ਚੰਨੀ ਦੇ ਹੱਕ ’ਚ ਅੱਪਰਾ ਵਿਖੇ ਹੋਈ ਵਿਸ਼ਾਲ ਚੋਣ ਮੀਟਿੰਗ

ਮੈਂ ਸਿਰਫ਼ ਚੋਣਾਂ ਲੜਨ ਨਹੀਂ, ਤੁਹਾਡੇ ਵਿੱਚ ਰਹਿਣ ਲਈ ਆਇਆ ਹਾਂ : ਚੰਨੀ
*ਰੇਹੜੀ ’ਤੇ ਖੜ੍ਹ ਕੇ ਖਾਧੇ ਗੋਲਗੱਪੇ* ‘ਇੰਡੀਆ’ ਗਠਜੋੜ ਨੂੰ ਮਜਬੂਤ ਕਰਨ ਲਈ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਜਰੂਰਤ-ਚੰਨੀ*
ਫਿਲੌਰ/ਅੱਪਰਾ (ਜੱਸੀ) (ਸਮਾਜ ਵੀਕਲੀ) -ਲੋਕ ਸਭਾ ਹਲਕਾ ਜਲੰਧਰ ਲਈ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁਖ ਮੰਤਰੀ ਪੰਜਾਬ ਦੇ ਹੱਕ ਵਿੱਚ ਕਸਬਾ ਅੱਪਰਾ ਵਿਖੇ ਚੋਣ ਜਲਸਾ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂਆਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਚਰਨਜੀਤ ਸਿੰਘ ਚੰਨੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਲੰਧਰ ਹਲਕੇ ਤੋਂ ਸਿਰਫ਼ ਚੋਣ ਲੜਨ ਲਈ ਹੀ ਨਹੀਂ ਆਏ, ਸਗੋਂ ਇਸ ਹਲਕੇ ਦੇ ਲੋਕਾਂ ਵਿੱਚ ਰਹਿਣ ਲਈ ਆਏ ਹਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਉਨ੍ਹਾਂ ਦੇ ਮੱੁਖ ਮੰਤਰੀ ਕਾਲ ਸਮੇਂ ਅੱਪਰੇ ਦੀ ਟੈਂਕੀ ਦਾ ਅੱਧੇ ਕਰੋੜ ਤੋਂ ਵੱਧ ਦਾ ਬਿਜਲੀ ਬਿੱਲ ਮੁਆਫ਼ ਕੀਤਾ ਗਿਆ ਸੀ। ਇਸ ਮੌਕੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ, ਤੇ ਅਕਾਲੀ ਦਲ ਨੇ ਪੰਜਾਬ ਨੇ ਲੋਕਾਂ ਨਾਲ ਹਮੇਸ਼ਾ ਹੀ ਧੋਖਾ ਕੀਤਾ ਹੈ, ਉਨਾਂ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਕਿਸਾਨਾਂ ਤੇ ਗਰੀਬਾਂ ਦੇ ਭਲੇ ਦੀ ਗੱਲ ਨਹੀਂ ਕੀਤੀ, ਜਦਕਿ ਭਾਰਤੀ ਜਨਤਾ ਪਾਰਟੀ ਸਿਰਫ ਤੇ ਸਿਰਫ ਪੂੰਜੀਪਤੀਆਂ ਬਾਰੇ ਹੀ ਸੋਚਦੀ ਹੈ ਕਿ ਉਨਾਂ ਦੇ ਹਿੱਤਾਂ ਦੀ ਰਾਖੀ ਕਿਵੇਂ ਕਰਨੀ ਹੈ। ਉਨ੍ਹਾਂ ਕਿਹਾ ਕਿ ਚੰਗੇ ਪ੍ਰਸਾਸ਼ਨ ਲਈ ‘ਇੰਡੀਆ ਗੱਠਜੋੜ’ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨੇ ਨੌਜਵਾਨਾਂ ਅਤੇ ਅੱਪਰੇ ਨਾਲ ਸਬੰਧਿਤ ਆਪਣੇ ਨਿੱਜੀ ਮਿੱਤਰਾਂ ਨਾਲ ਵਿਸ਼ੇਸ਼ ਮੁਲਾਕਤ ਵੀ ਕੀਤੀ। ਰੈਲੀ ਉਪਰੰਤ ਨੰਬਰਦਾਰ ਗਿਆਨ ਸਿੰਘ ਸਰਪੰਚ ਅੱਪਰਾ, ਚਰਨਜੀਤ ਸਿੰਘ ਚੰਨੀ ਨੇ ਸਾਹਮਣੇ ਖੜੀ ਰੇਹੜੀ ਤੋਂ ਗੋਲਗੱਪੇ ਵੀ ਖਾਧੇ। ਇਸ ਰੈਲੀ ਮੌਕੇ ਪਿ੍ਰਥੀਪਾਲ ਸਿੰਘ ਖਹਿਰਾ ਜਨਰਲ ਸਕੱਤਰ ਪੰਜਾਬ, ਦੇਸ ਰਾਜ ਮੱਲ, ਨਛੱਤਰ ਸਿੰਘ ਕਲਸੀ ਯੂ. ਕੇ., ਗੁਰਸੇਵਕ ਸਿੰਘ ਲਿੱਦੜ ਡਾਇਰੈਕਟਰ ਸ਼ੂਗਰ ਮਿਲ ਨਵਾਂਸ਼ਹਿਰ, ਅੰਮ੍ਰਿਤ ਪਾਲ ਭੌਂਸਲੇ, ਸੁਰਜੀਤ ਸਿੰਘ ਲੱਲੀ, ਗੁਰਪ੍ਰੀਤ ਕੌਰ ਸਹੋਤਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਵਿਨੋਦ ਕੁਮਾਰ ਟੋਨੂੰ ਕਾਲੜਾ ਮੈਂਬਰ ਬਲਾਕ ਸੰਮਤੀ, ਵਿਪਨ ਕੁਮਾਰ, ਬਾਰੂ ਰਾਮ ਆੜਤੀਆ, ਅਸ਼ਵਨੀ ਕੁਮਾਰ, ਗੁਰਪਾਲ ਸਿੰਘ ਸਹੋਤਾ ਅਤੇ ਵੱਡੀ ਗਿਣਤੀ ਵਿੱਚ ਪੰਚ-ਸਰਪੰਚ, ਕਾਂਗਰਸੀ ਆਗੂ ਅਤੇ ਇਲਾਕਾ ਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮਿੰਨੀ ਕਹਾਣੀ
Next articleਸੱਚ ਕਾਵਿ