੇਂਦਰੀ ਏਜੰਸੀਆਂ ਤੋਂ ਹੋਵੇ ਜਾਂਚ

ਦਿੜਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਪਿਛਲੇ ਦਿਨੀਂ ਨਾਟਕੀ ਢੰਗ ਨਾਲ ਕਬੱਡੀ ਦੇ ਬਾਬਾ ਬੋਹੜ ਸ੍ ਸੁਰਜਨ ਸਿੰਘ ਚੱਠਾ ਪ੍ਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਹੋਈ ਗਿਰਫਤਾਰੀ ਦੀ ਨਿੰਦਿਆ ਕਰਦਿਆਂ ਭਾਰਤੀ ਤਿੱਬਤ ਸਹਿਯੋਗ ਮੰਚ ਦੇ ਰਾਸਟਰੀ ਆਗੂ, ਉੱਘੇ ਸਮਾਜ ਸੇਵਕ, ਖੇਡ ਪ੍ਬੰਧਕ ਸ੍ ਰਣਧੀਰ ਸਿੰਘ ਕਲੇਰ ਨੇ ਆਖਿਆ ਕਿ ਪਿਛਲੇ ਸਮੇਂ ਵਿੱਚ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਦਿਨ ਦਿਹਾੜੇ ਭਰੇ ਮੈਦਾਨ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜੋ ਕਿ ਬਹੁਤ ਹੀ ਨਿੰਦਣਯੋਗ ਕਾਰਾ ਸੀ। ਪਰ ਪੰਜਾਬ ਸਰਕਾਰ ਨੇ ਇਸ ਹੱਤਿਆਕਾਂਡ ਦੀ ਬਰੀਕੀ ਨਾਲ ਜਾਂਚ ਕਰਨ ਦੀ ਬਜਾਇ ਕਬੱਡੀ ਸੰਸਥਾਵਾਂ ਨੂੰ ਆਪਸ ਵਿੱਚ ਲੜਾ ਕੇ ਹੋਛੀ ਸਿਆਸਤ ਕੀਤੀ ਹੈ। ਇਸ ਹੱਤਿਆਕਾਂਡ ਦੇ ਕੁੱਝ ਦੋਸੀਆ ਨੂੰ ਪੁਲਿਸ ਨੇ ਗਿਰਫ਼ਤਾਰ ਵੀ ਕੀਤਾ ਹੈ। ਪਰ ਇਸ ਹੱਤਿਆਕਾਂਡ ਵਿੱਚ ਸ੍ ਸੁਰਜਨ ਸਿੰਘ ਚੱਠਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਜਿੰਨਾ ਦੀ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਵਲੋਂ ਕਈ ਵਾਰੀ ਤਹਿਕੀਕਾਤ ਕੀਤੀ ਗਈ ਹੈ। ਚੱਠਾ ਪਿਛਲੇ ਇੱਕ ਸਾਲ ਤੋਂ ਭਾਰਤ ਵਿੱਚ ਹੀ ਹਨ। ਉਹ ਸਮੇਂ ਸਮੇਂ ਤੇ ਜਾਂਚ ਅਧਿਕਾਰੀਆਂ ਨੂੰ ਸਹਿਯੋਗ ਵੀ ਦਿੰਦੇ ਰਹੇ ਹਨ।

ਪਰ ਪਿਛਲੇ ਦਿਨੀਂ ਆਪ ਸਰਕਾਰ ਨੇ ਉਨ੍ਹਾਂ ਨੂੰ ਅੱਧੀ ਰਾਤ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਗਿਰਫ਼ਤਾਰ ਕੀਤਾ ਹੈ। ਉਹ ਇਸ ਸਮੇਂ ਬਜੁਰਗ ਅਵਸਥਾ ਵਿੱਚ ਹਨ। ਪਰ ਪੁਲਿਸ ਵਲੋਂ ਧੱਕੇ ਮਾਰਨੇ ਅਤੇ ਨਾਲ ਵੀਡੀਓ ਨਸਰ ਕਰਨੀ ਉਨ੍ਹਾਂ ਦੀ ਕਬੱਡੀ ਵਿੱਚ ਪਿਛਲੇ ਪੰਜਾਹ ਸਾਲ ਦੀ ਸਾਫ ਸੁਥਰੀ ਛਵੀ ਨੂੰ ਖਰਾਬ ਕਰਨਾ ਹੈ। ਜੋ ਕਿ ਬਹੁਤ ਹੀ ਘਟੀਆ ਵਰਤਾਰਾ ਹੈ। ਜਲੰਧਰ ਲੋਕ ਸਭਾ ਚੋਣ ਵਿੱਚ ਕਬੱਡੀ ਨਾਲ ਸੰਬੰਧਿਤ ਇਕ ਤਰਫਾ ਇਹ ਵਰਤਾਰਾ ਸਰਕਾਰ ਦਾ ਨਾਦਰਸਾਹੀ ਫੁਰਮਾਨ ਹੈ। ਜਿਸ ਨੂੰ ਸੁਹਿਰਦ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਕਲੇਰ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਵੋਟਰ ਆਪ ਨੂੰ ਜਰੂਰ ਸਬਕ ਸਿਖਾਉਣ। ਉਨ੍ਹਾਂ ਸਵ ਸੰਦੀਪ ਸਿੰਘ ਸੰਧੂ ਕਤਲ ਕੇਸ ਦੀ ਜਾਂਚ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰੀ ਏਜੰਸੀਆਂ ਤੋਂ ਕਰਵਾਈ ਜਾਵੇ। ਇਸ ਜਾਂਚ ਵਿੱਚ ਚੱਠਾ ਗਰੁੱਪ ਦੇ ਨਾਲ ਨਾਲ ਸਵ ਸੰਦੀਪ ਸਿੰਘ ਦੇ ਨਜਦੀਕੀ ਖਿਡਾਰੀਆਂ ਅਤੇ ਉਨ੍ਹਾਂ ਦੀ ਸੰਸਥਾ ਨੂੰ ਚਲਾ ਰਹੇ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਕਿਉਂਕਿ ਕਾਤਿਲ ਕਰਨ ਵਾਲੇ ਲੋਕ ਗੈਰ ਸਮਾਜਿਕ ਜੁਮੇਵਾਰ ਸਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦਾ ਪੰਜਾਬ ਦੇ ਲੋਕਾਂ ਪ੍ਤੀ ਵਰਤਾਰਾ ਠੀਕ ਨਹੀਂ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਵਿਚ ਪਿੰਡ ਮਾਲੋਮਾਲ ਦੇ 250 ਤੋਂ ਵੱਧ ਲੋਕ ਹੋਏ ਸ਼ਾਮਲ
Next articleਸ਼ੁਭ ਸਵੇਰ ਦੋਸਤੋ,