ਚੰਨੀ ਆਪਣੇ ਭਰਾ ਖਾਤਰ ਬਾਦਲਾਂ ਨਾਲ ਮਿਲੇ: ਅਮਰਿੰਦਰ

Former Punjab Chief Minister Amarinder Singh

ਚੰਡੀਗੜ੍ਹ (ਸਮਾਜ ਵੀਕਲੀ):ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਆਪਣੇ ਭਰਾ ਨੂੰ ਲੁਧਿਆਣਾ ਸਿਟੀ ਸੈਂਟਰ ਮਾਮਲੇ ਵਿਚ ਬਚਾਉਣ ਲਈ ਬਾਦਲਾਂ ਨਾਲ ਮਿਲ ਗਏ ਸਨ| ਚੇਤੇ ਰਹੇ ਕਿ ਚੰਨੀ ਨੇ ਅੱਜ ਅਮਰਿੰਦਰ ਸਿੰਘ ’ਤੇ ਬਾਦਲਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਹਨ| ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਨਹੀਂ ਬਲਕਿ ਚੰਨੀ ਨੇ ਖੁਦ ਆਪਣੇ ਭਰਾ ਨੂੰ ਬਚਾਉਣ ਲਈ ਬਾਦਲਾਂ ਨਾਲ ਮਿਲੀਭੁਗਤ ਕੀਤੀ ਅਤੇ ਸਮਰਥਨ ਦੇਣ ਦਾ ਵਾਅਦਾ ਕੀਤਾ। ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਤਾਂ 2002 ਵਿਚ ਬਾਦਲਾਂ ਨੂੰ ਸਲਾਖਾਂ ਪਿੱਛੇ ਡੱਕਿਆ ਸੀ ਅਤੇ ਬਦਲੇ ਵਿਚ ਬਾਦਲਾਂ ਨੇ ਉਨ੍ਹਾਂ ’ਤੇ ਝੂਠਾ ਮੁਕੱਦਮਾ ਦਾਇਰ ਕੀਤਾ ਜਿਸ ਕਰਕੇ ਉਹ 13 ਸਾਲ ਅਦਾਲਤਾਂ ਵਿਚ ਲੜਦੇ ਰਹੇ ਜਦੋਂ ਕਿ ਚੰਨੀ ਨੇ ਆਪਣੇ ਭਰਾ ਨੂੰ ਬਚਾਉਣ ਲਈ ਬਾਦਲਾਂ ਨੂੰ ਅੰਦਰੋਂ-ਅੰਦਰੀ ਸਮਰਥਨ ਦਿੱਤਾ|

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਦੀ ਬਾਦਲਾਂ ਨਾਲ ਮਿਲੀਭੁਗਤ: ਚੰਨੀ
Next articleਸਸਤੀ ਬਿਜਲੀ: ਹੁਣ ਪਹਿਲੀ ਨਵੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ