ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ) ਪੰਜਾਬ ਵਿੱਚ ਹਰ ਵਾਰ ਸਾਡੇ ਨਾਲ ਇਸੇ ਤਰ੍ਹਾਂ ਹੁੰਦਾ ਹੈ।ਜਦੋਂ ਫ਼ਸਲਾਂ ਪਕਣ ਤੇ ਆਉਂਦੀ ਹੈ,ਮੀਂਹ ਹਨੇਰੀ ਆ ਜਾਂਦੀ ਹੈ, ਤੇ ਸਾਰੀ ਫ਼ਸਲ ਤਹਿਸ ਨਹਿਸ਼ ਕਰ ਜਾਂਦੀ ਹੈ,ਬਿਤੇ ਦਿਨ ਹੀ ਹਨੇਰੀ ਐਸਾ ਕਹਿਰ ਮਚਾਇਆ ਕਿ ਸਾਰਿਆਂ ਦੀਆਂ ਫ਼ਸਲਾਂ ਵਿਛਾ ਕੇ ਰੱਖ ਦਿੱਤੀਆਂ, ਹੁਣ ਕਿਸਾਨ ਜੋਂ ਮਿਹਨਤ ਕਰਦਾ ਹੈ , ਛੇ ਮਹੀਨੇ ਆਪਣੀ ਫਸਲ ਪੁੱਤਾਂ ਵਾਂਗ ਸਾਂਭ ਦਾ ਹੈ,ਉਸ ਨੂੰ ਆਪਣੀ ਫਸਲ ਤੇ ਬਹੁਤ ਆਸਾਂ ਹੁੰਦੀਆਂ ਹਨ।ਕਿ ਇਸ ਵਾਰ ਫਸਲ ਵੱਢ ਕੇ ਕੋਈ ਕੰਮ ਕਰਾਂਗੇ, ਪਰ ਉਸ ਦੇ ਉਲਟ ਹੁੰਦਾ ਹੈ। ਕੁਦਰਤ ਦੁਆਰਾ ਉਸ ਦੀ ਸੋਚ ਤੇ ਪਾਣੀ ਫਿਰ ਜਾਂਦਾ ਹੈ।ਹਰ ਸਾਲ ਹੁੰਦਾ ਆ ਰਹਿਆ ਹੈ, ਕਿਸਾਨ ਇਸ ਤਰ੍ਹਾਂ ਕਦੇ ਵੀ ਪੈਰਾਂ ਤੇ ਨਹੀਂ ਆ ਸਕਦਾ ਹੈ।
ਲੋੜ ਹੈ ਬਦਲਦੇ ਮੌਸਮ ਨੂੰ ਵੇਖ ਕੇ ਖੇਤੀ ਦੇ ਤਰੀਕੇ ਬਦਲਣ ਦੀ, ਨਹੀਂ ਤਾਂ ਹਰ ਸਾਲ ਦੀ ਤਰ੍ਹਾਂ ਪਛਤਾਉਣਾ ਹੀ ਪਵੇਗਾ। ਸਮੇਂ ਦੀ ਲੋੜ ਹੈ ਝੋਨੇ ਕਣਕ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਹੋਰ ਫ਼ਸਲਾਂ ਦਾ ਰੁਖ ਕਰਨ ਦੀ, ਸਾਡੇ ਕ੍ਰਿਸ਼ੀ ਵਿਗਿਆਨ ਨੂੰ ਵੀ ਚਾਹੀਦਾ ਹੈ , ਉਹ ਲੋਕਾਂ ਨੂੰ ਜਾਗਰੂਕ ਕਰਨ ਤੇ ਉਹਨਾਂ ਨੂੰ ਇਹ ਰਿਵਾਇਤੀ ਫ਼ਸਲਾਂ ਦੇ ਗੇੜ ਵਿੱਚੋਂ ਬਾਹਰ ਕਢਣ ਤਾਂ ਜੋਂ ਉਹ ਵੀ ਸੁੱਖ ਦਾ ਸਾਹ ਲੈ ਸਕਣ । ਨਹੀਂ ਤਾਂ ਕਿਸਾਨ ਕੰਗਾਲੀ ਦੇ ਰਾਹ ਤੇ ਹੋਵੇਗਾ।ਜਿਸ ਕੋਲ ਥੋੜ੍ਹੇ ਖੇਤ ਹਨ ਉਹ ਕਿਸਾਨ ਤਾਂ ਮਰਿਆ ਹੀ ਸਮਝੋ।ਫੇਰ ਘਾਟੇ ਦੀ ਖੇਤੀ ਕੋਣ ਕਰਨਾ ਚਾਹੇਗਾ।
ਸਮੇਂ ਦੇ ਨਾਲ ਨਾਲ ਸਾਨੂੰ ਵੀ ਬਦਲਣਾ ਚਾਹੀਦਾ ਹੈ, ਕਿਸਾਨੀ ਸਾਡਾ ਇੱਕ ਪੁਰਾਤਨ ਧੰਦਾ ਹੈ।ਉਸ ਦੇ ਨਾਲ ਨਾਲ ਸਾਨੂੰ ਕੁਝ ਬਦਲਾਅ ਕਰਨ ਦੀ ਲੋੜ ਹੈ, ਜਿਵੇਂ ਕਿ ਪਸ਼ੂ ਪਾਲਣ, ਪੋਟਲੀ ਫ਼ਾਰਮ, ਮੱਛੀ ਪਾਲਣ, ਬੱਕਰੀ ਫਾਰਮ ਹੋਰ ਬਹੁਤ ਸਾਰੇ ਧੰਦੇ, ਹੱਥਾਂ ਦੀ ਕਾਰੀਗਰੀ ਹੋਰ ਬਹੁਤ ਸਾਰੇ ਸਹਾਇਕ ਧੰਦੇ ਅਪਣਾਉਣ ਦੀ ਲੋੜ ਹੈ। ਜੇਕਰ ਅਸੀਂ ਖੇਤੀ ਤੇ ਹੀ ਨਿਰਭਰ ਰਹਾਂਗੇ, ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਬਹੁਤ ਬੁਰੇ ਹਾਲਾਤ ਹੋਣਗੇ, ਫਿਰ ਪਛਤਾਏ ਕਿਆ ਫਾਇਦਾ ਜਦ ਚਿੜੀਆ ਚੁਗ ਗਈ ਖੇਤ,, ਸਾਨੂੰ ਸੰਭਲਣ ਦੀ ਲੋੜ ਹੈ। ਨਵੇਂ ਰਾਹਾਂ ਉਤੇ ਤੁਰਨ ਦੀ ਲੋੜ ਹੈ। ਬਾਬਿਆਂ ਦਾਦਿਆਂ ਦੁਆਰਾ ਦਿੱਤੇ ਗਏ ਧੰਦਿਆਂ ਨੂੰ ਬਦਲਣ ਦੀ ਲੋੜ ਹੈ। ਕੁਝ ਨਵਾਂ ਕਰਨ ਦੀ ਲੋੜ ਹੈ।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫ਼ੋਨ 062393 31711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly