HOME ਚਰਨਜੀਤ ਝੱਲੀ ਜੀ ਦੇ ਪਿਤਾ ਦੀ ਮੌਤ ਤੇ ਦੁੱਖ ਸਾਂਝਾ ਕਰਨ ਆਏ...

ਚਰਨਜੀਤ ਝੱਲੀ ਜੀ ਦੇ ਪਿਤਾ ਦੀ ਮੌਤ ਤੇ ਦੁੱਖ ਸਾਂਝਾ ਕਰਨ ਆਏ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ

5

 ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮਹਾਪੁਰਸ਼ਾ ਦੇ ਅੰਦੋਲਨ ਨੂੰ ਸਮਰਪਿਤ ਪਿੰਡ ਗੰਢਵਾਂ ਫਗਵਾੜਾ ਦੇ ਤੇ ਪਰਿਵਾਰ ਨਾਲ ਸੰਬੰਧਿਤ ਚਰਨਜੀਤ ਝੱਲੀ ਜੀ USA ਦੇ ਪਿਤਾ ਜੀ ਦਾਰਾ ਸਿੰਘ ਝੱਲੀ ਜੀ ਲੰਬੀ ਬਿਮਾਰੀ ਨਾਲ ਜੁਝਦੇ ਹੋਏ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ ਅਜ ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਜੀ EX MP ( ਰਾਜ ਸਭਾ) ਸਮੇਤ ਬਸਪਾ ਲੀਡਰਸ਼ਿਪ ਸ਼ਾਮਿਲ ਹੋਈ ਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਇਸ ਮੌਕੇ ਤੇ ਧਾਰਮਿਕ ਰਾਜਨੀਤਕ ਤੇ ਐਨ ਆਰ ਆਈ ਸਖਸੀਅਤਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦੇ ਬੇਟੇ , ਬੇਟੀਆਂ ਤੇ ਸਮੂਚੇ ਝੱਲੀ ਪਰਿਵਾਰ ਨਾਲ ਦੁਖ ਦਾ ਇਜਹਾਰ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਢਾਹਾਂ ਕਲੇਰਾਂ ਹਸਪਤਾਲ ਦੇ ਡਾ. ਵਿਵੇਕ ਗੁੰਬਰ ਨੇ ਸਾਹ ਪ੍ਰਣਾਲੀ ਫੇਲ੍ਹ ਵਾਲੇ ਮਰੀਜ਼ ਦੀ ਜਾਨ ਬਚਾਈ
Next articleਜ਼ਿਲ੍ਹਾ ਪ੍ਰਸ਼ਾਸਨ ਮਨਾਏਗਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪਹਿਲਕਦਮੀ ਦਾ ਦਸ ਸਾਲਾਂ ਦਾ ਜਸ਼ਨ