ਅੱਖਰ ਮੰਚ ਕਪੂਰਥਲਾ ਵੱਲੋਂ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਨਵ ਪ੍ਰਕਾਸ਼ਿਤ ਪੁਸਤਕ “ਹਰਫਾਂ ਦੀ ਜਗੀਰ” ਦੇ ਲੋਕ ਅਰਪਿਤ

ਕਪੂਰਥਲਾ , (ਸਮਾਜ ਵੀਕਲੀ) ( ਕੌੜਾ )-ਅੱਖਰ ਮੰਚ ਕਪੂਰਥਲਾ ਵੱਲੋਂ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਨਵ ਪ੍ਰਕਾਸ਼ਿਤ ਕਿਤਾਬ ਪੁਸਤਕ ਹਰਫਾਂ ਦੀ ਜਗੀਰ ਦੇ ਲੋਕ ਅਰਪਣ ਹਿੱਤ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਾਜਪਾਲ ਸਿੰਘ ਸੰਧੂ ਡਿਪਟੀ ਇੰਸਪੈਕਟਰ ਜਨਰਲ ਪੰਜਾਬ ਪੁਲਿਸ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡਾਕਟਰ ਜਸਪਾਲ ਸਿੰਘ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਕੀਤੀ। ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਸੁਖਵਿੰਦਰ ਸਿੰਘ ਰੰਧਾਵਾ ਪ੍ਰਿੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਸ਼ਾਮਿਲ ਹੋਏ। ਸਮਾਰੋਹ ਦੇ ਆਰੰਭ ਵਿੱਚ ਅੱਖਰ ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਹਰ ਮੰਚ ਵੱਲੋਂ ਚੱਲ ਰਹੀਆਂ ਨਿਰੰਤਰ ਸਰਗਰਮੀਆਂ ਦਾ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਨਵ ਪ੍ਰਕਾਸ਼ਿਤ ਕਾ ਪੁਸਤਕ ਹਰਫਾਂ ਦੀ ਜਾਗੀਰ ਦਾ ਲੋਕ ਅਰਪਣ ਕਰਨਾ ਅੱਖਰ ਮੰਚ ਦਾ ਮਾਣ ਦੱਸਿਆ। ਇਸ ਤੋਂ ਬਾਅਦ ਪੰਜਾਬੀ ਦੇ ਪ੍ਰਫੁੱਲਤ ਆਲੋਚਕ ਸ਼ਾਇਰ ਡਾਕਟਰ ਗੋਪਾਲ ਸਿੰਘ ਬੁੱਟਰ ਨੇ ਹਰਫਾਂ ਦੀ ਜਗੀਰ ਦਾ ਪੁਸਤਕ ਬਾਰੇ ਨਵਾਂ ਜ਼ਮਾਨਾ ਅਖਬਾਰ ਵਿੱਚ ਪ੍ਰਕਾਸ਼ਿਤ ਆਪਣੇ ਭਰਪੂਰ ਲੇਖ ਦੇ ਹਵਾਲੇ ਨਾਲ ਪ੍ਰੋਫੈਸਰ ਔਜਲਾ ਦੀ ਕਵਿਤਾ ਨੂੰ ਉਦਰੇਵੇਂ ਉਦਾਸੀ ਤੇ ਆਸ ਦੀ ਕਵਿਤਾ ਆਖਿਆ ਬਹੁਪੱਖੀ ਲੇਖ ਕਰੈਕਟਰ ਸਰਦੂਰ ਸਿੰਘ ਔਜਲਾ ਦੇ ਹਰਫਾਂ ਦੀ ਜਗੀਰ ਪੁਸਤਕ ਦੀ ਕਵਿਤਾ ਨੂੰ ਹੇਰਵੇ ਹਿਜਰਤ ਤੇ ਹਜਰਤ ਦੀ ਕਵਿਤਾ ਵਜੋਂ ਸਮਝਣ ਦਾ ਯਤਨ ਕੀਤਾ ਸ਼ਾਇਰ ਗੁਰਭਜਨ ਸਿੰਘ ਦੀ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਹਰਫਾਂ ਦੀ ਜਗੀਰ ਨੂੰ ਉਮੀਦ ਤੇ ਊਰਜਾ ਦੀ ਸ਼ਾਇਰੀ ਕਿਹਾ ਪੁਸਤਕ ਦੇ ਟਾਈਟਲ ਮੇਨਰ ਆਰਟਿਸਟ ਜਸਵੀਰ ਸੰਧੂ ਨੇ ਕਾ ਪੁਸਤਕ ਨੂੰ ਮੁਹੱਬਤੇ ਪੁਸਤਕ ਆਖਿਆ। ਇਸ ਤੋਂ ਇਲਾਵਾ ਇਸ ਦੌਰਾਨ ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ ਪ੍ਰੋਫੈਸਰ ਔਜਲਾ ਐਡਵੋਕੇਟ ਖਲਾਰ ਸਿੰਘ ਧੰਮ, ਜਸਵਿੰਦਰ ਸਿੰਘ ਤੇ  ਡਾਕਟਰ ਜਸਪਾਲ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਕਵਿਤਾ ਅਜੋਕੇ ਗੰਭੀਰ ਸਮੱਸਿਆਵਾਂ ਦਾ ਸੰਵਾਦ ਚਾਹੁੰਦੀ ਹੈ ਅਤੇ ਟੁੱਟ ਭੱਜ ਰਹੇ ਪੰਜਾਬ ਨੂੰ ਨਰੋਈ ਦਸ਼ਾ ਪ੍ਰਦਾਨ ਵੀ ਕਰਦੀ ਹੈ।
ਅੱਖਰ ਮੰਚ ਦੇ ਸਰਪ੍ਰਸਤ ਰਤਨ ਸਿੰਘ ਸੰਧੂ ਨੇ ਸਾਰਿਆਂ ਆਏ ਹੋਏ ਮਹਿਮਾਨਾਂ ਧੰਨਵਾਦ ਕੀਤਾ ਤੇ ਕਿਹਾ ਕਿ ਮੇਰੇ ਛੋਟੇ ਭਰਾ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਕਾਵਿ ਪੁਸਤਕ ਹਰਫਾਂ ਦੀ ਜਗੀਰ ਨੂੰ ਲੋਕਾਂ ਦੇ ਸਨਮੁਖ ਕਰਨ ਦੀ ਰਸਮ ਮੇਰੇ ਪਿੰਡ ਦੀ ਮਾਨਯੋਗ  ਹਸਤੀ ਰਾਜਪਾਲ ਸਿੰਘ ਸੰਧੂ ਨੇ ਨਿਭਾ ਕੇ ਸਾਡਾ ਦਾ ਮਾਣ ਵਧਾਇਆ ਹੈ। ਅੰਤ ਵਿੱਚ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਆਪਣੀਆਂ ਕੁਝ ਨਜਮਾਂ ਸੁਣਾਈਆਂ ਤੇ ਪੁਸਤਕ ਨੂੰ ਰਿਲੀਜ਼ ਕਰਨ
ਲਈ ਅੱਖਰ ਮੰਚ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਤੁਹਾਡੀ ਚੰਗੀ ਬੋਲਾਂ ਨਾਲ ਮੇਰੀ ਕਵਿਤਾ ਦੀ ਜਗੀਰ ਦਾ ਦਾਇਰਾ ਵਿਸ਼ਾਲ ਹੋਇਆ ਹੈ। ਇਸ ਮੌਕੇ ਤੇ ਆਰਟੀਟਕੈਟ ਦਵਿੰਦਰ ਸਿੰਘ, ਸਰਦੂਲ ਸਿੰਘ ਔਜਲਾ,ਜਸਵੀਰ ਸੰਧੂ,ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ , ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਐਡਵੋਕੇਟ ਖਲਾਰ ਸਿੰਘ ਧੰਮ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਅਸਫ਼ਲਤਾ ਵੀ ਸਫ਼ਲਤਾ ਦੀ ਕੁੰਜੀ ਹੈ।
Next articleਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਕਪੂਰਥਲਾ ਜ਼ਿਲ੍ਹਾ ਕਮੇਟੀ ਦੀ ਚੋਣ ਹੋਈ