(ਸਮਾਜ ਵੀਕਲੀ)
ਸੁਬਹ ਸਵੇਰੇ ਰੰਗ ਬਦਲਦੇ ਪੱਗਾਂ ਦੇ।
ਬਚਕੇ ਰਹਿਣਾ ਟੋਲੇ ਫਿਰਦੇ ਠੱਗਾਂ ਦੇ।
ਬੇ ਯਕੀਨੇ ਫਿਰਦੇ ਯਾਰ ਬਥੇਰੇ ਨੇ,
ਨਹੀ ਭਰੋਸੇ ਹੁੰਦੇ ਲਾਈ ਲੱਗਾਂ ਦੇ।
ਬੀਤੇਗੀ ਜਦ ਖੁਦ ਤੇ ਚੇਤੇ ਆਵਣਗੇ,
ਬੇਗਾਨੇ ਘਰ ਲਾਈਆਂ ਹੋਈਆਂ ਅੱਗਾਂ ਦੇ।
ਹੱਸਦੇ ਵੱਸਦੇ ਕਈਆਂ ਚਮਨ ਉਜਾੜ ਲਏ,
ਪਿੱਛੇ ਲੱਗ ਅਵਾਰਾ ਫਿਰਦੇ ਵੱਗਾਂ ਦੇ।
ਕਈਆਂ ਦੇ ਤਾਂ ਹਾਲੇ ਵੀ ਨਹੀ ਢਿੱਡ ਭਰੇ,
ਪੈਸੇ ਖਾ ਕੇ ਹਵਨਾਂ ਦੇ ਤੇ ਜੱਗਾਂ ਦੇ।
ਕਾਲੇ ਕਊਏ ਕਾਂ ਕਾਂ ਕਰਦੇ ਫਿਰਦੇ ਨਿੱਤ,
ਪਾ ਕੇ ਚਿੱਟੇ ਭੇਸ ਵਟਾ ਲਏ ਬੱਗਾਂ ਦੇ।
ਸੁਖਚੈਨ ਸਿੰਘ ਚੰਦ ਨਵਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly