
ਐੱਫ ਐੱਲ ਐੱਨ ਸੰਬੰਧੀ ਟੀਚਿਆਂ ਦੀ ਪ੍ਰਾਪਤੀ ਲਈ ਬਲਾਕ ਪੱਧਰੀ ਟ੍ਰੇਨਿੰਗਾਂ ਵਿੱਚ ਨੂੰ ਸਫਲ ਬਣਾਇਆ ਜਾਵੇ – ਮਮਤਾ ਬਜਾਜ
ਕਪੂਰਥਲਾ (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ )- ਪੰਜਾਬ ਰਾਜ ਖੋਜ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਸਹਾਇਤਾ ਨਾਲ ਪਹਿਲੀ ਤੇ ਦੂਸਰੀ ਜਮਾਤ ਦੇ ਅਧਿਆਪਕਾਂ ਨੂੰ ਐੱਫ ਐੱਲ ਐੱਨ ਦੀ ਟ੍ਰੇਨਿੰਗ ਦੇਣ ਦੇ ਉਦੇਸ਼ ਤੇ ਸਿਲੇਬਸ ਦੀ ਕਾਰਜਸ਼ੀਲਤਾ ਨੂੰ ਹੋਰ ਵਧੀਆ ਕਰਦੇ ਹੋਏ ਅਤੇ ਬੱਚਿਆਂ ਨੂੰ ਸਮੇਂ ਦੀ ਹਾਣੀ ਬਣਾਉਂਦੇ ਹੋਏ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ,ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ , ਦੀ ਯੋਗ ਅਗਵਾਈ ਹੇਠ ਤੇ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ, ਬਲਾਕ ਸਿੱਖਿਆ ਅਧਿਕਾਰੀ ਰਜੇਸ਼ ਕੁਮਾਰ ਦੀ ਦੇਖ ਰੇਖ ਹੇਠ ਸਿੱਖਿਆ ਬਲਾਕ ਦਫ਼ਤਰ ਕਪੂਰਥਲਾ -1 ਵਿੱਚ ਜ਼ਿਲ੍ਹੇ ਦੇ 9 ਸਿੱਖਿਆ ਬਲਾਕਾਂ ਦੇ ਰਿਸੋਰਸ ਪਰਸਨ ਦਾ ਤਿੰਨ ਰੋਜ਼ਾ ਸੈਮੀਨਾਰ ਸਮਾਪਤ ਹੋਇਆ। ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ੍ਰੀ ਮਤੀ ਮਮਤਾ ਬਜਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਵੱਲੋਂ ਸੈਮੀਨਾਰ ਦੇ ਤੀਸਰੇ ਤੇ ਅੰਤਿਮ ਦਿਨ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਰਿਸੋਰਸ ਪਰਸਨ ਨੂੰ ਕਿਹਾ ਕਿ ਵਿਭਾਗ ਦੁਆਰਾ ਜ਼ਿਲ੍ਹੇ ਵਿੱਚੋਂ ਆਪ ਸਭ ਤੇ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ । ਉਹਨਾਂ ਇਸ ਪ੍ਰਗਟ ਕੀਤੀ ਕਿ ਆਪ ਨੇ ਜੋ ਇਹਨਾਂ ਤਿੰਨ ਦਿਨਾਂ ਵਿੱਚ ਐੱਫ ਐੱਲ ਐੱਨ ਸੰਬੰਧੀ ਟੀਚਿਆਂ ਦੀ ਪ੍ਰਾਪਤੀ ਤੇ ਪਹਿਲੀ ਤੇ ਦੂਸਰੀ ਦੇ ਬੱਚਿਆਂ ਨੂੰ ਪੰਜਾਬੀ,ਗਣਿਤ ਤੇ ਅੰਗਰੇਜ਼ੀ ਦੇ ਵਿਸ਼ਿਆਂ ਵਿਚ ਨਿਪੁੰਨ ਬਣਾਉਣ ਲਈ ਗਤੀਵਿਧੀਆਂ ਸਿਖੀਆਂ ਹਨ। ਉਹਨਾਂ ਨੂੰ ਬਲਾਕ ਪੱਧਰ ਤੇ ਹੋਣ ਵਾਲੀਆਂ ਟ੍ਰੇਨਿੰਗਾਂ ਵਿੱਚ ਅਧਿਆਪਕਾਂ ਨੂੰ ਪੂਰਨ ਤੌਰ ਤੇ ਲਾਗੂ ਕਰਨ ਲਈ ਪ੍ਰੇਰਿਤ ਕਰਦੇ ਹੋਏ ਟ੍ਰੇਨਿੰਗਾਂ ਨੂੰ ਸਫ਼ਲ ਬਣਾਉਗੇ ।ਇਸ ਦੌਰਾਨ ਬਲਾਕ ਸਿੱਖਿਆ ਅਧਿਕਾਰੀ ਰਜੇਸ਼ ਕੁਮਾਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸੈਮੀਨਾਰ ਦੌਰਾਨ ਬੀ ਆਰ ਸੀ ਹਰਪ੍ਰੀਤ ਸਿੰਘ ਨਡਾਲਾ, ਬੀ ਆਰ ਸੀ ਤਰਸੇਮ ਸਿੰਘ ਨਡਾਲਾ,ਬੀ ਆਰ ਸੀ ਹਰਪ੍ਰੀਤ ਸਿੰਘ ਭੁਲੱਥ ਨੇ ਬਹੁਤ ਹੀ ਰੌਚਕ ਢੰਗ ਨਾਲ ਐੱਫ ਐੱਲ ਐੱਨ ਤਹਿਤ ਪਹਿਲੀ ਤੇ ਦੂਸਰੀ ਜਮਾਤ ਲਈ ਪੰਜਾਬੀ,ਗਣਿਤ ਤੇ ਅੰਗਰੇਜ਼ੀ ਵਿਸ਼ਿਆਂ ਨਾਲ ਸੰਬੰਧਿਤ ਵੱਖ ਵੱਖ ਗਤੀਵਿਧੀਆਂ,ਟੀਚੇ ਤੇ ਮਨੋਰਥ ਸੰਬੰਧੀ ਜਾਣਕਾਰੀ ਜ਼ਿਲ੍ਹੇ ਦੇ ਵੱਖ ਵੱਖ ਰਿਸੋਰਸ ਪਰਸਨ ਨੂੰ ਪ੍ਰਦਾਨ ਕੀਤੀ।ਇਸ ਮੌਕੇ ਤੇ ਪਵਨ ਕੁਮਾਰ ਜੋਸ਼ੀ,ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਡਾਕਟਰ ਪਰਮਜੀਤ ਕੌਰ, ਨਵਜੋਤ ਸਿੰਘ ਕਰੀਰ,ਵੀਨੂੰ ਸੇਖੜੀ, ਕੁਲਦੀਪ ਸਿੰਘ, ਯੋਗੇਸ਼ ਸੌ਼ਰੀ, ਗੁਰਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ,ਉਂਕਾਰ ਸਿੰਘ ,ਸੁਮਿਤ ਕੁਮਾਰ,ਰੇਸ਼ਮ ਲਾਲ , ਮਹਾਂਵੀਰ, ਜੋਗਿੰਦਰ ਸਿੰਘ, ਪੰਕਜ ਧੀਰ,ਜੋਤੀ ਨਰੂਲਾ , ਸਵਿੰਦਰ ਸਿੰਘ, ਰਛਪਾਲ ਸਿੰਘ,ਮੋਹਿਤ ਕੁਮਾਰ,ਅਕਬਰ ਖਾਨ, ਸੁਰਿੰਦਰ ਕੁਮਾਰ, ਸਤਨਾਮ ਸਿੰਘ, ਮਨਜੀਤ ਲਾਲ, ਜਤਿੰਦਰ ਕੁਮਾਰ, ਬਿਕਰਮਜੀਤ ਸਿੰਘ ਆਦਿ ਰਿਸੋਰਸ ਪਰਸਨ ਹਾਜ਼ਰ ਸਨ।


