ਮਾਡਲ.ਅਦਾਕਾਰਾ ਤੇ ਸਮਾਜ ਸੇਵਿਕਾ ਚਰਨਪ੍ਰੀਤ ਕੌਰ ਨੇ ਨਵਾਂਸ਼ਹਿਰ ਦਾ ਨਾਮ ਰੋਸ਼ਨ ਕੀਤਾ
ਨਵਾਂਸ਼ਹਿਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਵਰਲਡ ਬੁੱਕ ਰਿਕਾਰਡ ਲੰਡਨ ਵੱਲੋਂ ਚਰਨਪ੍ਰੀਤ ਕੌਰ (ਜੋਤੀ ਅਰੋੜਾ) ਮਾਡਲ, ਅਦਾਕਾਰਾ ਸੋਸਲ ਐਕਟੀਵਿਸਟ ਅਤੇ ਨੈਸ਼ਨਲ ਡਿਪਟੀ ਡਾਇਰੈਕਟਰ ਡ੍ਰੀਮ ਮੇਕਰ ਐਨਜੀਓ ਨਵਾਂਸ਼ਹਿਰ ਪੰਜਾਬ ਭਾਰਤ ਨੂੰ ਆਪਣੇ ਸਾਲਾਂ ਦੇ ਸੱਚੇ ਸਮਰਪਣ ਸਖਤ ਮਿਹਨਤ ਕਰਨ ਲਈ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਸ਼ਿੰਦਾ ਐਡਜੁਡੀਕੇਟਰ ਅਤੇ ਪੰਜਾਬ ਉਪ ਪ੍ਰਧਾਨ ਵਿਸ਼ਵ ਰਿਕਾਰਡ ਆਫ ਬੁੱਕ ਲੰਡਨ ਯੂਕੇ ਨੇ ਦੱਸਿਆ ਕਿ ਕੋਵਿਡ-19 ਦੌਰਾਨ ਸਮਾਜ ਪ੍ਰਤੀ ਚਰਨਪ੍ਰੀਤ ਕੌਰ ਦੀ ਨਿਰਸਵਾਰਥ ਸੇਵਾ ਅਤੇ ਵਚਨਬੱਧਤਾ ਅਤੇ ਸਮਾਜ ਦੀ ਸੇਵਾ ਕਰਨ ਲਈ ਨਿਰੰਤਰ ਯਤਨਾਂ ਲਈ ਪ੍ਰਤੀਬੱਧਤਾ ਦਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ।
ਚਰਨਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਸਮਾਜ ਵਿਚ ਭਾਰੀ ਸਕਾਰਾਤਮਕ ਤਬਦੀਲੀ ਲਿਆ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਵਰਲਡ ਬੁੱਕ ਆਫ ਰਿਕਾਰਡਸ (ਡਬਲਯੂ.ਬੀ.ਆਰ) ਨੇ ਲੋਕਾਂ ਨੂੰ ਕੋਵਿਡ -19 ਮਹਾਂਮਾਰੀ ਦੇ ਸਮੇਂ ਵਿਚ ਸੁਰੱਖਿਅਤ ਰਹਿਣ ਲਈ, ਸੇਵਾ ਕਰਨ ਅਤੇ ਜਾਗਰੂਕ ਕਰਨ ਲਈ ਵਚਨਬੱਧਤਾ ਨਾਲ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਪਹਿਲ ਸ਼ਲਾਘਾਯੋਗ ਕਾਰਜ਼ ਹੈ। ਇਸ ਪ੍ਰਾਪਤੀ ’ਤੇ ਚਰਨਪ੍ਰੀਤ ਕੌਰ (ਜੋਤੀ ਅਰੋੜਾ) ਨੂੰ ਵਿਲੀ ਜਾਜਲਰ ਹੈਡ ਦੇ ਯੂਰਪ ਸਵਿਟਜਰਲੈਂਡ ਅਤੇ ਸੰਤੋਸ਼ ਸ਼ੁਕਲਾ ਪ੍ਰਧਾਨ ਵਰਲਡ ਬੁੱਕ ਆਫ ਰਿਕਾਰਡਸ ਲੰਡਨ (ਯੂਨਾਈਟਿਡ ਕਿੰਗਡਮ) ਵੱਲੋਂ ਵਧਾਈ ਦਿੱਤੀ ਜਾ ਰਹੀ ਹੈ।
ਚਰਨਪ੍ਰੀਤ ਕੌਰ (ਜੋਤੀ ਅਰੋੜਾ) ਨੇ ਕੀਤਾ ਸਨਮਾਨ ਲਈ ਧੰਨਵਾਦ
ਚਰਨਪ੍ਰੀਤ ਕੌਰ (ਜੋਤੀ ਅਰੋੜਾ) ਨੇ ਇਸ ਵਿਲੱਖਣ ਸਨਮਾਨ ਲਈ ਵਿਲਹੈਲ ਜੈਜਲਰ ਹੈਡ ਯੂਰਪ ਸਵਿਟਜਰਲੈਂਡ ਵਰਲਡ ਬੁੱਕ ਫ ਰਿਕਾਰਡਸ ਲੰਡਨ ਯੂਕੇ, ਸੰਤੋਸ਼ ਸ਼ੁਕਲਾ ਪ੍ਰਧਾਨ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਯੂਕੇ ਇੰਡੀਆ ਅਤੇ ਜਸਵੀਰ ਸਿੰਘ ਸ਼ਿੰਦਾ ਐਡਜੁਡੀਕੇਟਰ ਅਤੇ ਪੰਜਾਬ ਵਾਈਸ ਪ੍ਰੈਜੀਡੈਂਟ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਯੂਕੇ ਦਾ ਤਹਿ ਦਿਲੋਂ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly