(ਸਮਾਜ ਵੀਕਲੀ)
ਪਤਝੜ ਵੀ ਚੰਗੀ ਲੱਗਦੀ ਹੈ,
ਜਿਹੜੀ ਸੁਰੂਆਤ ਕਰੇ ਬਹਾਰਾਂ ਦੀ
ਪਹਿਲਾਂ ਬੱਦਲਵਾਈ ਹੁੰਦੀ ਹੈ,
ਫ਼ਿਰ ਹੁੰਦੀ ਉਡੀਕ ਫੁਹਾਰਾਂ ਦੀ।
ਕਿਥੋਂ ਲੱਭੀਏ ਉਨ੍ਹਾਂ ਤਿ੍ੰਝਣਾ ਨੂੰ,
ਜਿਥੋਂ ਸੁਣਦੀ ਘੂਕ ਸੀ ਚਰਖਿਆਂ ਦੀ।
ਸੱਥ, ਸ਼ਾਮਲਾਟ ਦਰਵਾਜ਼ੇ ਨਾ,
ਦਿਸਣ ਨਿਸ਼ਾਨੀ ਪੁਰਖਿਆਂ ਦੀ।
ਹੱਟੀ, ਭੱਠੀ, ਟੋਭੇ, ਖੁੰਢਾਂ ਤੇ,
ਨਾ ਚਲਦੀ ਗੱਲ ਵਿਚਾਰਾਂ ਦੀ।
ਪਤਝੜ ਵੀ,,,,,,,,,
ਘਰ ਸੁੰਨ ਮਸੁੰਨੇ ਹੋ ਗਏ ਨੇ,
ਜਿਥੇ ਵੱਡੇ ਟੱਬਰ ਵਸਦੇ ਸੀ।
ਨਾ ਚਾਹਤ ਸੀ ਕੋਈ ਅਮੀਰੀ ਦੀ
ਬਸ ਰੱਬ ਦੀ ਰਜ਼ਾ ਵਿੱਚ ਵਸਦੇ ਸੀ
ਹੋਈ ਆਪ ਮੁਹਾਰੀ ਹੁਣ ਦੁਨੀਆਂ
ਕੋਈ ਸੁਣੇਨਾ ਲਾਣੇਦਾਰਾਂ ਦੀ।
ਪੱਤਝੜ ਵੀ,,,,,,,,,,
ਦੁਨੀਆਂ ਦੇ ਕਾਨੂੰਨ ਬਦਲਗੇ,
ਯੁੱਧ ਦੇ ਹਥਿਆਰ ਬਦਲਗੇ।
ਅਲੀ
ਬਦਲਿਆ ਨਾ ਗਰੀਬ ਵਿਚਾਰਾ।
ਰਾਤੋ ਰਾਤ ਸ਼ਾਹੂਕਾਰ ਬਦਲਗੇ।
ਸਭ ਮਾਲ ਫਰੀ ਵਿੱਚ ਵਿਕਦਾ ਹੈ
ਕੀ ਗੱਲ ਕਰਾਂ ਸਰਕਾਰਾਂ ਦੀ।
ਪੱਤਝੜ ਵੀ,,,,,,,,,
ਹਵਾ ਬਦਲ ਗਈ, ਪਾਣੀ ਬਦਲ ਗਿਆ।
ਚੰਗਾ ਭਲਾ ਸੀ ਹਾਣੀ ਬਦਲ ਗਿਆ।
ਯਾਰ ਬਦਲ ਗਏ, ਦਿਲਦਾਰ ਬਦਲ ਗਏ।
ਕਸਮਾਂ, ਵਾਅਦੇ, ਇਕਰਾਰ ਬਦਲ ਗਏ।
ਦੜ ਵੱਟ ਜਮਾਨਾ ਕੱਟ ਮਨਾਂ,
ਇਥੇ ਪਰਖ ਨਹੀਂ ਕਿਰਦਾਰਾਂ ਦੀ।
ਪੱਤਝੜ ਵੀ,,,,,,,, ,
ਮੁਖਤਿਆਰ ਅਲੀ।
ਸ਼ਾਹਪੁਰ ਕਲਾਂ।
98728.96450