(ਸਮਾਜ ਵੀਕਲੀ) ਐੱਸ ਸੀ /ਬੀਸੀ ਅਧਿਆਪਕ ਯੂਨੀਅਨ ਲੁਧਿਆਣਾ ਦੇ ਆਗੂਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਾਤਾਲਾ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੰਗਣ,ਜਨਰਲ ਸਕੱਤਰ ਰਣਜੀਤ ਸਿੰਘ ਹਠੂਰ , ਪਰਮਜੀਤ ਸਿੰਘ ਦਾਦ, ਵਿੱਤ ਸਕੱਤਰ ਮਨੋਹਰ ਸਿੰਘ ਦਾਖਾ ਅਤੇ ਪ੍ਰੈੱਸ ਸਕੱਤਰ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਸਾਂਝੇ ਰੂਪ ਵਿੱਚ ਮੌਜੂਦਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੂਆਰਾ ਪੰਜਾਬ ਸਰਕਾਰ ਦੀ ਲਾਰਾ-ਲੱਪ ਤੇ ਡੰਗ-ਟਪਾਊ ਨੀਤੀ ਦੇ ਵਿਰੁੱਧ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਸਿੱਖਿਆ ਵਿਭਾਗ ਵਿੱਚ ਪੂਰੇ ਸੇਵਾ ਲਾਭਾਂ ਸਮੇਤ ਸ਼ਾਮਿਲ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸ਼ਾਤਮਈ ਰੋਸ ਮੁਜ਼ਾਹਰੇ ‘ਤੇ ਜ਼ਿਲਾ ਸੰਗਰੂਰ ਦੀ ਪੁਲਿਸ ਵੱਲੋਂ ਸੰਘਰਸ਼ਸ਼ੀਲ ਕੰਪਿਊਟਰ ਅਧਿਆਪਕਾਂ ਉਪਰ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ। ਜਥੇਬੰਦੀ ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਕੰਪਿਊਟਰ ਅਧਿਆਪਕਾਂ ਦੇ ਹੱਕੀ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕਰਦੀ ਹੈ।ਪੰਜਾਬ ਸਰਕਾਰ ਦੁਆਰਾ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਅਤੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਕੰਪਿਊਟਰ ਅਧਿਆਪਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਪੇ ਪ੍ਰੋਟੈਕਟ ਕਰਦੇ ਹੋਏ ਮਰਜ ਕੀਤਾ ਜਾਵੇ, ਉਨ੍ਹਾਂ ਤੇ ਨਿਯਮਾਂ ਅਨੁਸਾਰ ਬਣਦਾ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਮਾਨਯੋਗ ਗਵਰਨਰ ਪੰਜਾਬ ਦੁਆਰਾ ਹਸਤਾਖਰਿਤ ਨੋਟੀਫਿਕਸ਼ਨ ਇੰਨ ਬਿੰਨ ਲਾਗੂ ਕਰਦੇ ਹੋਏ ਪੰਜਾਬ ਸਿਵਲ-ਸੇਵਾ-ਕੇਡਰ ਦੇ ਨਿਯਮ ਲਾਗੂ ਕੀਤੇ ਜਾਣ। ਬੜੀ ਸ਼ਰਮ ਦੀ ਗੱਲ ਹੈ ਕਿ ਇਕ ਪਾਸੇ ਸਰਕਾਰ ਅਧਿਆਪਕ ਦਿਵਸ ‘ਤੇ ਅਧਿਆਪਕਾਂ ਦਾ ਸਨਮਾਨ ਕਰ ਰਹੀ ਹੈ ਦੂਜੇ ਪਾਸੇ ਦੂਜੇ ਪਾਸੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਧੂਹ- ਧੂਹ ਕੇ ਕੁੱਟਿਆ ਜਾ ਰਿਹਾ ਹੈ।ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ ਮੰਗਾਂ ਮੰਨ ਕੇ ਇਨਸਾਫ ਦੇਵੇ ਤਾਂ ਜੋ ਅਧਿਆਪਕ ਸੰਘਰਸ਼ ਦਾ ਰਸਤਾ ਛੱਡ ਕੇ ਵਿਦਿਅਰਥੀਆਂ ਨੂੰ ਪੜਾਉਣ ਦੇ ਮੁੱਖ ਕਾਰਜ ਵੱਲ ਅਪਣਾ ਧਿਆਨ ਕੇਂਦਰਿਤ ਕਰ ਸਕਣ। ਦੇ ਵਿਰੋਧ ਅਤੇ ਕੰਪਿਊਟਰ ਅਧਿਆਪਕਾਂ ਦੀ ਹੱਕ ਵਿੱਚ ਰੱਖੀ ਇਸ ਮੀਟਿੰਗ ਦੌਰਾਨ ਮਾਸਟਰ ਬਲਦੇਵ ਸਿੰਘ ਮੁੱਲਾਂਪੁਰ, ਲੈਕਚਰਾਰ ਦਰਸ਼ਨ ਸਿੰਘ ਡਾਂਗੋ, ਲੈਕਚਰਾਰ ਪਰਮਿੰਦਰ ਪਾਲ ਸਿੰਘ ਜਾਂਗਪੁਰ, ਮਾਸਟਰ ਬਲੋਰ ਸਿੰਘ ਮੁੱਲਾਂਪੁਰ, ਮਾਸਟਰ ਸਤਨਾਮ ਸਿੰਘ,ਮਾਸਟਰ ਅਜਮੇਰ ਸਿੰਘ ਖੰਜਰਵਾਲਅਤੇ ਕਿਰਨਜੀਤ ਸਿੰਘ ਗੁੜੇ ਤੋਂ ਇਲਾਵਾ ਜਥੇਬੰਦੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly