ਜਲੰਧਰ, (ਸਮਾਜ ਵੀਕਲੀ) (ਜੱਸਲ) -ਅੱਜ ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ (ਰਜਿ) ਚਾਨਣ ਨਗਰ ਸੋਫੀ ਪਿੰਡ, ਰਹਿਮਾਨਪੁਰ ,ਜਲੰਧਰ ਵਿਖੇ 75ਵਾਂ ਗਣਤੰਤਰ ਦਿਵਸ ਬਹੁਤ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਗਿਆ ।ਇਸ ਮੌਕੇ ਨੰਬਰਦਾਰ ਤਰਸੇਮ ਲਾਲ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸਭ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਸ੍ਰੀ ਮੁਲਕ ਰਾਜ ਨੇ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਰਤਨ ਡਾਕਟਰ ਅੰਬੇਡਕਰ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਸਾਨੂੰ ਮਨੁੱਖੀ ਅਤੇ ਮੌਲਿਕ ਅਧਿਕਾਰ ਦੇ ਕੇ ਸਾਡੀ ਜ਼ਿੰਦਗੀ ਸਵਾਰ ਦਿੱਤੀ ਹੈ ।ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਅਤੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ‘ਤੇ ਲੱਡੂ ਵੀ ਵੰਡੇ ਗਏ ਇਸ ਮੌਕੇ ਉੱਘੇ ਸਮਾਜ ਸੇਵਕ ਸ੍ਰੀ ਭਗਤ ਰਾਮ ਸਾਂਪਲਾ ਵਲੋਂ ਪਿੰਡ ਵਿੱਚ ਹਸਪਤਾਲ ਖੋਲ੍ਹਣ ਲਈ ਉਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਮੁਲਕ ਰਾਜ ਜਨਰਲ ਸਕੱਤਰ ,ਜਸਵਿੰਦਰ ਲਾਲ ਕੈਸ਼ੀਅਰ ,ਤਰਸੇਮ ਲਾਲ ਨੰਬਰਦਾਰ , ਪ੍ਰਦੀਪ ਕੁਮਾਰ, ਜਸਵੰਤ ਰਾਏ ਸਾਂਪਲਾ ,ਰਾਮ ਲਾਲ ਚੌਕੀਦਾਰ ,ਨਰਿੰਦਰ ਕੁਮਾਰ ਅਤੇ ਅਜੇ ਕੁਮਾਰ ਆਦਿ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj