ਅਕਾਊਂਟ ਵਿਚ ਗਲਤੀ ਨਾਲ ਆਏ 37500 ਰੁਪਏ ਵਾਪਸ ਕੀਤੇ
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸੰਸਥਾ ਸ਼ਬਦ ਗੁਰੂ ਪ੍ਰਚਾਰ ਕੇਂਦਰ ( ਰਜਿ:) ਦੇ ਚੈਅਰਮੈਨ ਅਤੇ ਚੰਦੀ ਜਨਰਲ ਸਟੋਰ ਮਹਿਤਪੁਰ ਦੇ ਮਾਲਕ ਹਰਜਿੰਦਰ ਸਿੰਘ ਚੰਦੀ ਵੱਲੋਂ 37500 ਰੁਪਏ ਵਾਪਸ ਕਰਕੇ ਮੁੜ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਬੁਟੀਕ (ਚੰਦੀ ਫੈਸ਼ਨ ਬੁਟੀਕ ਮਹਿਤਪੁਰ) ਦੇ ਅਕਾਊਂਟ ਵਿਚ ਨੰਗਲ ਡੈਮ ਦੇ ਸਚਿਨ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵੱਲੋਂ ਗਲਤੀ ਨਾਲ 37500 ਰੁਪਏ ਪਾ ਦਿੱਤੇ ਗਏ। ਜਦੋਂ ਇਸ ਗਲਤੀ ਦਾ ਅਹਿਸਾਸ ਸਚਿਨ ਕੁਮਾਰ ਨੂੰ ਹੋਇਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਨੇ ਤੁਰੰਤ ਇਸ ਦੀ ਸੂਚਨਾ ਹਰਜਿੰਦਰ ਸਿੰਘ ਚੰਦੀ ਨੂੰ ਉਨ੍ਹਾਂ ਦੇ ਫੋਨ ਤੇ ਦਿੱਤੀ ਤਾਂ ਚੰਦੀ ਸਾਹਬ ਨੇ ਹੋਂਸਲਾ ਦਿੰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਰਕਮ ਉਨ੍ਹਾਂ ਨੂੰ ਵਾਪਸ ਟਰਾਸਫਰ ਕਰ ਰਹੇ ਹਨ। ਸਚਿਨ ਕੁਮਾਰ ਨੇ ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜ਼ਕੀਨ ਨਹੀਂ ਆ ਰਿਹਾ ਕਿ ਅੱਜ ਵੀ ਸੰਸਾਰ ਵਿਚ ਇਸ ਤਰਾਂ ਦੇ ਵਿਅਕਤੀ ਹਨ ਜੋ ਇਮਾਨਦਾਰੀ ਦੀ ਮਿਸਾਲ ਹਨ। ਹਰਜਿੰਦਰ ਸਿੰਘ ਚੰਦੀ ਵੱਲੋਂ ਦਿਖਾਈ ਇਮਾਨਦਾਰੀ ਲਈ ਡੇਰਾ ਬਾਬਾ ਮਹਾਰਾਜ ਸਿੰਘ ਸ਼ਹੀਦਾਂ ਦੇ ਮੁੱਖੀ ਬਾਬਾ ਰਾਜ ਸਿੰਘ, ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਸੂਬਾ ਮੈਂਬਰ ਸਤਨਾਮ ਸਿੰਘ ਲੋਹਗੜ੍ਹ, ਜ਼ਿਲ੍ਹਾ ਵਾਈਸ ਪ੍ਰਧਾਨ ਸੋਢੀ ਸਿੰਘ,ਹਿੰਦ ਕਿਸਾਨ ਸਭਾ ਆਗੂ ਸੰਦੀਪ ਅਰੋੜਾ, ਬੀਕੇਯੂ ਦੁਆਬਾ ਦੇ ਕਸ਼ਮੀਰ ਸਿੰਘ ਪੰਨੂ, ਅਦਿ ਕਿਸਾਨ ਯੂਨੀਅਨ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਦੇ ਮੁੱਖੀਆਂ ਅਤੇ ਮਹਿਤਪੁਰ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਬਰਜਿੰਦਰ ਸਿੰਘ ਕੰਗ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਵਲੋਂ ਵੀ ਭਰਭੂਰ ਸ਼ਲਾਘਾ ਕੀਤੀ ਗਈ। ਜ਼ਿਕਰਯੋਗ ਹੈ ਕਿ ਚੰਦੀ ਜਨਰਲ ਸਟੋਰ ਮਹਿਤਪੁਰ ਦੇ ਮਾਲਕ ਹਰਜਿੰਦਰ ਸਿੰਘ ਚੰਦੀ ਪਹਿਲਾਂ ਵੀ ਅਨੇਕਾਂ ਵਾਰ ਅਜਿਹੇ ਕੰਮਾਂ ਲਈ ਇਮਾਨਦਾਰੀ ਦੀ ਮਿਸਾਲ ਰਹੇ ਹਨ।
https://play.google.com/store/apps/details?id=in.yourhost.samaj